
ਜੰਡਿਆਲਾ ਗੁਰੂ, 18 ਜੂਨ (ਹਰਿੰਦਰ ਪਾਲ ਸਿਮਘ) – ਜੰਡਿਆਲਾ ਗੁਰੂ ਤੋਂ ਪੱਤਰਕਾਰੀ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਸ੍ਰ: ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਲੋਂ 17 ਜੂਨ ਆਪਣੇ ਜਨਮ ਦਿਨ, 18 ਜੂਨ ਆਪਨੇ ਵਿਆਹ ਦੀ ਵਰ੍ਹੇਗੰਢ ਅਤੇ ਸਪੁੱਤਰ ਕਾਕਾ ਹਰਸ਼ਪ੍ਰੀਤ ਸਿੰਘ ਨੈਵੀ ਦੇ ਜਨਮ ਦਿਨ ਦੀ ਖੁਸ਼ੀ ‘ਚ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਸੰਗਤਾਂ ਨਾਲ ਖੁਸ਼ੀ ਸਾਂਝੀ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰੀ ਸਿੰਘ ਸ਼ਿਮਲਾ ਵਾਲਿਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ ਅਤੇ ਕਥਾ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ ਤੋਂ ਆਸ਼ੀਰਵਾਦ ਲੈਣ ਨਾਲ ਉਹ ਕੰਮ ਅਕਾਲ ਪੁਰਖ ਆਪ ਪੂਰਾ ਕਰਦੇ ਹਨ। ਉਹਨਾਂ ਨੇ ਵਰਿੰਦਰ ਸਿੰਘ ਅਤੇ ਸਮੂਹ ਮਲਹੋਤਰਾ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਗੁਰੂ ਘਰ ਲਈ ਸੇਵਾ ਸਿਮਰਨ ਕਰਦੇ ਰਹਿਣ ਦੀ ਅਰਦਾਸ ਕੀਤੀ। ਉਪਰੰਤ ਆਈ ਹੋਈ ਸੰਗਤ ਨੂੰ ਕੜਾਹ ਪ੍ਰਸ਼ਾਦ, ਠੰਡੇ ਮਿਠੇ ਜਲ ਦੀ ਛਬੀਲ ਅਤੇ ਚਾਹ ਪਕੋੜਿਆਂ ਦੇ ਲੰਗਰ ਵਰਤਾਇਆ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media