Thursday, March 26, 2026

ਦਾਨ ਕੀਤਾ ਖੂਨ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨਦਾਨ ਦੇ ਸਕਦਾ ਹੈ – ਅਸ਼ਵਨੀ ਸ਼ਰਮਾ

PPN1806201511

ਪਠਾਨਕੋਟ, 18 ਜੂਨ (ਪ.ਪ) – ਵਰਲਡ ਬਲੱਡ ਡੋਨਰ ਦਿਵਸ ਸਬੰਧੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਵਿਖੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ. ਅਨਿਲ ਮਹਿੰਦਰ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ., ਚਾਂਸਲਰ ਐਸ.ਕੇ. ਪੁੰਜ, ਡਾ. ਸੁਰਿੰਦਰ ਮੈਡੀਕਲ ਅਫ਼ਸਰ, ਸਬੰਧਤ ਵਿਭਾਗਾਂ ਦੇ ਅਧਿਕਾਰੀਆਂ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁੰਮਾਇਦੇ ਅਤੇ ਨੌਜਵਾਨ ਹਾਜ਼ਰ ਸਨ।
ਸ਼੍ਰੀ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਅਤੇ ਕਿਸੇ ਵੀ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਵਿਅਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਨਾ ਦਿੰਦਿਆ ਕਿਹਾ ਕਿ ਉਹ ਵੱਧ ਤੋਂ ਵੱਧ ਖੂਨਦਾਨ ਕਰਨ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਦੱਸਿਆ ਪਿਛਲੇ ਦਿਨੀ ਅਪੰਗ ਵਿਅਕਤੀਆਂ ਨੂੰ ਸਰਟੀਫਿਕੇਟ ਦੇਣ ਸਬੰਧੀ ਲਗਾਏ ਗਏ ਕੈਂਪਾਂ ਵਿੱਚ 418 ਵਿਅਕਤੀਆਂ ਨੂੰ ਅਪੰਗਤਾ ਦੇ ਸਰਟੀਫਿਕੇਟ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਲਗਾਏ ਜਾਣਗੇ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿਲ੍ਹੇ ਅੰਦਰ ਜਨਮ ਅਤੇ ਮੌਤ ਦੇ ਸਰਟੀਫਿਕੇਟ ਦੀ ਪਡੈਨਸੀ ਨੂੰ ਖਤਮ ਕਰਨ ਲਈ ਵੀ ਕੈਂਪ ਲਗਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਬਚਾਉਣ ਵਾਸਤੇ ਖੂਨਦਾਨ ਜ਼ਰੂਰ ਕਰਨ ਅਤੇ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਇਸ ਸਮਾਰੋਹ ਦੌਰਾਨ ਖੂਨਦਾਨ ਕਰਨ ਵਾਲੀਆਂ ਵੱਖ ਵੱਖ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਰਟੀਫਿਕੇਟ ਤੇ ਪੌਦਾ ਦੇ ਕੇ ਸਨਮਾਨਿਤ ਕੀਤਾ। ਜਿੰਨ੍ਹਾਂ ਵਿਚੋਂ ਸੰਤ ਨਿਰੰਕਾਰੀ ਭਵਨ ਪਠਾਨਕੋਟ ਨੇ 624 ਯੂਨਿਟ, ਰੈਡ ਕਰਾਸ ਸੁਸਇਟੀ ਨੇ 400 ਯੂਨਿਟ, ਡੇਰਾ ਸੁਆਮੀ ਜਗਤਗੀਰੀ ਨੇ 100 ਯੂਨਿਟ, ਸੁਖਜਿੰਦਰਾ ਕਾਲਜ ਪਠਾਨਕੋਟ ਨੇ 200 ਯੂਨਿਟ, ਰਾਜਪੂਤ ਸਭਾ ਨੂਰਪੁਰ ਨੇ 200 ਯੂਨਿਟ, ਵਿਸ਼ਵ ਹਿੰਦੂ ਪਰਿਸ਼ਦ ਪਠਾਨਕੋਟ ਨੇ 110 ਯੂਨਿਟ, ਸ਼੍ਰੀਸਾਈਂ ਕਾਲਜ ਪਠਾਨਕੋਟ ਨੇ 250 ਯੂਨਿਟ, ਪਠਾਨਕੋਟ ਬਲੱਡ ਡੋਨਰ ਸੁਸਾਇਟੀ ਨੇ 150 ਯੂਨਿਟ, ਯੁਵਾ ਜਾਗਰਣ ਮੰਚ ਨੇ 75 ਯੂਨਿਟ, ਏ.ਬੀ. ਕਾਲਜ ਪਠਾਨਕੋਟੇ ਨੇ 75 ਯੂਨਿਟ, ਸ਼ਿਵ ਸੈਨਾ ਪੰਜਾਬ ਨੇ 21 ਯੂਨਿਟ, ਸਿੱਖ ਵਿਦਿਆਰਥੀ ਫੈਡਰੇਸ਼ਨ 25 ਯੂਨਿਟ, ਸੰਦੀਪ ਮੋਮਰੀਅਲ ਚੈਰੀਟੇਬਲ ਟਰੱਸਟ ਨੇ 10 ਯੂਨਿਟ, ਡੀ.ਏ.ਬੀ. ਸਕੂਲ ਪਠਾਨਕੋਟ ਨੇ 40 ਯੂਨਿਟ, ਸ਼੍ਰੀ ਸੈਨ ਸੱਤਿਆ ਸਮਿਤੀ ਨੇ 41 ਯੂਨਿਟ ਅਤੇ ਉਤਕਰੀਛਟ ਕਾਲਜ ਨੇ 29 ਯੂਨਿਟ ਖੂਨ ਦਾ ਯੋਗਦਾਨ ਪਾਇਆ।
ਡਾ. ਅਨਿਲ ਮਹਿੰਦਰਾ ਨੇ ਦੱਸਿਆ ਕਿ ਅਪ੍ਰੈਲ, 2014 ਤੋਂ ਮਾਰਚ, 2015 ਤੱਕ ਸਿਵਲ ਹਸਪਤਾਲ ਪਠਾਨਕੋਟ ਦੇ ਬਲੱਡ ਬੈਕ ਵਿੱਚ 12334 ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ 11349 ਲੋੜਵੰਦ ਵਿਅਕਤੀ ਨੂੰ ਖੂਨ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਦੌਰਾਨ 2793 ਯੂਨਿਟ ਸਰਕਾਰੀ ਹਸਪਤਾਲਾਂ ਨੂੰ ਅਤੇ 8556 ਯੂਨਿਟ ਗੈਰ ਸਰਕਾਰੀ ਹਸਪਤਾਲਾਂ ਨੂੰ ਖੂਨ ਦਿੱਤਾ ਗਿਆ। ਉਨ੍ਹਾਂ ਦੱਸਿਆ ਪਿਛਲੇ ਸਾਲ ਦੌਰਾਨ 23 ਖੂਨਦਾਨ ਕੈਂਪ ਲਗਾ ਕੇ 3406 ਯੂਨਿਟ ਖੂਨ ਇਕੱਠਾ ਕੀਤਾ। ਉਨ੍ਹਾਂ ਦੱਸਿਆ ਕਿ 340 ਯੂਨਿਟ ਖੂਨ ਐਫ.ਟੀ.ਪੀ. ਕੇਸਾਂ ਨੂੰ, 150 ਯੂਨਿਟ ਖੂਨ ਕੈਸਰ ਦੇ ਮਰੀਜਾਂ ਨੂੰ, 264 ਯੂਨਿਟ ਥੈਲੈਸਮੀਆ ਦੇ ਮਰੀਜ਼ਾਂ ਨੂੰ, 25 ਯੂਨਿਟ ਹਿਮੋਫਿਲੀਆ ਦੇ ਮਰੀਜ਼ਾ ਨੂੰ ਅਤੇ 150 ਯੂਨਿਟ ਸੜਕ ਦੁਰਘਟਨਾਵਾਂ ਦੇ ਮਰੀਜ਼ਾਂ ਨੂੰ ਦਿੱਤਾ ਗਿਆ ਹੈ।

Check Also

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਿੰਟੂ ਵੱਲੋਂ ਮਾਲ ਰੋਡ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ ਸਭਾ …

Leave a Reply