Friday, March 27, 2026

ਸਾਂਝੀ ਸੋਚ ਅਖਬਾਰ ਦੇ ਸੰਪਾਦਕ ਬੂਟਾ ਬਾਸੀ ਤੇ ਹਮਲੇ ਦੀ ਨਿੰਦਾ

PPN1506201515

ਰਈਆ, 15 ਜੂਨ (ਬਲਵਿੰਦਰ ਸਿੰਘ ਸੰਧੂ) – ਅਮਰੀਕਾ ਦੇ ਮੰਨੇ-ਪ੍ਰਮੰਨੇ ਹਫਤਾਵਾਰੀ ਅਖਬਾਰ ‘ਸਾਂਝੀ ਸੋਚ’ ਦੇ ਸੰਪਾਦਕ ਬੂਟਾ ਸਿੰਘ ਬਾਸੀ ਉਪਰ ਬੀਤੇ ਦਿਨੀਂ ਉਨਾਂ ਦੇ ਘਰ ਅੰਦਰ ਵੜ ਕੇ ਕੁੱਝ ਵਿਅਕਤੀਆਂ ਵੱਲੋਂ ਕੀਤਾ ਗਿਆ ਜਾਨਲੇਵਾ ਹਮਲਾ ਲੋਕਤੰਤਰ ਦੀ ਸ਼ਰੇਆਮ ਹੱਤਿਆ ਹੈ।ਰਿਪੋਰਟਰਜ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਵਿਚ ਪੰਜਾਬ ਪ੍ਰਧਾਨ ਸ਼੍ਰੀ ਟੋਨੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਵਿਚ ਜੇਕਰ ਇੱਕ ਨਿਰਪੱਖ ਭੂਮਿਕਾ ਨਿਭਾਉਣ ਵਾਲੇ ਅਖਬਾਰ ਦੇ ਸੰਪਾਦਕ ਉਪਰ ਜਾਨਲੇਵਾ ਹਮਲਾ ਹੁੰਦਾ ਹੈ ਤਾਂ ਬਾਕੀ ਦੇਸ਼ਾਂ ਵਿਚ ਪੱਤਰਕਾਰ ਭਾਈਚਾਰਾ ਕਿੰਨਾ ਕੁ ਸੁਰੱਖਿਅਤ ਹੈ, ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਟੋਨੀ ਨੇ ਕਿਹਾ ਕਿ ਸਾਰੀ ਰਿਪੋਰਟਰਜ ਐਸੋਸੀਏਸ਼ਨ ਇਸ ਮੌਕੇ ਬੂਟਾ ਸਿੰਘ ਬਾਸੀ ਦੇ ਨਾਲ ਖੜੀ ਹੈ ਅਤੇ ਅਮਰੀਕਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਹਮਲੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਉਹਨਾਂ ਕਿਹਾ ਕਿ ਅਸੀਂ ਅਜਿਹੇ ਬੁਝਦਿਲਾਨਾ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਹਮਲਾਵਰਾਂ ਦੇ ਖਿਲਾਫ ਇਕੱਠੇ ਹੋਕੇ ਲੜਾਈ ਲੜੀਏ।
ਇਸ ਮੌਕੇ ਰਣਦੀਪ ਸਿੱਧੂ ਚੇਅਰਮੈਨ, ਰਜਿੰਦਰ ਰਿਖੀ ਸੀ.ਮੀਤ ਪ੍ਰਧਾਨ, ਕੇ.ਐਸ ਪਾਰਸ ਸੀ. ਮੀਤ ਪ੍ਰਧਾਨ, ਰਾਜਾ ਸਤਿੰਦਰ ਸਿੰਘ ਜਨਰਲ ਸਕੱਤਰ ,ਡੀ.ਕੇ.ਰੈਡੀ, ਸੁਮੀਤ ਕਾਲੀਆ, ਸੁਨੀਲ ਕੁਮਾਰ ਬਿੱਟੂ, ਰਘਬੀਰ ਗਿੱਲ, ਡਾ. ਰਕੇਸ਼ ਕੁਮਾਰ, ਰਜਿੰਦਰ ਧੀਰ, ਪਰਮਜੀਤ ਦੇਵਗਨ, ਚੰਦਰ ਮੋਹਨ, ਨਵਰੂਪ ਸਲਵਾਨ, ਸਤੀਸ਼ ਰਿਖੀ ਆਦਿ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply