Tuesday, April 28, 2026

ਨਗਰ ਕੌਂਸਲ ਪੱਟੀ ਵਿੱਚ ਪੈਨਸ਼ਨਾਂ ਸਬੰਧੀ ਲਗਾਇਆ ਕੈਂਪ

ਪੈਨਸ਼ਨਰਜ਼ ਨੂੰ ਆਧਾਰ ਕਾਰਡ ਰਾਹੀਂ ਲਿੰਕ ਕੀਤਾ ਜਾ ਰਿਹੈ – ਸ਼ਿੰਦਾ

PPN0906201514

ਪੱਟੀ, 9 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਨਗਰ ਕੌਂਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਦੀ ਅਗਵਾਈ ਹੇਠ ਨਗਰ ਕੌਸਲ ਦਫਤਰ ਪੱਟੀ ਵਿਖੇ ਜਨਤਾ ਦੀ ਸਹੂਲਤ ਲਈ ਪੈਨਸ਼ਨਾਂ ਸਬੰਧੀ ਤਿੰਨ ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼ਿੰਦਾ ਨੇ ਦੱਸਿਆ ਕਿ ਨਗਰ ਕੌਂਸਲ ਪੱਟੀ ਵੱਲੋਂ ਬੁੱਢਾਪਾ, ਵਿਧਵਾਂ ‘ਤੇ ਹੋਰ ਪੈਨਸ਼ਨਾਂ ਸਬੰਧੀ ਆਧਾਰ ਕਾਰਡਾਂ ਦੇ ਨੰਬਰ ਦਰਜ ਕੀਤੇ ਜਾ ਰਹੇ ਹਨ ਅਤੇ ਸੰਬਧਿਤ ਫਾਰਮ ਪੈਨਸ਼ਨਰਜ਼ ਨੂੰ ਮੁੱਫਤ ਦਿੱਤੇ ਜਾ ਰਹੇ ਹਨ ਅਤੇ ਜਿਨਖ਼ਾਂ ਵਿਅਕਤੀਆਂ ਦੀਆਂ ਪੈਨਸ਼ਨਾਂ ਨਹੀਂ ਲੱਗੀਆਂ ਉਹ ਨਗਰ ਕੌਂਸਲ ਦਫਤਰ ਆ ਕੇ ਪੈਨਸ਼ਨਾਂ ਦੇ ਫਾਰਮ ਲੈ ਸਕਦੇ ਹਨ। ਇਸ ਮੌਕੇ ਪ੍ਰਧਾਨ ਸ਼ਿੰਦਾ ਨੇ ਕਿਹਾ ਕਿ ਨਗਰ ਕੌਂਸਲ ਪੱਟੀ ਦੀ ਸਮੁੱਚੀ ਟੀਮ ਸ਼ਹਿਰ ਵਾਸੀਆਂ ਦੀ ਸੇਵਾ ਨੂੰ ਸਮਰਪਿਤ ਹੈ ਅਤੇ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਹਰ ਪੱਖੋਂ ਸੁੱਖ ਸੁਵਿਧਾਵਾਂ ਨਾਲ ਲੈਸ ਕਰਨ ਲਈ ਲਗਾਤਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਪਨੈਸ਼ਨਰਜ਼ ਲਈ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਕੌਂਸਲ ਵੱਲੋਂ ਲੋਕਾਂ ਦੀ ਸਹੂਲਤ ਲਈ ਅਜਿਹੇ ਹੋਰ ਕੈਂਪ ਆਯੋਜਿਤ ਕੀਤੇ ਜਾਣਗੇ।
ਇਸ ਮੌਕੇ ‘ਤੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਅਕਾਲੀ ਦਲ, ਮੀਤ ਪ੍ਰਧਾਨ ਕਵਲਪ੍ਰੀਤ ਸਿੰਘ ਗਿੱਲ, ਰਣਜੀਤ ਸਿੰਘ ਸੋਨੂੰ ਉੱਪਲ, ਲਖਬੀਰ ਸਿੰਘ ਲੁਹਾਰੀਆ, ਅਮਰੀਕ ਸਿੰਘ ਭੁੱਲਰ, ਮੇਜਰ ਸਿੰਘ ਪ੍ਰਧਾਨ ਲੋਅਰ ਗ੍ਰੇਡ ਇੰਪਲਾਈਜ਼ ਯੂਨੀਅਨ, ਰਣਬੀਰ ਸੂਦ, ਇੰਸ: ਕਵਲਜੀਤ ਸਿੰਘ ਗੁਰਨਾਮ ਸਿੰਘ, ਕਾਰਜ਼ ਸਾਧਕ ਅਫਸਰ ਮਨਮੋਹਨ ਸਿੰਘ ਅਤੇ ਅਨਿਲ ਕੁਮਾਰ ਆਦਿ ਹਾਜ਼ਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply