ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀ ਸਭ ਤੋਂ ਵੱਧ ਸੁਰਖਿਆ ਵਾਲੀ ਤਿਹਾੜ ਜੇਲ੍ਹ ਤੋਂ ਤਬਬਦੀਲ ਕਰਕੇ ਬੀਤੇ ਕੱਲ ਅੰਮ੍ਰਿਤਸਰ ਲਿਆ ਕੇ ਮਾਨਸਿਕ ਰੋਗ ਇਲਾਜ ਕੇਂਦਰ ਵਿੱਚ ਦਾਖਲ ਕੀਤੇ ਗਏ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਪੂਰੀ ਰਾਤ ਠੀਕ ਤਰ੍ਹਾਂ ਸੌਂ ਨਹੀ ਸਕੇ, ਜਿਸ ਕਾਰਣ ਡਾਕਟਰ ਵੀ ਪ੍ਰੇਸ਼ਾਨ ਰਹੇ।ਸਥਾਨਕ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਮਾਨਸਕਿ ਰੋਗ ਇਲਾਜ ਕੇਂਦਰ ਦੇ ਮਾਨਸਿਕ ਰੋਗ ਵਿਭਾਗ ਦੇ ਡਾਕਟਰ ਪੀ.ਡੀ.ਗਰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਪ੍ਰੋ: ਭੁੱਲਰ ਦੀ ਪ੍ਰੇਸ਼ਾਨੀ ਦਾ ਕਾਰਣ ਲੰਮਾਂ ਸਫਰ ਵੀ ਹੋ ਸਕਦਾ ਹੈ, ਲੇਕਿਨ ਉਹ ਪਿਛਲੇ 3-4 ਦਿਨ ਤੋਂ ਇਸੇ ਤਰ੍ਹਾਂ ਮਹਿਸੂਸ ਕਰ ਰਹੇ ਸਨ, ਬਲੱਡ ਪ੍ਰੈਸ਼ਰ ਵੀ ਵਧਿਆ ਹੋਇਆ ਸੀ।ਉਨ੍ਹਾਂ ਦੱਅਿਾ ਕਿ 12 ਜੂਨ ਦੀ ਸ਼ਾਮ ਜਦੋਂ ਪ੍ਰੋ: ਭੁੱਲਰ ਦੀ ਧਰਮ ਪਤਨੀ ਕੋਈ ਅੱਧਾ ਘੰਟਾ ਮੁਲਾਕਾਤ ਕਰਕੇ ਗਈ ਤਾਂ ਭੁੱਲਰ ਦੇ ਚਿਹਰੇ ਦੇ ਹਾਵ-ਭਾਵ ਬਦਲੇ ਹੋਏ ਸਨ, ਉਨ੍ਹਾਂ ਕਾਫੀ ਰਿਲੈਕਸ ਲੱਗ ਰਹੇ ਸਨ।ਡਾ: ਗਰਗ ਨੇ ਦੱਸਿਆ ਕਿ ਅੱਜ ਸ੍ਰ. ਭੁੱਲਰ ਨੂੰ ਡਾਕਟਰ ਮੈੱਸ ਤੋਂ ਦਲੀਆ ਮੰਗਵਾ ਕੇ ਦਿੱਤਾ ਗਿਆ। ਡਾ: ਗਰਗ ਨੇ ਦੱਸਿਆ ਕਿ ਸ੍ਰ. ਭੁੱਲਰ ਦੀਆਂ ਗਦੂਦਾਂ ਵੀ ਵਧੀਆਂ ਹੋਈਆਂ ਹਨ।ਸਵੇਰੇ ਸ਼ਾਮ ਮੈਡੀਕਲ ਚੈੱਕ ਅਪ ਹੋ ਰਿਹਾ।ਕੋਈ ਵੀ ਮਿਲਣ ਵਾਲਾ ਉਸ ਨਾਲ ਕੋਈ ਅਣਮਨੁੱਖੀ ਵਤੀਰਾ ਨਾ ਕਰੇ ਇਸ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ।ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਮਾਨਸਕਿ ਰੋਗ ਇਲਾਜ ਕੇਂਦਰ ਨੂੰ ਅਮਲੀ ਤੌਰ ਤੇ ਸਬ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਭਿਖੀਵਿੰਡ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਾਸੀ ਮਹਿਲ ਸਿੰਘ ਜੋਕਿ ਰਿਸ਼ਤੇ ਵਿੱਚ ਸ੍ਰ. ਭੁੱਲਰ ਦੇ ਵੱਡੇ ਭਰਾ ਹਨ, ਮੁਲਾਕਾਤ ਕਰਨ ਆਏ ਤਾਂ ਪੁਲਿਸ ਨੇ ਕੇਂਦਰ ਦਾ ਦਰਵਾਜਾ ਹੀ ਨਾ ਖੋਲਿਆ।ਸ੍ਰ. ਮਹਿਲ ਸਿੰਘ ਨੇ ਆਪਣੇ ਨਾਲ ਆਏ ਸਾਥੀਆਂ ਸਹਿਤ ਰੋਸ ਧਰਨਾ ਦੇ ਦਿੱਤਾ।ਜਿਉਂ ਹੀ ਮੀਡੀਆ ਪੁੱਜਾ ਤਾਂ ਪ੍ਰਸ਼ਾਸ਼ਨ ਨੇ ਨਿਯਮਾਂ ਅਨੁਸਾਰ ਸ੍ਰ. ਮਹਿਲ ਸਿੰਘ ਦਾ ਸ਼ਨਾਖਤੀ ਦਸਤਾਵੇਜ ਲੈ ਕੇ ਸ੍ਰ. ਭੁੱਲਰ ਨਾਲ ਸਿਰਫ ਪੰਜ ਮਿੰਟ ਲਈ ਮੁਲਾਕਾਤ ਕਰਵਾ ਦਿੱੱਤੀ।
ਮੁਲਕਾਤ ਉਪਰੰਤ ਸ੍ਰ ਮਹਿਲ ਸਿੰਘ ਨੇ ਦੱਸਿਆ ਕਿ ‘ਜਿਉਂ ਹੀ ਉਹ ਕਮਰੇ ਵਿੱਚ ਦਾਖਲ ਹੋਏ ਤਾਂ ਛੋਟਾ ਭਰਾ ਭੁੱਲਰ ਉਠ ਕੇ ਖੜੋ ਗਿਆ’।ਪੁੱਿਛਆ ‘ਪਛਾਣਿਆ’ ਤਾਂ ਉਸ ਨੇ ਜੱਫੀ ਪਾ ਲਈ।ਸ੍ਰ. ਮਹਿਲ ਸਿੰਘ ਨੇ ਦੱਸਿਆ ਕਿ ਉਸ ਨੇ ਭਰਾ ਨੂੰ ਦੱਸਿਆ ਕਿ ‘ਤੇਰੀ ਸਿਹਤਯਾਬੀ ਲਈ ਬਾਬਾ ਸਾਹਿਬ ਦੇ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਰਿਹਾਂ’ ਤਾਂ ਸ.੍ਰ ਭੁੱਲਰ ਨੇ ਜਵਾਬ ਦਿੱਤਾ ਮੈਂ ਆਵਾਂਗਾ।ਸ੍ਰ. ਮਹਿਲ ਸਿੰਘ ਅੱਜ ਤਕਰੀਬਨ ਵੀਹ ਸਾਲ ਬਾਅਦ ਸ੍ਰ. ਭੁੱਲਰ ਨੂੰ ਮਿਲੇ ਸਨ।ਉਨ੍ਹਾਂ ਦੱਸਿਆ ਕਿ ਪ੍ਰੋ: ਭੁੱਲਰ ਦਾ ਸਮੁੱਚਾ ਪ੍ਰੀਵਾਰ ਪੜ੍ਹਿਆ ਲਿਖਿਆ ਪ੍ਰੀਵਾਰ ਹੈ, ਇਨਾਂ ਦੇ ਪਿਤਾ ਐਨੇ ਸ਼ਰੀਫ ਸਨ ਕਿ ਕਿਸੇ ਦੇ ਮਗਰ ਵੈਸੇ ਵੀ ਥਾਣੇ ਨਹੀ ਸੀ ਜਾਂਦੇ।ਲੇਕਿਨ ਬੰਬ ਧਮਾਕੇ ਦੀ ਘਟਨਾ ਬਾਅਦ ਪੁਲਿਸ ਵਲੋਂ ਉਸ ਦੇ ਪ੍ਰੀਵਾਰ ਤੇ ਹੋਰ ਰਿਸ਼ਤੇਦਾਰ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media