Friday, September 25, 2026

ਲੈਕਚਰਾਰ ਸਤਿੰਦਰ ਕੌਰ ਕਾਹਲੋ ਨੇ 50 ਦਰੱਖਤ ਲਗਾ ਕੇ ਮਨਾਇਆ ਜਨਮ ਦਿਨ

PPN2006201502
ਬਟਾਲਾ, 20 ਜੂਨ (ਨਰਿੰਦਰ ਸਿੰਘ ਬਰਨਾਲ) – ਸਮਾਜ ਵਿੱਚ ਹਰ ਇਨਸਾਨ ਖੁਸ਼ੀ ਜਾਹਰ ਕਰਨ ਵਿੱਚ ਮੁਹਾਰਤ ਰੱਖਦਾ ਹੈ ਪਰ ਕੁੱਝ ਚੁਨਿੰਦਾ ਇੰਨਸਾਨ ਹੁੰਦੇ ਹਨ, ਜੋ ਆਪਣੀ ਖੁਸ਼ੀ ਸਰਬਤ ਦੇ ਭਲੇ ਤੇ ਮਾਨਵਤਾ ਨੁੰ ਸਮਰਪਿਤ ਵਿਚਾਰਾਂ ਤੇ ਤਰੀਕਿਆਂ ਰਾਹੀ ਮਨਾਉਦੇ ਹਨ। ਅਜਿਹਾ ਹੀ ਸ੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰ. ਸਕੂਲ ਧੁੱਪਸੜੀ (ਗੁਰਦਾਸਪੁਰ) ਨੇ ਕੀਤਾ ਹੈ।ਸ੍ਰੀ ਮਤੀ ਸਤਿੰਦਰ ਕੌਰ ਨੇ ਆਪਣੇ ਜਨਮ ਦਿਨ ‘ਤੇ ਸਕੇ ਸਨੇੇਹੀਆਂ ਨਾਲ ਕੇਕ ਕੱਟਣ ਦੀ ਬਜਾਏ ਅੰਮ੍ਰਿਤਸਰ ਬਾਈ ਪਾਸ ਨੇੜੇ ਆਪਣੇ ਪਰਿਵਾਰਕ ਮੈਂਬਰਾਂ ਨਲ ਦਰੱਖਤ ਲਗਾਉਣੇ ਸੁਰੂ ਕਰ ਦਿਤੇ।ਇਸ ਤਰਾਂ ਵਾਤਾਵਰਨ ਤੇ ਸਮਾਜ ਦੀ ਭਲਾਈ ਵਾਸਤੇ ਇਹ ਦਿਨ ਵਰਦਾਨ ਸਾਬਤ ਹੋਇਆ।ਇਸ ਤਰਾਂ ਸ੍ਰੀਮਤੀ ਸਤਿੰਦਰ ਕੌਰ ਕਾਹਲੋ ਵੱਲੋਂ 50 ਦਰੱਖਤ ਲਗਾ ਕੇ ਆਪਣਾ ਜਨਮ ਦਿਨ ਮਨਾਉਣ ਦਾ ਸੁਣ ਕੇ ਹਰ ਕੋਈ ਪ੍ਰਭਾਵਿਤ ਹੋਇਆ ਅਤੇ ਇਲਾਕੇ ਵਿੱਚ ਇਸ ਵਿਲੱਖਣ ਤਰੀਕੇ ਦੀ ਖੂਬ ਚਰਚਾ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply