Thursday, March 26, 2026

ਕਬੂਤਰਾਂ ਤੋਂ ਹੋਏ ਝਗੜੇ ‘ਚ ਪੁੱਤਰ ਜ਼ਖ਼ਮੀ, ਮਾਂ ਦੀ ਮੌਤ

PPN1806201501

ਬਟਾਲਾ, 18 ਜੂਨ (ਨਰਿੰਦਰ ਬਰਨਾਲ) – ਪਿੰਡ ਦਰਗਾਬਾਦ ‘ਚ ਕਬੂਤਰਾਂ ਤੋਂ ਹੋਏ ਝਗੜੇ ‘ਚ ਇੱਕ ਪੁੱਤਰ ਜ਼ਖ਼ਮੀ ਹੋ ਗਿਆ ਜਦਕਿ ਉਸ ਦੀ ਮਾਤਾ ਦੀ ਮੌਤ ਹੋ ਗਈ । ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ‘ਚ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਖਵਿੰਦਰ ਕੌਰ ਪੁੱਤਰੀ ਮਦਨ ਸਿੰਘ ਤੇ ਗੁਰੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਦਰਗਾਬਾਦ ਨੇ ਦੱਸਿਆ ਕਿ ਉਨ੍ਹਾਂ ਨੇ ਘਰ ‘ਚ ਕਬੂਤਰ ਰੱਖੇ ਹੋਏ ਸਨ ਕਿ ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਨੇ ਆ ਕੇ ਕਿਹਾ ਕਿ ਉਨ੍ਹਾਂ ਦਾ ਕਬੂਤਰ ਉਨ੍ਹਾਂ ਦੇ ਕਬੂਤਰਾਂ ‘ਚ ਆ ਕੇ ਬੈਠ ਗਿਆ ਹੈ ਇਸ ਦੌਰਾਨ ਗੁਆਂਢੀ ਵੱਲੋਂ ਉਨ੍ਹਾਂ ਦੀ ਕੰਧ ਢਾਹ ਦਿੱਤੀ ਤੇ ਉਨ੍ਹਾਂ ਦੇ ਗੁਆਢੀਆਂ ਨੇ ਕੰਧ ਦੀਆਂ ਇੱਟਾਂ ਉਨ੍ਹਾਂ ਦੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਟਾਂ ਗੁਰਦੀਪ ਸਿੰਘ ਦੇ ਮੂੰਹ ‘ਤੇ ਵੱਜੀਆਂ।ਗੁਰਦੀਪ ਸਿੰਘ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਮਾਤਾ ਹਰਜਿੰਦਰ ਕੌਰ ਵੀ ਮੌਕੇ ‘ਤੇ ਮੌਜੂਦ ਸੀ, ਜੋ ਇੱਕਦਮ ਧਰਤੀ ‘ਤੇ ਡਿੱਗ ਪਈ ਜਿਸ ਨੂੰ ਤੁਰੰਤ ਵਡਾਲਾ ਬਾਂਗਰ ਦੇ ਇੱਕ ਹਸਪਤਾਲ ਤੋਂ ਬਾਅਦ ਕਲਾਨੌਰ ਦੇ ਸਰਕਾਰੀ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਹਰਜਿੰਦਰ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।
ਇਸ ਸੰਬੰਧੀ ਪੁਲਿਸ ਥਾਨਾਂ ਕੋਟਲੀ ਸੂਰਤ ਮੱਲ੍ਹੀ ਦੇ ਐਸ.ਐਚ.ਓ ਸੁੱਚਾ ਸਿੰਘ ਬੱਲ ਵੀ ਕਲਾਨੌਰ ਹਸਪਤਾਲ ‘ਚ ਪਹੁੰਚ ਗਏ ਓਧਰ ਮੌਕੇ ‘ਤੇ ਡੀ.ਐਸ.ਪੀ. ਡੇਰਾ ਬਾਬਾ ਨਾਨਕ ਹਰਪਾਲ ਸਿੰਘ ਵੀ ਮੌਕੇ ‘ਤੇ ਪਹੁੰਚੇ ਤੇ ਘਟਨਾਂ ਸੰਬੰਧੀ ਮ੍ਰਿਤਕ ਦੇ ਵਾਰਸਾਂ ਨਾਲ ਗੱਲਬਾਤ ਕੀਤੀ ਗਈ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply