ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਬਾਬਾ ਪ੍ਰੇਮ ਦਾਸ ਵਿਖੇ ਸ੍ਰੀ ਗੁਰ ਗ੍ਰੰਥ ਸਾਹਿਬ ਦੇ ਗਿਆਰਾਂ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਨੂੰ ਬੇਹੱਦ ਦੁਖਦਾਈ ਤੇ ਮੰਦ ਭਾਗਾ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਵੇਸਲਾਪਨ ਕਿਸੇ ਪ੍ਰਕਾਰ ਵੀ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਵਲੋਂ ਵਾਰ-ਵਾਰ ਅਖ਼ਬਾਰਾਂ ‘ਚ ਇਸ਼ਤਿਹਾਰ ਪ੍ਰਕਾਸ਼ਤ ਕਰਵਾ ਕੇ ਹਰ ਸਾਲ ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਡੇਰੇ ਦਾਰਾਂ ਤੇ ਗ੍ਰੰਥੀ ਸਿੰਘਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਗੁਰੂ ਘਰਾਂ ਦੀ ਵਾਇਰਿੰਗ ਠੀਕ ਕਰਾਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਖ ਆਸਣ ਅਸਥਾਨ ਤੇ ਜਾਣ ਉਪ੍ਰੰਤ ਗੁਰੂ ਘਰ ‘ਚ ਕੋਈ ਵੀ ਬਿਜਲੀ ਉਪਕਰਣ ਜਗਦਾਫ਼ਚਲਦਾ ਨਾ ਛੱਡਿਆ ਜਾਵੇ ਤੇ ਘਟੋ-ਘੱਟ ਇਕ ਸਿੰਘ 24 ਘੰਟੇ ਗੁਰੂ ਘਰ ‘ਚ ਹਾਜਰ ਰਹੇ। ਲੇਕਿਨ ਇਸ ਦੇ ਬਾਵਜੂਦ ਵੀ ਗ੍ਰੰਥੀ ਸਿੰਘ ਸਭਾ ਸੁਸਾਇਟੀਆਂ ਜਾਂ ਡੇਰੇਦਾਰਾਂ ਦਾ ਅਵੇਸਲਾਪਨ ਠੀਕ ਨਹੀਂ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸੁਝਾਅ ਹੈ ਕਿ ਗੁਰੂ ਘਰਾਂ ‘ਚ ਨਿਤਾ ਪ੍ਰਤੀ ਸ਼ਾਰਟ ਸਰਕਟ ਕਾਰਨ ਵਾਪਰ ਰਹੀਆਂ ਅਗਜਨੀ ਵਰਗੀਆਂ ਘਨਾਵਾਂ ਬੇਹੱਦ ਦੁਖਦਾਈ ਹਨ ਜੋ ਠੀਕ ਨਹੀਂ ਹਨ। ਇਸ ਵੱਲ ਧਿਆਨ ਦਿੰਦਿਆਂ 15 ਦਿਨਾਂ ਦੇ ਅੰਦਰ-ਅੰਦਰ ਹਰੇਕ ਗੁਰੂ-ਘਰ ਦੇ ਪ੍ਰਬੰਧਕ ਅੱਗ ਬੁਝਾਉਣ ਵਾਲੇ ਯੰਤਰ (ਸਿਲੰਡਰ) ਗੁਰੂ ਘਰਾਂ ‘ਚ ਲਗਾਉਣ ਜੋ ਬਹੁਤ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਬੰਗੀ ਕਲਾਂ ‘ਚ ਵਾਪਰੀ ਬੇਹੱਦ ਦੁਖਦਾਈ ਘਟਨਾ ਦੀ ਮੁਕੰਮਲ ਜਾਂਚ ਲਈ ਸ. ਮੋਹਨ ਸਿੰਘ ਬੰਗੀ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ ਤੇ ਸ. ਜਗਪਾਲ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੀ ਡਿਊਟੀ ਲਗਾਈ ਗਈ ਹੈ ਜੋ ਸਾਰੀ ਘਟਨਾ ਦੀ ਜਾਂਚ ਕਰਕੇ ਰੀਪੋਰਟ ਦੇਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media