Sunday, April 19, 2026

ਮੋਦੀ ਸਰਕਾਰ ਸੂਝ-ਬੂਝ ਦੀ ਸਰਕਾਰ-ਜੋਸ਼ੀ

ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਦੀ ਕੀਤੀ ਕੋਸ਼ਿਸ਼

PPN3105201508
ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ‘ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਐਨ. ਡੀ. ਏ. ਦੀ ਸਰਕਾਰ ਕੇਵਲ ਵਾਅਦੇ ਕਰਨ ਵਾਲੀ ਸਰਕਾਰ ਨਹੀਂ, ਬਲਕਿ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਵਾਲੀ ਸੂਝ-ਬੂਝ ਵਾਲੀ ਸਰਕਾਰ ਹੈ’ ਉਕਤ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਆਪਣੇ ਹਲਕੇ ਵਿਚ ਕਰਵਾਈ ਗਈ ਜਨ ਕਲਿਆਣ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਸ੍ਰੀ ਜੋਸ਼ੀ ਨੇ ਕਿਹਾ ਕਿ ਸਵੱਛ ਭਾਰਤ ਤੋਂ ਲੈ ਕੇ ਗਰੀਬਾਂ ਦੇ ਬੈਂਕਾਂ ਵਿਚ ਖਾਤੇ ਖੋਲ ਦੇਣੇ ਅਤੇ ਉਨਾਂ ਨੂੰ ਬੀਮਾ ਤੇ ਪੈਨਸ਼ਨ ਦੀਆਂ ਸਹੂਲਤਾਂ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਹੀ ਦੇ ਦੇਣੀਆਂ, ਇਹ ਮੋਦੀ ਸਰਕਾਰ ਦੀਆਂ ਗਰੀਬ ਤੇ ਕਲਿਆਣਕਾਰੀ ਯੋਜਨਾਵਾਂ ਦੀ ਮਹਿਜ਼ ਇਕ ਸ਼ੁਰੂਆਤ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਜਿੰਨਾਂ ਗਰੀਬ ਲੋਕਾਂ ਨੂੰ ਬੈਂਕ ਆਪਣੇ ਅੰਦਰ ਦਾਖਲ ਨਹੀਂ ਸਨ ਹੋਣ ਦਿੰਦੇ ਉਹੀ ਬੈਂਕ ਅੱਜ ਮੋਦੀ ਸਰਕਾਰ ਦੇ ਆਦੇਸ਼ ‘ਤੇ ਘਰ-ਘਰ ਜਾ ਕੇ ਲੋਕਾਂ ਦੇ ਖਾਤੇ ਖੋਲ੍ਹ ਰਹੇ ਹਨ। ਉਨਾਂ ਕਿਹਾ ਕਿ ਸ੍ਰੀ ਮੋਦੀ ਨੇ ਮੇਕ ਇਨ ਇੰਡੀਆ, ਸਵੱਛ ਭਾਰਤ, ਜਨ ਕਲਿਆਣ ਯੋਜਨਾ, ਡਿਜੀਟਲ ਇੰਡੀਆ, ਸਕਿਲ ਇੰਡੀਆ, ਜਨ-ਧਨ ਯੋਜਨਾ ਅਤੇ ਸੁਰੱਖਿਆ ਬੀਮਾ ਵਰਗੀਆਂ ਯੋਜਨਾਵਾਂ ਲਿਆ ਕੇ ਦੇਸ਼ ਨੂੰ ਨਵੀਆਂ ਲੀਹਾਂ ‘ਤੇ ਤੋਰ ਦਿੱਤਾ ਹੈ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾ ਕੇ ਮੋਦੀ ਨੇ ਦੇਸ਼ ਵਾਸੀਆਂ ਦਾ ਮਨ ਜਿੱਤ ਲਿਆ ਹੈ ਅਤੇ ਅੱਜ ਹਰ ਦੇਸ਼ ਵਾਸੀ ਇਹ ਮਹਿਸੂਸ ਕਰਦਾ ਹੈ ਕਿ ਦੇਸ਼ ਦੀ ਅਗਵਾਈ ਬਿਲਕੁੱਲ ਸੁਰੱਖਿਅਤ ਹੱਥਾਂ ਵਿਚ ਹੈ। ਉਨਾਂ ਕਿਹਾ ਕਿ ਸ੍ਰੀ ਮੋਦੀ ਦੀ ਵਿਦੇਸ਼ੀ ਨੀਤੀ ਤੋਂ ਕਾਇਲ ਹੋ ਕੇ ਅਮਰੀਕਾ ਅਤੇ ਚੀਨ ਵਰਗੇ ਦੇਸ਼ ਅੱਜ ਭਾਰਤ ਨਾਲ ਹੱਥ ਮਿਲ ਕੇ ਤੁਰ ਰਹੇ ਹਨ। ਉਨਾਂ ਕਿਹਾ ਕਿ ਇਹ ਸੂਟ-ਬੂਟ ਵਾਲੀ ਸਰਕਾਰ ਨਹੀਂ, ਬਲਕਿ ਸੂਝ-ਬੂਝ ਨਾਲ ਕੰਮ ਕਰਨ ਵਾਲੀ ਸਰਕਾਰ ਹੈ। ਉਨਾਂ ਕਿਹਾ ਕਿ ਇਹ ਦੇਸ਼ ਦੇ ਇਤਹਾਸ ਵਿਚ ਪਹਿਲਾ ਮੌਕਾ ਹੈ, ਜਦੋਂ ਕੀ ਪੜੇ-ਲਿਖੇ ਅਤੇ ਕੀ ਅਨਪੜ੍ਹ, ਸਭ ਮੋਦੀ ਸਰਕਾਰ ਦੀ ਸਿਫਤ ਸਰਾਹਨਾ ਕਰ ਰਹੇ ਹਨ। ਉਨਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਵਿਕਸਤ ਦੇਸਾਂ ਦੀ ਗਿਣਤੀ ਵਿਚ ਹੋਵੇਗਾ ਅਤੇ ਦੇਸ਼ ਦਾ ਹਰ ਨਾਗਰਿਕ ਆਰਥਿਕ ਤੌਰ ‘ਤੇ ਖੁਸ਼ਹਾਲ ਹੋਵੇਗਾ।
ਕੈਬਨਿਟ ਵਜ਼ੀਰ ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਮਹਿਜ਼ ਇਕ ਸਾਲ ਅੰਦਰ ਵਲੋਂ ਵਿਦੇਸ਼ੀ ਰਾਜਾਂ ਨਾਲ ਜਿਥੇ ਭਾਰਤ ਦੇ ਸਬੰਧ ਸੁਧਰੇ ਹਨ ਓਥੋ ਵਿਦੇਸ਼ਾਂ ਵਲੋਂ ਭਾਰਤ ਅੰਦਰ ਨਿਵੇਸ਼ ਨੂੰ ਭਾਰੀ ਬੱਲ ਮਿਲਿਆ ਹੈ। ਉਨਾਂ ਕਿਹਾ ਕਿ ਭਾਰਤ ਮੋਦੀ ਦੇ ਹੱਥਾਂ ਵਿਚ ਸੁਰੱਖਿਅਤ ਹੈ ਅਤੇ ਭਾਰਤ ਲਗਾਤਾਰ ਤਰੱਕੀ ਦੀਆਂ ਮੰਜ਼ਿਲਾਂ ਵੱਲ ਵੱਧ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਆਰ.ਪੀ ਮੈਨੀ, ਸ੍ਰੀ ਸੁਖਮਿੰਦਰ ਸਿੰਘ ਪਿੰਟੂ, ਪ੍ਰਿਤਪਾਲ ਸਿੰਘ ਫੌਜੀ, ਅਮਨ ਐਰੀ, ਪ੍ਰਭਜੀਤ ਸਿੰਘ ਰਠੌਲ, ਪੱਪੂ ਮਹਾਜਨ, ਰਾਮ ਚਾਵਾਲ, ਸਵੈਤ ਮਲਿਕ, ਰਾਜਾ ਜੋਸ਼ੀ, ਬਲਦੇਵ ਰਾਜ ਬੱਗਾ, ਪਾਰਸ ਜੋਸੀ, ਅਰੁਣ ਭੱਲਾ, ਮਮਤਾ ਅਰੋੜਾ, ਸੁਧੀਰ ਸ੍ਰੀਧਰ, ਅਕੇਸ਼ ਸੇਠ, ਅਸ਼ੋਕ ਭਟਾਰਾ, ਸੰਜੀਵ ਸ਼ਿੰਗਾਰੀ, ਮਾਨਵ ਤਨੇਜਾ, ਵਿਸ਼ਾਲ ਲ਼ਖਨਾਲ, ਵਿੱਕੀ ਐਰੀ, ਮਿੱਕੀ, ਰਾਕੇਸ਼ ਭਾਰਦਵਾਜ, ਡਾ. ਸੁਭਾਸ਼ ਪੱਪੂ, ਅਮਨ ਚੰਦੀ, ਅਨੁੱਜ ਸਿਕਾ, ਪੰਕਜ ਮਹਿਰਾ, ਗੋਲਡੀ, ਰਾਕੇਸ਼ ਮਿੰਟੂ, ਰਵੀ ਭੂਸ਼ਣ, ਭੁਪਿੰਦਰ ਹੈਪੀ, ਮੰਨੀ ਭਾਟੀਆ, ਰੋਹਿਤ ਲ਼ਖਨਪਾਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਤੇ ਨੇਤਾ ਆਦਿ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply