Tuesday, September 29, 2026

ਐਕਟਿੰਗ ਦੀ ਸਿਖਲਾਈ ਵਾਸਤੇ ਐਡੀਸ਼ਨ 17 ਨੂੰ

PPN1506201516

ਅੰਮ੍ਰਿਤਸਰ, 15 ਜੂਨ (ਦੀਪ ਦਵਿੰਦਰ ਸਿੰਘ) – ਕੂਚੀ ਮੂਚੀ ਫਿਲਮ ਐਕਟਿੰਗ ਅਕੈਡਮੀ ਵੱਲੋਂ ਐਕਟਿੰਗ ਸਿਖਲਾਈ, ਰੰਗਮੰਚ ਟੀ.ਵੀ ਅਤੇ ਫ਼ਿਲਮਾਂ ਵਾਸਤੇ ਵੱਖ-ਵੱਖ ਕੋਰਸ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ, ਸ਼ਾਪਿੰਗ ਕੰਪਲੈਕਸ, ਐਸ. ਸੀ. ਓ-46, ਦੂਸਰੀ ਮੰਜਲ ਵਿਖੇ ਅਨੀਤਾ ਦੇਵਗਨ (‘ਜੱਟ ਐਂਡ ਜੂਲੀਅਟ’ ਵਿੱਚ ਦਿਲਜੀਤ ਦੁਸਾਂਝ ਦੀ ਮਾਂ) ਅਤੇ ਹਰਦੀਪ ਗਿੱਲ (‘ਮਿਸ ਐਡ ਮਿਸਜ਼ 420 ਵਿੱਚ ਬੀਨੂੰ ਢਿੱਲੋਂ ਦਾ ਪਿਓੁ) ਦੀ ਅਗਵਾਈ ਹੇਠ ਸ਼ੁਰੂ ਕੀਤੀ ਜਾ ਰਹੀ ਹੈ। ਐਕਟਿੰਗ ਦੀ ਸਿਖਲਾਈ ਵਾਸਤੇ ਫਿਲਮ ਜਗਤ ਦੀਆਂ ਪ੍ਰਸਿੱਧ ਹਸਤੀਆਂ ਰਾਣਾ ਰਣਬੀਰ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਹਰਪਾਲ ਸਿੰਘ ਆਦਿ ਸਮੇਂ-ਸਮੇਂ ‘ਤੇ ਪਹੁੰਚਣਗੀਆਂ। ਇਸ ਦੀ ਜਾਣਕਾਰੀ ਅੰਮ੍ਰਿਤਸਰ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੰਦਿਆਂ ਅਨੀਤਾ ਦੇਵਗਨ ਨੇ ਦੱਸਿਆ ਕਿ ਦਾਖਲਾ ਐਡੀਸ਼ਨ ‘ਤੇ ਆਧਾਰਿਤ ਹੋਵੇਗਾ। ਪਹਿਲਾ ਐਡੀਸ਼ਨ 17 ਜੂਨ ਨੂੰ ਪੰਜਾਬ ਨਾਟ ਸ਼ਾਲਾ, ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਫਿਲਮ ਮੌਕੇ ਫਿਲਮੀ ਕਲਾਕਾਰ ਹਾਜ਼ਰ ਹੋਣਗੇ। ਐਂਟਰੀ ਓਪਨ ਹੈ ਅਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਸ਼ਾਮ 3.00 ਤੋਂ 8.00 ਵਜੇ ਤੱਕ ਵਿਸ਼ੇਸ਼ ਕਲਾਸਾਂ ਲੱਗਿਆ ਕਰਨਗੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply