ਸਰਕਾਰ ਨੇ ਝੋਨੇ ਦੇ ਸੀਜ਼ਨ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ – ਮਜੀਠੀਆ
ਮਜੀਠਾ, 5 ਜੂਨ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਮਜੀਠਾ ਦੇ ਪਿੰਡ ਭੰਗਾਲੀ ਕਲਾਂ ਦੇ ਬਿਜਲੀ ਘਰ 66 ਕੇ ਵੀ ਸਬ ਸਟੇਸ਼ਨ ਵਿਖੇ ਓਵਰਲੋਡ ਚਲ ਰਹੇ ਮੌਜੂਦਾ ਪਾਵਰ ਟਰਾਂਸਫ਼ਾਰਮਰ ਦੀ ਸਮਰੱਥਾ ਵਧਾਉਣ ਲਈ ਕਰੀਬ ਦੋ ਕਰੋੜ ਰੁਪੈ ਲਾਗਤ ਨਾਲ ਨਵੇਂ ਲਗਾਏ ਗਏ 12. 5 ਐੱਮ ਵੀ ਏ ਦੇ ਪਾਵਰ ਟਰਾਂਸਫ਼ਾਰਮਰ ਦਾ ਉਦਘਾਟਨ ਕੀਤਾ।ਇਸ ਮੌਕੇ ਉਹਨਾਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲ਼ੋਂ ਇੱਥੇ ਨਵਾਂ ਟ੍ਰਾਂਸਫਰਮਰ ਲਗਾਉਣ ਅਤੇ ਫੀਡਰਾਂ ਦੇ ਸਾਰੇ ਪੁਰਾਣੇ ਬਰੇਕਰਾਂ ਨੂੰ ਬਦਲ ਦੇਣ ਨਾਲ ਇਲਾਕਾ ਵਾਸੀਆਂ ਦੀ ਬਿਜਲੀ ਪ੍ਰਤੀ ਸਮੱਸਿਆ ਨਾ ਕੇਵਲ ਦੂਰ ਹੋ ਗਈ ਹੈ ਸਗੋਂ ਹੁਣ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਨਿਰਵਿਘਨ ਬਿਜਲੀ ਸਪਲਾਈ ਵੀ ਯਕੀਨੀ ਬਣ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿੱਚ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਣ ਗਿਆ ਹੈ ਉੱਥੇ ਹੀ ਪੰਜਾਬ ਸੂਰਜੀ ਊਰਜਾ ਪੈਦਾਵਾਰ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦਿਆਂ ਦੇਸ਼ ਭਰ ਵਿੱਚ ਅੱਜ ਮੋਹਰੀ ਰੋਲ ਵੀ ਅਦਾ ਕਰ ਰਿਹਾ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਪੱਪੂ ਜੈਂਤੀਪੁਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਰਪੰਚ ਮੁਕੇਸ਼ ਨੰਦਾ, ਡਿਪਟੀ ਚੀਫ਼ ਇੰਜੀਨੀਅਰ ਜਸਬੀਰ ਸਿੰਘ, ਸ਼ਮਸ਼ੇਰ ਸਿੰਘ ਪੀ ਐਨ ਐੱਮ , ਐਸ ਈ ਅੰਮ੍ਰਿਤਪਾਲ ਸਿੰਘ, ਐਕਸੀਅਨ ਮਨਿੰਦਰਪਾਲ ਸਿੰਘ, ਹੀਰਾ ਲਾਲ, ਸੁਰਿੰਦਰ ਕੁਮਾਰ, ਕਿਰਪਾਲ ਸਿੰਘ, ਐਸਡੀਓ ਬਲਕਾਰ ਸਿੰਘ , ਅਮਰਜੀਤ ਸਿੰਘ ਐਸ ਐਸ ਓ, ਮੈਂਬਰ ਬਲਾਕ ਸੰਮਤੀ ਚੰਦਰ ਮੋਹਨ ਸਿੰਘ, ਸੁਲੱਖਣ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਸ੍ਰੀ ਪ੍ਰੀਤਮ ਦਾਸ, ਬਲਬੀਰ ਸਿੰਘ, ਸਰਬਜੀਤ ਸਿੰਘ , ਰਜਿੰਦਰ ਸਿੰਘ ਐਸ ਡੀ ਓ, ਬਲਾਕ ਵਿਕਾਸ ਅਫ਼ਸਰ ਸ੍ਰੀਮਤੀ ਜ਼ੀਨਤ ਖਹਿਰਾ ਅਤੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media
