Thursday, March 19, 2026

17 ਜੂਨ ਤੋਂ ਅਰੋਮਾ ਪੈਲੇਸ ਵਿਖੇ ਸ਼ੁਰੂ ਹੋਣ ਵਾਲੇ ਯੋਗ ਕੈਂਪ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ

PPN1606201508

ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਅਤੇ ਪਤੰਜਲੀ ਯੋਗ ਸਮਿਤੀ, ਬਠਿੰਡਾ ਦੇ ਸੀਨੀਅਰ ਆਗੂਆਂ ਵੱਲੋਂ ਬਣਾਈ ਪ੍ਰਬੰਧਕ ਕਮੇਟੀ ਦੀ ਬੈਠਕ ਪ੍ਰਤਾਪ ਨਗਰ, ਬਠਿੰਡਾ ਵਿਖੇ ਪ੍ਰੋਗਰਾਮ ਕੋ-ਆਰਡੀਨੇਟਰ ਦੇਸ ਰਾਜ ਛੱਤਰੀਵਾਲਾ ਦੀ ਅਗਵਾਈ ਹੇਠ ਹੋਈ। ਬੈਠਕ ਵਿੱਚ ਵਿਸ਼ਵ ਯੋਗ ਦਿਹਾੜੇ ਨੂੰ ਸਮਰਪਿਤ ਮੁਫਤ ਯੋਗ ਸਾਧਨਾ ਕੈਂਪ ਦੀਆਂ ਤਿਆਰੀਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸ਼੍ਰੀ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਅਰੋਮਾ ਪੈਲੇਸ, ਪ੍ਰਤਾਪ ਨਗਰ, ਬਠਿੰਡਾ ਵਿਖੇ 17 ਜੂਨ ਤੋਂ ਲੈ ਕੇ 21 ਜੂਨ ਤੱਕ ਸ਼ਾਮ 06:00 ਵਜੇ ਤੋਂ 07:30 ਵਜੇ ਤੱਕ 5 ਦਿਨ ਚੱਲਣ ਵਾਲੇ ਇਸ ਕੈਂਪ ਵਿੱਚ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਆਉਣ ਵਾਲੇ ਸਾਧਕਾਂ ਦੀਆਂ ਸੁਵਿਧਾਵਾਂ ਨੂੰ ਮੁੱਖ ਰੱਖਦਿਆਂ ਉਚਿਤ ਪ੍ਰਬੰਧ ਕੀਤੇ ਗਏ ਹਨ ਅਤੇ ਨਗਰ ਨਿਗਮ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਕੈਂਪ ਨੂੰ ਸਫਲ ਬਣਾਉਣ ਲਈ ਪ੍ਰਬੰਧਕ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਆਸ਼ਵਾਸ਼ਨ ਦਿੱਤਾ ਗਿਆ ਹੈ। ਇਸ ਕੈਂਪ ਦਾ ਸ਼ੁਭ ਆਰੰਭ ਮਾਨਯੋਗ ਸਰੂਪ ਚੰਦ ਸਿੰਗਲਾ, ਮੁੱਖ ਸੰਸਦੀ ਸਕੱਤਰ, ਪੰਜਾਬ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਯੋਗ ਖੇਤਰ ਵਿੱਚ ਵੱਢਮੁੱਲੇ ਯੋਗਦਾਨ ਲਈ ਵੱਖ-ਵੱਖ ਸੰਸਥਾਵਾਂ ਦੇ ਯੋਗ ਅਧਿਆਪਕਾਂ ਨੂੰ ਮਾਨਯੋਗ ਬਲਵੰਤ ਰਾਏ ਨਾਥ ਮੇਅਰ, ਇੰਜ. ਤਰਸੇਮ ਗੋਇਲ, ਸੀਨੀਅਰ ਡਿਪਟੀ ਮੇਅਰ ਅਤੇ ਸ਼੍ਰੀਮਤੀ ਗੁਰਿੰਦਰਪਾਲ ਕੌਰ ਮਾਂਗਟ, ਡਿਪਟੀ ਮੇਅਰ, ਨਗਰ ਨਿਗਮ, ਬਠਿੰਡਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ ਯੋਗ ਅਧਿਆਪਕ ਹਰਸ਼ ਸ਼ਰਮਾ, ਸ਼੍ਰੀਮਤੀ ਵੀਨਾ ਬਾਂਸਲ, ਸ਼੍ਰੀਮਤੀ ਸ਼ੀਨੂੰ ਸਿੰਗਲਾ, ਅਮਰਜੀਤ ਸਿੰਘ, ਹਰਬੰਸ ਲਾਲ, ਦੀਪਕ ਕੁਮਾਰ (ਹਰਿਦੁਆਰ), ਸ਼੍ਰੀਮਤੀ ਵੀਨਾ, ਵਿਜੇਂਦਰ ਸ਼ਰਮਾ, ਰਾਜੀਵ ਸ਼ਰਮਾ ਹੋਣਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕਰਨਲ ਜੇ.ਐਸ. ਚੌਧਰੀ, ਸਟੇਟ ਅਵਾਰਡੀ ਜੰਮੂ ਅਤੇ ਕਸ਼ਮੀਰ ਯੋਗ ਦੇ ਮਹੱਤਵ ਸਬੰਧੀ ਆਪਣੇ ਵਿਚਾਰ ਸਾਧਕਾਂ ਨਾਲ ਸਾਂਝੇ ਕਰਨਗੇ। ਛੱਤਰੀਵਾਲਾ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਫਤ ਵਿਸ਼ਾਲ ਯੋਗ ਸਾਧਨਾ ਕੈਂਪ ਵਿੱਚ ਮਾਹਿਰ ਯੋਗ ਅਧਿਆਪਕਾਂ ਦੇ ਤਜਰਬੇ ਦਾ ਪੂਰਾ ਫਾਇਦਾ ਚੁੱਕਦੇ ਹੋਏ ਵੱਧ ਤੋਂ ਵੱਧ ਇਸ ਕੈਂਪ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਆਪਣੇ ਜੀਵਨ ਨੂੰ ਅਰੋਗ ਬਣਾਉਣ। ਇਸ ਮੌਕੇ ਰਾਜੀਵ ਸ਼ਰਮਾ, ਜਿਲ੍ਹਾ ਪ੍ਰਧਾਨ, ਭਾਰਤ ਸਵਾਭਿਮਾਨ, ਵਿਜੇਂਦਰ ਸ਼ਰਮਾ, ਜਿਲ੍ਹਾ ਪ੍ਰਧਾਨ, ਪਤੰਜਲੀ ਯੋਗ ਸਮਿਤੀ, ਰਾਜਿੰਦਰ ਬਾਵਾ, ਖੂਬ ਚੰਦ ਅਰੌੜਾ, ਪੰਕਜ ਬਾਂਸਲ, ਸੁਭਾਸ਼ ਸਿੰਗਲਾ, ਸੁਖਦੇਵ ਜਾਦੂਗਰ, ਮੋਹਨ ਲਾਲ ਵਰਮਾ, ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਐਸੋਸੀਏਸ਼ਨ ਦੇ ਬਲਦੇਵ ਰਾਜ ਖਟਵਾਲ, ਸ਼੍ਰੀਮਤੀ ਰੀਤੂ ਬਾਂਸਲ, ਪ੍ਰਧਾਨ, ਨਵਯੁਗ ਚੇਤਨਾ ਸੁਸਾਇਟੀ, ਦਰਸ਼ਨ ਸਿੰਘ, ਹੇਮੰਤ ਅਰੌੜਾ, ਕੁੰਦਨ ਸਿੰਘ ਭਾਟੀਆ, ਸੋਹਨ ਸਿੰਘ ਚਿੱਤਰਕਾਰ, ਸੁਰੇਸ਼ ਜੈਨ, ਸੰਦੀਪ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਆਗੂ ਸ਼ਾਮਿਲ ਹੋਏ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply