
ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਤੋਂ ਸਾਂਸਦ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਤਲਵਾੜਾ ਵਿਖੇ ਨਵੇਂ ਰੇਲਵੇ ਦਾ ਕਾਰਖਾਨਾ ਲਗਾਉਣ ਅਤੇ ਹੋਰਨਾਂ ਹੁਸ਼ਿਆਰਪੁਰ ਦੇ ਨਾਲ ਸੰਬੰਧਤ ਸਮਸਿਆਵਾਂ ਨੂੰ ਲੈ ਕੇ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨਾਲ ਮੁੱਦਿਆ ‘ਤੇ ਗੱਲ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਸ਼ਿਰਡੀ, ਹਰਿਦੁਆਰ ਲਈ ਲੰਬੀ ਦੂਰੀ ਦੀ ਨਵੀਂ ਟ੍ਰੇਨ ਚਲਾਉਣ ਦੇ ਬਾਰੇ ਵਿਚ ਵਿਸਥਾਰ ਪੂਰਵਕ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਹਿਮਾਚਲ ਅਤੇ ਹੋਰਨਾਂ ਇਲਾਕਿਆਂ ਦੇ ਲੋਕਾਂ ਵਿਚ ਭਾਰੀ ਸ਼ਰਧਾ ਅਤੇ ਆਸਥਾ ਸ਼ਿਰਡੀ ਤੇ ਹਰਿਦੁਆਰ ਲਈ ਬਣੀ ਹੋਈ ਹੈ, ਲੇਕਿਨ ਇਥੋਂ ਲੰਮੀ ਦੂਰੀ ਦੀ ਟ੍ਰੇਨ ਨਾ ਹੋਣ ਕਰਕੇ ਯਾਤਰੀਆਂ ਨੂੰ ਜਲੰਧਰ ਜਾਂ ਦਿੱਲੀ ਤੋਂ ਟ੍ਰੇਨ ਲੈਣੀ ਪੈਂਦੀ ਹੈ, ਜਿਸ ਦੇ ਕਾਰਨ ਉਨ੍ਹਾਂ ਕਾਫੀ ਪਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਤਲਵਾੜਾ ਵਿਚ ਰੇਲਵੇ ਕਾਰਖਾਨਾ ਲਗਾਉਣ ਦੇ ਬਾਰੇ ਵਿਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਦਿੱਲੀ ਲਈ ਰੋਜਾਨਾਂ ਦੀ ਟ੍ਰੇਨ ਚਲਦੀ ਹੈ, ਜਿਸਦਾ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜਾਨਾ ਚੱਲਣ ਵਾਲੀ ਟ੍ਰੇਨ ਦੇ ਨਾਲ ਇਕ ਫਸਟ ਏ.ਸੀ. ਕੋਚ ਲਗਾਉਣ ਦੇ ਸੰਬੰਧ ਵਿਚ ਉਨ੍ਹਾਂ ਗੱਲਬਾਤ ਕੀਤੀ। ਇਨ੍ਹਾਂ ਮੁਦਿਆ ਦੇ ਇਲਾਵਾ ਫਗਵਾੜਾ ਵਿਚ ਪਾਰਸਲ ਦਫਤਰ ਫਿਰ ਤੋਂ ਸ਼ੁਰੂ ਕਰਨ, ਹੁਸ਼ਿਆਰਪੁਰ ਦੇ ਵਿਸਥਾਰ, ਹੁਸ਼ਿਆਰਪੁਰ ਤੋਂ ਫਿਰੋਜਪੁਰ ਡੀ.ਐਮ.ਯੂ. ਨੂੰ ਫਿਰ ਤੋਂ ਚਲਾਉਣ ਨੂੰ ਲੈ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਪਹਿਲਾਂ ਤੋਂ ਹੀ ਮੰਜੂਰ ਹੇਠ ਲਿਖਿਆ ਰੇਲਵੇ ਲਾਈਨਾਂ ਜਿਸ ਵਿਚ ਹੁਸ਼ਿਆਰਪੁਰ ਤੋਂ ਟਾਂਡਾ, ਹੁਸ਼ਿਆਰਪੁਰ ਤੋਂ ਫਗਵਾੜਾ, ਹੁਸ਼ਿਆਰਪੁਰ ਤੋਂ ਰੋਪੜ ਵਾਇਆ ਜੇਜੋਂ ਦੋਆਬਾ, ਹੁਸ਼ਿਆਰਪੁਰ ਤੋਂ ਊਨਾਂ ਗਗਰੇਟ ਮੁਕੇਰੀਆਂ ਤੋਂ ਤਲਵਾੜਾ ਦੀ ਹੁਣ ਦੀ ਸਿਥਤੀ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਹੁਸ਼ਿਆਰਪੁਰ ਪਲੇਟ ਫਾਰਮ ਦੇ ਵਿਸਥਾਰ ਦੇ ਨਾਲ ਨਾਲ ਉਸਨੂੰ ਲੰਬਾ ਕਰਨ ਦੇ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਦੌਰਾਨ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨੇ ਸ਼੍ਰੀ ਸਾਂਪਲਾ ਨੂੰ ਭਰੋਸਾ ਦੁਆਇਆ ਕਿ ਉਹ ਉਪਰੋਕਤ ਸਾਰੇ ਮੁਦਿਆਂ ਦੇ ਸਮਾਧਾਨ ਦੇ ਯਤਨ ਕਰਨਗੇ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media