Thursday, July 16, 2026

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਾਰਡ ਨੰਬਰ 49 ਦਾ ਦੋਰਾ

PPN0206201510

ਅੰਮ੍ਰਿਤਸਰ, 2 ਜੂਨ ( ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰ?ਡ ਨੰਬਰ 49 ਸਥਿਤ ਗੋਲ ਬਾਗ ਦੇ ਸਾਹਮਣੇ ਪੇਂਦੇ ਸ੍ਵਰਾਜ ਗਲੀ, ਗਲੀ ਲਾਜਪਤ ਰਾਇ, ਹਨੂਮਾਨ ਮੰਦਿਰ ਗਲੀ, ਹਿੰਦੁਸਤਾਨੀ ਬਸਤੀ ਆਦਿ ਇਲਾਕਿਆਂ ਦਾ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਦੋਰਾ ਕੀਤਾ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ।ਸ਼੍ਰੀ ਜੋਸ਼ੀ ਨੇ ਇਹਨਾ ਮੁਸ਼ਕਿਲਾਂ ਦਾ 15 ਦਿਨਾਂ ਦੇ ਅੰਦਰ ਹੱਲ ਕਰਨ ਲਈ ਮੋਕੇ ਤੇ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ । ਹਨੂਮਾਨ ਮੰਦਿਰ ਦੇ ਨਾਲ ਲਗਦੀ ਆਬਾਦੀ ਵਿਚ ਸੀਵਰੇਜ ਨਾਲ ਸੰਬੰਧਿਤ ਮੁਸ਼ਕਿਲ ਬਾਰੇ ਪਤਾ ਲੱਗਣ ਤੇ ਸ਼੍ਰੀ ਜੋਸ਼ੀ ਨੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ ਉਹ ਜਲਦ ਹੀ ਫੌਜ ਦੇ ਉਚ੍ਹ ਪੱਧਰੀ ਅਫਸਰਾਂ ਨਾਲ ਇਸ ਸੰਬੰਧੀ ਗਲਬਾਤ ਸ਼ੁਰੂ ਕਰਕੇ ਇਥੇ ਸੀਵਰੇਜ ਦੀ ਵਿਵਸਥਾ ਲਾਗੂ ਕਰਵਾਉਣਗੇ । ਦੋਰੇ ਦੋਰਾਨ ਸ਼੍ਰੀ ਜੋਸ਼ੀ ਨੇ ਇਹਨਾ ਇਲਾਕਿਆਂ ਦੀਆਂ ਵੱਖ-ਵੱਖ ਗੱਲੀਂਆਂ ਵਿਚ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪਤਾ ਕੀਤਾ ਅਤੇ ਮੋਕੇ ਤੇ ਹੀ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਦਾ ਸਮੇਂ ਸੀਮਾਂ ਅੰਦਰ ਨਿਪਟਾਰਾ ਕਰਨ ਦੇ ਲਈ ਹਿਦਾਇਤਾ ਦਿਤੀਆਂ ।
ਇਸ ਮੋਕੇ ਤੇ ਵਿਸ਼ਾਲ ਲਖਨਪਾਲ, ਡਾ. ਰਾਮ ਚਾਵਲਾ, ਸ੍ਰੀਮਤੀ ਮਮਤਾ ਅਰੋੜਾ, ਗੌਤਮ ਅਰੋੜਾ, ਜਤਿਨ ਚੋਪੜਾ, ਬ੍ਰਿਜ ਮੋਹਨ ਪ੍ਰਭਾਕਰ, ਸੰਜੇ ਕਪੂਰ, ਹਰੀਸ਼ ਠਾਕੁਰ, ਅਨੂਪ ਚੋਪੜਾ, ਮਦਨ ਜੋਸ਼ੀ, ਰਾਜੇਸ਼ ਬੰਟੂ, ਖੁਸ਼ੀ ਰਾਮ, ਸ਼ਓ ਪੀ. ਕੇ. ਗੋਇਲ, ਤਿਲਕ ਰਾਜ, ਆਦਿ ਹਾਜਿਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply