ਖਾਲੜਾ, 5 ਜੂਨ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) ਆਲ ਇੰਡੀਆ ਐਂਟੀ-ਕੁਰੱਪਸ਼ਨ ਮੋਰਚਾ ਨੇ ਜਿਥੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ, ਉਥੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਇਹ ਸੰਸਥਾ ਚਿੰਤਤ ਹੈ। ਇਹ ਪ੍ਰਗਟਾਵਾ ਮਹੰਤ ਰਮੇਸ਼ਾ ਨੰਦ ਸਰਸਵਤੀ ਰਾਸ਼ਟਰੀ ਪ੍ਰਧਾਨ ਅਤੇ ਅਜੈ ਕੁਮਾਰ ਚੀਨੂੰ ਸੂਬਾ ਚੇਅਰਮੈਨ ਦੀ ਅਗਵਾਈ ਵਿੱਚ ਚਲ ਰਹੀ ਸਮਾਜ ਸੰਸਥਾ ਦੇ ਮੁੱਖ ਬੁਲਾਰੇ ਪਰਮਿੰਦਰ ਸਿੰਘ ਹੀਰਾ ਨੇ ਕੀਤਾ। ਉਹਨਾਂ ਕਿਹਾ ਕਿ ਅੱਜ ਜਿਥੇ ਪੂਰੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ‘ਤੇ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ, ਭ੍ਰਿਸ਼ਟਾਚਾਰ, ਨਸ਼ੇ, ਦਹੇਜ ਪ੍ਰਥਾ ਖਿਲਾਫ ਮੋਰਚਾ ਸੰਘਰਸ਼ ਕਰ ਰਿਹਾ ਹੈ। ਉਥੇ ਨਿਕੜੇ ਬੱਚਿਆਂ ਨੂੰ ਮੁਫਤ ਪੜ੍ਹਾਈ ਕਰਵਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਕਿ ਕੋਈ ਵੀ ਬੱਚਾ ਇਸ ਅਨਪੜ੍ਹਤਾ ਦੇ ਹਨੇਰੇ ਵਿੱਚ ਰਹਿ ਕੇ ਜਿੰਦਗੀ ਤਬਾਹ ਨਾ ਕਰ ਲਵੇ। ਉਹਨਾਂ ਹੋਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਚੰਗੀ ਜਿੰਦਗੀ ਜੀਣ ਦਾ ਮੌਕਾ ਮਿਲ ਸਕੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਨੇਕ ਕਮਾਈ ਦਾ ਥੋੜਾ ਹਿੱਸਾ ਇਸ ਨੇਕ ਕੰਮ ਲਈ ਜਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਵਿਕਟਰ ਮਸੀਹ ਯੂਥ ਪ੍ਰਧਾਨ, ਕਵਲਦੀਪ ਸਾਬੀ, ਗੁਰਪ੍ਰੀਤ ਸਿੰਘ ਗੋਲਾ, ਬਾਬਾ ਸਤਨਾਮ ਸਿੰਘ, ਕਿਰਪਾਲ ਸੋਹਲ, ਰਜਿੰਦਰ, ਮਨਜੀਤ ਸਿੰਘ ਪੱਟੂ, ਗੁਰਚਰਨ ਸਿੰਘ, ਨਿਸ਼ਾਨ ਸਿੰਘ, ਜਤਿੰਦਰ ਸਿੰਘ< ਟੋਨੀ ਖਾਲਸਾ ਪੱਟੀ, ਸਤਨਾਮ ਸਿੰਘ ਜਨਰਲ ਸਕੱਤਰ ਭਿੱਖੀਵਿੰਡ, ਅਮਨਦੀਪ ਸਿੰਘ ਬੇਦੀ ਵਾਇਸ ਪ੍ਰਧਾਨ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਪੱਟੀ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media