Tuesday, September 29, 2026

ਈਡੀਅਟ ਕਲੱਬ ਨੇ ਕਰਵਾਏ ਪ੍ਰਿਤਪਾਲ ਯਾਦਗਾਰੀ ਅਵਾਰਡ

ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਬੱਚੇ ਕੀਤੇ ਸਨਮਾਨਿਤ

PPN1406201511

ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ ਸੱਗੂ) – ਈਡੀਅਟ ਕਲੱਬ ਵੱਲੋਂ ਅਲਫਾਵਨ ਮਾਲ ਵਿਚ ਪ੍ਰਿਤਪਾਲ ਯਾਦਗਾਰੀ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਅੰਮ੍ਰਿਤਸਰ ਸ਼ਹਿਰ ਦੇ ਸਕੂਲਾਂ ਦੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਉਪਲਬਧੀਆਂ ਪ੍ਰਾਪਤ ਕੀਤੀਆਂ ਸਨ।ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਨੇ ਕਿਹਾ ਕਿ ਆਮ ਤੌਰ ਤੇ ਬੱਚੇ ਬਹੁਤ ਜਿਆਦਾ ਅਵਾਰਡ ਅਤੇ ਮੁਕਾਬਲੇ ਤਾਂ ਜਿਤ ਜਾਂਦੇ ਹਨ,ਪਰ ਆਮ ਲੋਕਾਂ ਵਿਚ ਵਿਚਰਦਿਆਂ ਉਹਨਾਂ ਦੀ ਪਹਿਚਾਣ ਧੁੰਦਲੀ ਜਿਹੀ ਰਹਿ ਜਾਂਦੀ ਹੈ, ਈਡੀਅਟ ਕਲੱਬ ਦਾ ਕੰਮ ਬੱਚਿਆਂ ਨੂੰ ਸਹੀ ਪਲੇਟਫਾਰਮ ਰਾਹੀਂ ਲੋਕਾਂ ਦੇ ਰੂਬਰੂ ਕਰਵਾਉਣਾ ਹੈ।ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਅਵਾਰਡ ਸਮਾਰੋਹ ਦੀ ਮੁੱਖ ਪ੍ਰਬੰਧਕ ਧਵਨੀ ਮਹਿਰਾ ਨੇ ਕਿਹਾ ਕਿ ਸਾਡਾ ਕਲੱਬ ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ਦੀ ਇੱਛਾ ਰੱਖਦਾ ਹੈ ਅਤੇ ਇਸ ਲਈ ਅਸੀਂ ਹਰ ਵਾਰ ਕੁਝ ਨਵੀਂ ਚੀਜ ਲੈ ਕੇ ਹੀ ਜਨਤਾ ਦੇ ਸਾਹਮਣੇ ਪੇਸ਼ ਹੁੰਦੇ ਹਾਂ।ਪ੍ਰਿਤਪਾਲ ਅਵਾਰਡ ਉਸ ਛੋਟੀ ਉਮਰੇ ਇਸ ਦੁਨੀਆਂ ਤੋਂ ਤੁਰ ਜਾਣ ਵਾਲੇ ਪ੍ਰਿਤਪਾਲ ਪਾਰਸ ਦੇ ਜਨਮ ਦਿਨ ਮੌਕੇ ਕਰਵਾਇਆ ਜਾ ਰਿਹਾ ਹੈ ਜਿਸਨੇ ੧੪ ਸਾਲ ਦੀ ਉਮਰ ਵਿਚ ਹੀ ਹਸਤ ਰੇਖਾ ਵਿਦਿਆ ਵਿਚ ਹੱਦੋਂ ਵੱਧ ਮੁਹਾਰਤ ਹਾਸਲ ਕਰ ਲਈ ਸੀ।ਅਵਾਰਡ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਰੋਹਿਤ ਗੁਪਤਾ ਐਸ.ਡੀ.ਐਮ-1 ਅੰਮ੍ਰਿਤਸਰ ਨੇ ਕਿਹਾ ਕਿ ਈਡੀਅਟ ਕਲੱਬ ਦਾ ਹਰ ਉਪਰਾਲਾ ਸ਼ਲਾਘਾਯੋਗ ਹੁੰਦਾ ਹੈ ਅਤੇ ਅੱਜ ਦਾ ਇਹ ਅਵਾਰਡ ਸਮਾਰੋਹ ਕਰਵਾ ਕੇ ਰਿਖੀ ਅਤੇ ਧਵਨੀ ਨੇ ਇਹ ਸਾਬਤ ਕਰ ਦਿਤਾ ਹੈ ਕਿ ਇਹ ਲੋਕ ਸਿਰਫ ਨਾਮ ਦੇ ਹੀ ਈਡੀਅਟ ਹਨ।ਉਹਨਾਂ ਕਿਹਾ ਕਿ ਈਡੀਅਟ ਕਲੱਬ ਨੂੰ ਕਦੇ ਵੀ ਕਿਸੇ ਤਰਾਂ ਦੀ ਸਹਾਇਤਾ ਦੀ ਜਰੂਰਤ ਹੋਵੇ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ।
ਇਸ ਮੌਕੇ ਡੀ.ਏ.ਵੀ ਪਬਲਿਕ ਸਕੂਲ ਦੀ ਉਤਸਵ ਤੇਜੀ, ਖਯਾਤੀ ਮਹਿਰਾ, ਰਾਹੁਲ ਰਾਏ, ਅਦਿਤ ਸੂਦ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਡਰਾਮਾ ਟੀਮ,ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਵਿਜੀਸ਼ਾ ਸੇਠ ਅਤੇ ਅਨਮੋਲਪ੍ਰੀਤ ਕੌਰ,ਡੀ.ਏ.ਵੀ ਰੈੱਡ ਕਰਾਸ ਸਕੂਲ ਦੇ ਸ਼ਲਿੰਦਰ, ਕਰੀਨਾ ਅਤੇ ਦੀਕਸ਼ਾ, ਦਿੱਲੀ ਪਬਲਿਕ ਸਕੂਲ ਦੀ ਰਾਵੀ ਬਾਜਵਾ,ਸ਼੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਭਗਵੰਤ ਸਿੰਘ ਨੂੰ ਉਹਨਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਛੋਟੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੌਗਰਾਮ ਵੀ ਪੇਸ਼ ਕੀਤਾ ਗਿਆ। ਕਮੇਡੀ ਕਲਾਕਾਰ ਟੋਚਨ ਹੀਲਾ, ਪੰਜਾਬੀ ਗਾਇਕ ਗਗਨ ਗੱਗੀ ਅਤੇ ਸੂਫੀ ਪੰਜਾਬੀ ਗਾਇਕ ਮਾਸਟਰ ਅਨੂਪ ਨੇ ਵੀ ਆਪਣੀ ਪ੍ਰਫਾਰਮੈਂਸ ਨਾਲ ਵਧੀਆ ਸਮਾਂ ਬੰਨਿਆ।ਇਸ ਮੌਕੇ ਪ੍ਰਸਿਧ ਜੋਤਸ਼ੀ ਅਤੇ ਸਵਰਗਵਾਸੀ ਪ੍ਰਿਤਪਾਲ ਪਾਰਸ ਦੇ ਪਿਤਾ ਸਮਰਾਟ-ਏ-ਜੋਤਿਸ਼ ਕੇ.ਐਸ.ਪਾਰਸ ਨੇ ਐਲਾਨ ਕੀਤਾ ਕਿ ਕੋਈ ਵੀ ਬੱਚਾ ਜੋ ਜੋਤਿਸ਼ ਵਿਦਿਆ ਵਿਚ ਰੁਚੀ ਰੱਖਦਾ ਹੈ ਉਹ ਉਸ ਬੱਚੇ ਨੂੰ ਇਹ ਵਿਦਿਆ ਮੁਫਤ ਸਿਖਾਉਣ ਲਈ ਹਰ ਵੇਲੇ ਤਿਆਰ ਹਨ।ਸਟੇਜ ਸੰਚਾਲਨ ਵਿਨੇ ਜੋਸ਼ੀ ਨੇ ਬਾਖੂਬੀ ਕੀਤਾ।ਇਸ ਮੌਕੇ ਅਰਵਿੰਦਰ ਭੱਟੀ, ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ, ਦਿਨੇਸ਼ ਬੱਸੀ, ਰੋਹਿਤ ਰਾਏ, ਦੀਪਕ ਮਹਿਰਾ, ਸਤਿੰਦਰ ਰਾਜਾ, ਟੋਨੀ ਸ਼ਰਮਾ, ਸੁਨੀਲ ਬਿੱਟੂ, ਜਗਤਾਰ ਬਿੱਲਾ, ਨਵਰੂਪ ਸਲਵਾਨ ਅਤੇ ਨਾਨਕ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply