Tuesday, September 29, 2026

ਡਾ. ਦਲਜੀਤ ਸਿੰਘ ਚੀਮਾਂ ਨਾਲ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀ ਮੀਟਿੰਗ 24 ਨੂੰ

Bharat Bhushanਗੁਰਦਾਸਪੁਰ, 16 ਜੂਨ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਵਿੱਚ ਕੰਮ ਨੂੰ ਵਧੀਆ ਤੇ ਸੁਚਾਰੂ ਤਰੀਕੇ ਨਾਲ ਚਲਾਉਣ ਹਿੱਤ ਮਾਨਯੋਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਪ੍ਰਿੰਸੀਪਲਾਂ ਤੇ ਅਧਿਆਪਕਾਂ ਨਾਲ 24 ਜੂਨ ਨੂੰ ਇਕ ਜਰੂਰੀ ਮੀਟਿੰਗ ਕੀਤੀ ਜਾ ਰਹੀ ਹੈ।ਇਸ ਸਬੰਧੀ ਉਪ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਨੇ ਦੱਸਿਆ ਕਿ 24 ਜੂਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਹਾਲ ਫੇਜ 8 ਵਿਖੇ ਸਵੇਰੇ 11.00 ਵਜੇ ਅੰਗਰੇਜੀ ਵਿਸ਼ੇ ਦੇ ਹਰੇਕ ਜਿਲੇ ਵਿੱਚੋ ਘੱਟ ਨਤੀਜੇ ਵਾਲੇ 10-10 ਅਧਿਆਪਕਾਂ ਦੀ ਮੀਟਿੰਗ ਲੈਣਗੇ।ਇਸੇ ਦਿਨ ਹੀ ਇੱਕ ਵਜੇ ਪੰਜਾਬ ਭਰ ਦੇ ਗਰਲਜ਼ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਨਗੇ।ਜਿਲਾ ਗੁਰਦਾਸਪੁਰ ਨਾਲ ਸਬੰਧਿਤ ਸਾਰੇ ਸਬੰਧਿਤ ਕਰਮਚਾਰੀਆਂ ਦੇ ਇਸ ਮੀਟਿੰਗ ਵਿੱਚ ਨਿੱਜੀ ਤੌਰ ਤੇ ਹਾਜਰ ਹੋਣ ਵਾਸਤੇ ਪਾਬੰਧ ਕੀਤਾ ਗਿਆ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply