Wednesday, March 11, 2026

ਦੁੱਧ ਉਤਪਾਦਨ ਸਬੰਧੀ ਜਾਗਰੂਕ ਕਰਨ ਲਈ ਪਿੰਡ ਭੀਮਪੁਰ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ

Milk

ਪਠਾਨਕੋਟ, 4 ਜੂਨ (ਪ.ਪ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸ. ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁੱਧ ਉਤਪਾਦਕਾਂ ਨੂੰ ਦੁੱਧ ਉਤਪਾਦਨ ਸਬੰਧੀ ਜਾਗਰੂਕ ਕਰਨ ਲਈ ਪਿੰਡ ਭੀਮਪੁਰ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪਠਾਨਕੋਟ ਨੇ ਕੀਤਾ। ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਮਿਲਕਫੈਡ, ਪਸ਼ੂ ਪਾਲਣ ਅਤੇ ਮਾਰਕਫੈਡ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਡਿਪਟੀ ਡਾਇਰੈਕਰ ਨੇ ਇਸ ਮੌਕੇ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਡੇਅਰੀ ਦੇ ਧੰਦੇ ਦੀ ਮਹੱਤਤਾ, ਕਾਮਯਾਬ ਡੇਅਰੀ ਫਾਰਮਿੰਗ ਦੇ ਨੁਕਤੇ ਅਤੇ ਦੁਧਾਰੂ ਪਸ਼ੂਆਂ ਦੀ ਨਸਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪਸ਼ੂਆਂ ਦੇ ਡਾਕਟਰ ਸ਼੍ਰੀ ਨਰਿੰਦਰ ਕੁਮਾਰ ਘਰੋਟਾ ਨੇ ਪਸ਼ੂਆਂ ਦੀਆਂ ਬੀਮਾਰੀਆਂ, ਸਾਵਧਾਨੀਆਂ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮਾਰਕਫੈਡ ਦੇ ਮੈਨੇਜਰ ਤਰਸੇਮ ਸਿੰਘ ਨੇ ਪਸ਼ੂਆਂ ਦੀ ਖੁਰਾਕ, ਖੁਰਾਕੀ ਤੱਤਾਂ ਅਤੇ ਵਧੀਆ ਫੀਡ ਵਰਤਣ ਦੀ ਦੁੱਧ ਉਤਪਾਦਕਾਂ ਨੂੰ ਸਲਾਹ ਦਿੱਤੀ। ਸ਼੍ਰੀ ਕੁਲਵਿੰਦਰ ਸਿੰਘ ਇੰਸਪੈਕਟਰ ਡੇਅਰੀ ਵਿਕਾਸ ਨੇ ਹਰੇ ਚਾਰੇ ਦੀ ਵਿਉਂਤਬੰਦੀ ਅਤੇ ਹਰੇ ਚਾਰੇ ਤੋਂ ਅਚਾਰ ਬਣਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਹਨ ਕੁਮਾਰ, ਕਰਨਪ੍ਰਤਾਪ ਸਿੰਘ, ਗੋਪਾਲ ਦਾਸ ਸਰਪੰਚ ਭੀਮਪੁਰ, ਸ਼ਕਤੀ ਸਿੰਘ ਸਰਪੰਚ ਖੰਨੀ ਖੁਹੀ, ਦਾਸ ਮੱਲ, ਜਨਕ ਰਾਜ, ਰਵੀ ਸ਼ਰਮਾ, ਵੱਖ ਵੱਖ ਮਿਲਕ ਸੁਸਾਇਟੀਆਂ ਦੇ ਸੈਕਟਰੀ ਪ੍ਰਧਾਨ ਅਤੇ ਦੁੱਧ ਉਤਪਾਦਕ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply