ਰਈਆ, 18 ਜੂਨ (ਬਲਵਿੰਦਰ ਸੰਧੂ) ਅੱਜ ਸਿਵਲ ਸਰਜਨ ਅੰਮ੍ਰਿਤਸਰ ਦੇ ਹੁਕਮਾ ਤੇ ਐਸ.ਐਮ.ਓ. ਡਾ: ਤਰਸੇਮ ਸਿੰਘ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਚ ਸੀ ਸੁਧਾਰ ਰਾਜਪੂਤਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਨਵਦੀਪ ਸਿੰਘ ਚੀਮਾ ਐਸ.ਐ.ਆਈ ਹਾਜ਼ਰ ਹੋਏ।
ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਸਬੀਰ ਸਿੰਘ ਐਸ.ਆਈ ਤੇ ਬਲਜਿੰਦਰ ਸਿੰਘ ਚਾਹਲ ਮਲਟੀਪਰਪਜ਼ ਹੈਲਥ ਵਰਕਰ ਨੇ ਮੱਛਰਾਂ ਦੇ ਪੈਦਾ ਨਾ ਹੋਣ ਦੀ ਰੋਕਥਾਮ ਬਾਰੇ ੳਤੇ ਮੱਛਰਾਂ ਦੇ ਕੱਟਣ ਤੇ ਬਚਾਓ ਬਾਰੇ ਬਾਰੇ ਵਿਸਤਾਰ ਪੂਰਵਕ ਦੱਸਿਆ।ਉਹਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਮੱਛਰਾਂ ਦੀ ਰੋਕਥਾਮ ਲਈ ਆਪਣੇ ਘਰਾਂ ਦੇ ਨੇੜੇ ਪਾਣੀ ਨਾਂ ਖੜ੍ਹਾ ਹੋਣ ਦਿੱਤਾ ਜਾਵੇ ਤੇ ਖੜੇ ਪਾਣੀ ਵਿੱਚ ਸੜਿਆ ਕਾਲਾ ਤੇਲ, ਡੀਜ਼ਲ ਆਦਿ ਪਾ ਦਿੱਤਾ ਜਾਵੇ। ਮੱਛਰਾਂ ਦੇ ਕੱਟਣ ਤੋਂ ਬਚਾਉ ਲਈ ਕਰੀਮਾਂ, ਮੱਛਰਦਾਨੀ ਅਤੇ ਰਾਤ ਨੂੰ ਸੌਣ ਵਲੇਲੇ ਸਰੀਰ ਨੂੰ ਡੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਬੁਖਾਰ ਹੋਣ ਤੇ ਸਿਹਤ ਕੇਂਦਰ ਤੋਂ ਖੁਨ ਦੀ ਜਾਂਚ ਮੁਫਤ ਕਰਵਾਈ ਜਾਵੇ। ਇਸ ਤੋਂ ਇਲਾਵਾ ਪਿੰਡ ਨੇ ਲੋਕ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media