Wednesday, September 30, 2026

ਮਲਹੋਤਰਾ ਪਰਿਵਾਰ ਨੂੰ ਸਦਮਾ-ਸ੍ਰੀਮਤੀ ਅਰਵਿੰਦਰ ਕੋਰ ਦਾ ਦਿਹਾਂਤ

PPN3005201511

ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਾਬਕਾ ਪ੍ਰਧਾਨ ਨਗਰ ਕੋਂਸਲ ਸ੍ਰ: ਅਜੀਤ ਸਿੰਘ ਮਲਹੋਤਰਾ ਦੀ ਰਿਸ਼ਤੇਦਾਰੀ ਵਿਚ ਨੂੰਹ ਅਤੇ ਸ੍ਰ. ਅਵਤਾਰ ਸਿੰਘ ਮਲਹੋਤਰਾ ਦੀ ਭਰਜਾਈ ਸ੍ਰੀਮਤੀ ਅਰਵਿੰਦਰ ਕੋਰ (ਪਿੰਕੀ) ਪਤਨੀ ਪ੍ਰਤਾਪ ਸਿੰਘ ਗਲੀ ਕਸ਼ਮੀਰੀਆਂ ਦੀ ਅਚਾਨਕ ਮੋਤ ਹੋ ਜਾਣ ਨਾਲ ਮ੍ਰਿਤਕ ਦੇ ਪਰਿਵਾਰ ਅਤੇ ਮਲਹੋਤਰਾ ਖਾਨਦਾਨ ਨੂੰ ਗਹਿਰਾ ਸਦਮਾ ਪੁੱਜਾ। ਲਗਭਗ 48 ਸਾਲਾ ਮ੍ਰਿਤਕ ਆਪਣੇ ਪਿਛੇ ਦੋ ਲੜਕੇ ਅਤੇ ਦੋ ਲੜਕੀਆ ਤੋਂ ਇਲਾਵਾ ਬਿਮਾਰ ਪਤੀ ਨੂੰ ਰੋਂਦੇ ਕੁਲਾਉਂਦੇ ਛੱਡ ਗਈ ਹੈ।ਮ੍ਰਿਤਕਾ ਦੇ ਇੱਕ ਲੜਕਾ ਅਤੇ ਲੜਕੀ ਦਾ ਵਿਆਹ ਹੋ ਚੁੱਕਾ ਹੈ।ਅਰਵਿੰਦਰ ਕੋਰ ਦਾ ਕਲ੍ਹ ਦੇਰ ਸ਼ਾਮ 7.00 ਵਜੇ ਮ੍ਰਿਤਕ ਦਾ ਸੰਸਕਾਰ ਮੰਦਿਰ ਭੱਦਰਕਾਲੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ ਅਤੇ ਅੱਜ ਅਸਥੀਆਂ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆ ਗਈਆਂ।ਮਲਹੋਤਰਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਮੂਹ ਸ਼ਹਿਰ ਵਾਸੀ, ਠਠਿਆਰ ਬਰਾਦਰੀ ਅਤੇ ਦੂਰ ਦੁਰਾਡੇ ਤੋਂ ਆਏ ਰਿਸ਼ਤੇਦਾਰ ਪਹੁੰਚੇ ਹੋਏ ਸਨ।ਅੰਤਿਮ ਅਰਦਾਸ ਅਤੇ ਭੋਗ 7 ਜੂਨ ਨੂੰ ਭਾਈ ਘਨ੍ਹਈਆ ਜੀ ਅਸਥਾਨ ਨੇੜ ਸ਼ੇਖਫੱਤਾ ਗੇਟ, ਮੰਦਿਰ ਭੱਦਰਕਾਲੀ ਰੋਡ ਵਿਖੇ ਪੈਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply