Sunday, September 20, 2026

ਸਾਂਝ ਕੇਂਦਰ ਛੇਹਰਟਾ ਕਰਵਾਏਗਾ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਭਵਿੱਖ ਬਚਾਓ ਸੈਮੀਨਾਰ – ਵਿਜੇ ਕੁਮਾਰ

PPN3105201510
ਛੇਹਰਟਾ, 31 ਮਈ (ਨੋਬਲ) – ਪੰਜਾਬ ਪੁਲਸ ਸਾਂਝ ਕੇਂਦਰ ਛੇਹਰਟਾ ਵਲੌਂ ਨਸ਼ਾ ਵਿਰੋਧੀ ਮੁਹਿੰਮ, ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨ ਤੇ ਉਨਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਸਾਂਝ ਕੇਂਦਰ ਦੇ ਇੰਚਾਰਜ ਵਿਜੇ ਕੁਮਾਰ ਨੇ ਸਾਂਝ ਕੇਂਦਰ ਦੇ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕਰਨ ਉਪਰੰਤ ਕੀਤਾ।ਇੰਚਾਰਜ ਵਿਜੇ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਮੁੱਖ ਲੋੜ ਹੈ ਕਿ ਪੰਜਾਬ ਦਾ ਭਵਿੱਖ ਆਉਣ ਵਾਲੀ ਨਵੀਂ ਪਨੀਰੀ ਨੂੰ ਬਚਾਇਆਂ ਜਾ ਸਕੇ, ਜਿਸ ਸਬੰਧੀ ਸਾਂਝ ਕੇਂਦਰ ਛੇਹਰਟਾ ਪਿੰਡਾਂ, ਸਕੂਲਾਂ ਤੇ ਕਾਲਜਾਂ ਵਿਚ ਭਵਿੱਖ ਬਚਾਓ ਸੈਮੀਨਾਰਾਂ ਦੀ ਲੜੀ ਤਹਿਤ ਪ੍ਰੋਗਰਾਮ ਉਲੀਕੇਗਾ ਤੇ ਲੌਕਾਂ ਨੂੰ ਸਾਂਝ ਕੇਂਦਰ ਦੀਆਂ 41 ਸੁਵਿਧਾਵਾਂ ਪ੍ਰਤੀ ਜਾਗਰੂਕ ਕਰੇਗਾ।ਵਿਜੇ ਕੁਮਾਰ ਨੇ ਕਿਹਾ ਕਿ ਜੌ ਲੌਕ ਸਮਾਜ ਸੇਵਾ ਦੇ ਖੇਤਰ ਵਿਚ ਚੰਗੇ ਕਾਰਜ ਕਰ ਰਹੇ ਹਨ ਸਾਂਝ ਕੇਂਦਰ ਵੀ ਇੰਨਾਂ ਦੀ ਟੀਮ ਤੋਂ ਸਹਿਯੋਗ ਲੈ ਕੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਮਾਜਿਕ ਬੁਰਾਈਆਂ ਖਿਲ਼ਾਫ ਜੰਗ ਲੜੇਗੀ।ਇਸ ਮੋਕੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਨੰਬਰਦਾਰ ਰਾਜ ਕੁਮਾਰ ਕਾਕਾ, ਅਮਰੀਕ ਸਿੰਘ ਜਿਊਲਰਜ, ਸਤੀਸ਼ ਮੰਟੂ, ਕੁਲਵੰਤ ਕੌਰ ਸੰਧੂ, ਪ੍ਰਦੀਪ ਭਾਰਦਵਾਜ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ, ਤਰਜੀਤ ਸਿੰਘ, ਕੈਪਟਨ ਨਿਰੰਜਣ ਸਿੰਘ, ਸਤਪਾਲ ਸਿੰਘ ਲੱਕੀ ਆਦਿ ਹਾਜਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply