Saturday, March 14, 2026

ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਬਾਰੇ ਜਾਣੂ ਕਰਵਾਉਂਦੀ ਮੀਡੀਆ ਮੁਹਿੰਮ ਵਿੱਚ ਦਿੱਲੀ ਕਮੇਟੀ ਵੱਲੋਂ ਸਹਿਯੋਗ ਦਾ ਭਰੋਸਾ

Manjit Singh G.K
ਨਵੀਂ ਦਿੱਲੀ, 4 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅਮਰੀਕਾ ਵਿੱਚ ਸਿੱਖ ਪਛਾਣ ਬਾਰੇ ਅਮਰੀਕਨਾ ਨੂੰ ਦੱਸਣ ਵਾਸਤੇ ਸਥਾਨਿਕ ਸਿੱਖਾਂ ਵੱਲੋਂ ਚਲਾਈ ਜਾ ਰਹੀ ਮੀਡੀਆ ਮੁਹਿੰਮ ਦਾ ਜਾਇਜ਼ਾ ਲਇਆ। ਵਾਸ਼ਿੰਗਟਨ ਵਿਖੇ ਰਾਸ਼ਟਰਪਤੀ ਬਰਾਕ ਓਬਾਮਾ ਲਈ ਪ੍ਰਚਾਰ ਕਰਨ ਵਾਲੀ ਮਸ਼ਹੂਰ ਮੀਡੀਆ ਸਲਾਹਕਾਰ ਕੰਪਨੀ ਐ.ਕੇ.ਪੀ.ਡੀ. ਦੇ ਦਫਤਰ ਵਿਖੇ ਪੁੱਜ ਕੇ ਜੀ.ਕੇ. ਨੇ ਅਮਰੀਕਾ ਵਿੱਚ ਸਿੱਖਾਂ ਦੀ ਵਖਰੀ ਪਛਾਨ ਬਾਰੇ ਚਲਾਈ ਜਾ ਰਹੀ ਮੁਹਿੰਮ ਵਿੱਚ ਸ਼ਾਮਿਲ ਸਿੱਖ ਸਿਧਾਂਤਾ, ਰਵਾਇਤਾ ਅਤੇ ਸਿੱਖ ਪਛਾਣ ਨਾਲ ਜਾਣੂ ਕਰਵਾਉਂਦੇ ਤੱਥਿਆਂ ਦੀ ਜਾਣਕਾਰੀ ਲਈ। ਨੈਸ਼ਨਲ ਸਿੱਖ ਕਮਪੇਨ ਵੱਲੋਂ ਉਕਤ ਮੀਡੀਆ ਫਰਮ ਨੂੰ ਅਰਬ ਮੂਲ ਦੇ ਮੁਸਲਿਮ ਸਮਝ ਕੇ ਸਿੱਖਾਂ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਾਸਤੇ ਅਤੇ ਅਮਰੀਕਨਾ ਨੂੰ ਸਿੱਖਾਂ ਧਰਮ ਬਾਰੇ ਜਾਣੂੰ ਕਰਵਾਉਣ ਲਈ ਚਲਾਈ ਜਾ ਰਹੀ ਇਸ ਮੁਹਿੰਮ ‘ਤੇ ਜੀ.ਕੇ. ਨੇ ਸੰਤੋਸ਼ ਵੀ ਜਤਾਇਆ।
ਗੈਰ ਸਿੱਖਾਂ ਵਿੱਚ ਸਿੱਖ ਧਰਮ ਬਾਰੇ ਜਾਨਣ ਦੀ ਸਾਹਮਣੇ ਆ ਰਹੀ ਉਸਾਰੂ ਸੋਚ ਨੂੰ ਵੀ ਅਮਰੀਕੀ ਸਿੱਖਾਂ ਦੇ ਭੱਵਿਖ ਵਾਸਤੇ ਜੀ.ਕੇ. ਨੇ ਚੰਗਾ ਕਦਮ ਦੱਸਿਆ। ਦਿੱਲੀ ਕਮੇਟੀ ਵੱਲੋਂ ਇਸ ਮੁਹਿੰਮ ਵਿੱਚ ਸਿੱਖ ਕੌਮ ਦੀ ਸੁਰਖਿਆ ਅਤੇ ਮਜਬੂਤੀ ਲਈ ਪੁਰਣ ਸਹਿਯੋਗ ਦੇਣ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ। ਗਲਤ ਪਛਾਣ ਕਰਕੇ ਅਮਰੀਕਾ ਵਿੱਚ ਮਾਰੇ ਗਏ ਸਿੱਖਾਂ ਨੂੰ ਵੀ ਜੀ.ਕੇ. ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨੈਸ਼ਨਲ ਸਿੱਖ ਕਮਪੇਨ ਦੇ ਗੁਰਵੀਨ ਸਿੰਘ ਅਹੁਜਾ ਨੇ ਜੀ.ਕੇ. ਨੂੰ ਸਿੱਖਾਂ ਦੇ ਪ੍ਰਤੀ ਅਮਰੀਕਨਾ ਦੇ ਮੰਨਾ ਵਿੱਚ ਆ ਰਹੇ ਬਦਲਾਵ ਬਾਰੇ ਵਿਸਤਾਰ ਨਾਲ ਜਾਣੂੰ ਕਰਵਾਇਆ।
ਕਮਪੇਨ ਦੇ ਸੀਨੀਅਰ ਸਲਾਹਕਾਰ ਡਾ. ਰਾਜਵੰਤ ਸਿੰਘ ਨੇ ਇਸ ਮੀਡੀਆ ਮੁਹਿੰਮ ਵਿੱਚ ਦਿੱਲੀ ਕਮੇਟੀ ਵੱਲੋਂ 10,000 ਡਾਲਰ ਦੀ ਸਹਾਇਤਾ ਦੇਣ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਹਾਇਤਾ ਨਾਲ ਅਮਰੀਕਾ ਦੇ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਆਪਣੇ ਦੇਸ਼ ਦੀਆਂ ਵੱਡੀਆਂ ਸਿੱਖ ਜਥੇਬੰਦੀਆਂ ਔਖੇ ਵੇਲੇ ਉਨ੍ਹਾਂ ਦੇ ਪਿਛੇ ਖੜੀਆਂ ਹਨ। ਸਿੱਖ ਕੌਮ ਦੇ ਅਮਰੀਕਾ ਵਿੱਚ ਵਜੂਦ ਨੂੰ ਕਾਇਮ ਰੱਖਣ ਵਾਸਤੇ ਇਸ ਮੀਡੀਆ ਮੁਹਿੰਮ ਦੀ ਕਾਮਯਾਬੀ ਨੂੰ ਵੀ ਉਨ੍ਹਾਂ ਨੇ ਜਰੂਰੀ ਦੱਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply