
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜੇ.ਪੀ.ਐਸ. ਐਂਟਰਟੇਨਮੈਂਟ ਐਂਡ ਪ੍ਰੋਡਕਸ਼ਨ ਦੇ ਬੈਨਰ ਹੇਠ ਬੜੇ ਜੋਸ਼ੋ ਖਰੋਸ਼ ਨਾਲ ਮਹੂਰਤ ਹੋਇਆ ਜਿਸ ਦੇ ਪ੍ਰੋਡਿਊਸਰ ਸz. ਜੇ.ਐਸ ਮਾਨ ਅਤੇ ਰਜਿੰਦਰ ਬਜਾਜ ਕਨੇਡਾ ਟਰੋਂਟੋਂ ਵਾਲਿਆਂ ਦੀ ਅਗਵਾਈ ਤੇ ਕੋ-ਪ੍ਰੋਡਿਊਸਰ ਮੈਡਮ ਊਸ਼ਾ ਚੌਧਰੀ, ਗੁਰਮੀਤ ਸਿੱਧੂ ਅਤੇ ਗੁਰਜੀਤ ਸਿੰਘ ਬੁੱਟਰ ਫਿਲਮ ਦੇ ਡਾਇਰੈਕਟਰ ਦੀਪਕ ਤਿਜੋਰੀ ਫਿਲਮ ਦੇ ਮਿਊਜਿਕ ਡਾਇਰੈਕਟਰ ਓਂਕਾਰ ਸਿੰਘ ਦੀਆਂ ਮਿੱਠੀਆਂ ਧੁਨਾਂ ਨੌਜਵਾਨ ਕਹਾਣੀ ਲੇਖਕ ਨੋਬਲ ਮਾਨ ਵੱਖੋ ਵੱਖ ਗੀਤਕਾਰਾਂ ਦੀਆਂ ਰਚਨਾ ਨੂੰ ਫਿਲਮ ਦੇ ਹੀਰੋ ਤੇ ਗਾਇਕ ਫਿਰੋਜਖਾਨ ਅਤੇ ਹੋਰ ਬਾਲੀਵੁਡ ਦੇ ਮੰਨੇ ਪ੍ਰਮੰਨੇ ਗਾਇਕਾਂ ਆਪਣੀਆਂ ਆਵਾਜ਼ਾਂ ਵਿੱਚ ਗਾਇਆ ਹੈ। ਇਸ ਫਿਲਮ ਵਿੱਚ ਫਿਰੋਜ਼ ਖਾਨ ਤੋਂ ਇਲਾਵਾ ਮਨੀ ਔਜਲਾ, ਸੁਦੇਸ਼ ਲਹਿਰੀ, ਯਾਰ ਅਣਮੁੱਲੇ ਫੇਮ ਹੀਰੋਇਨ ਆਹਨਾ ਢਿਲੋਂ ਤੋਂ ਇਲਾਵਾ ਕਨੇਡਾ ਦੀਆਂ ਦੋ ਹੋਰ ਲੜਕੀਆਂ ਮੇਨ ਰੋਲ ਕਰਨਗੀਆਂ।ਇਨਾਂ ਨਾਲ ਸਹਿਯੋਗੀ ਕਲਾਕਾਰਾਂ ਵਿੱਚ ਨੋਬਲ ਮਾਨ, ਅੰਮ੍ਰਿਤਪਾਲ ਬਿੱਲਾ, ਡਾ. ਕੰਮੀ ਧਾਲੀਵਾਲ, ਰਵੀ ਇੰਦਰ, ਇਸ ਫਿਲਮ ਨੂੰ ਕਨੇਡਾ ਦੀਆਂ ਮਨਮੋਹਕ ਲੋਕੇਸ਼ਨਾਂ ਅਤੇ ਕੁੱਝ ਚੰਡੀਗੜ੍ਹ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਫਿਲਮਾਇਆ ਜਾਵੇਗਾ।
ਇਸ ਫਿਲਮ ਦੀ ਕਹਾਣੀ ਚਾਰ ਬੜੇ ਹੀ ਛਾਤਰ ਦਿਮਾਗ ਦੇ ਨੌਜਵਾਨਾਂ ਦੁਆਲੇ ਘੁੰਮਦੀ ਹੈ। ਜੋ ਜੁਗਾੜੀ ਕਿਸਮ ਦੇ ਹੁੰਦੇ ਹਨ ਅਤੇ ਜੁਗਾੜ ਲਾ ਕੇ ਕਨੇਡਾ ਪਹੁੰਚ ਜਾਂਦੇ ਹਨ। ਫਿਲਮ ਦੇ ਲੇਖਕ ਨੋਬਲ ਮਾਨ ਨੇ ਬੜੀ ਸ਼ਿੱਦਤ ਨਾਲ ਕਹਾਣੀ ਨੂੰ ਲਿਖਿਆ ਹੈ ਅਤੇ ਦਰਸਕਾਂ ਦਾ ਖੂਬ ਮੰਨੋਰੰਜਨ ਕਰੇਗੀ ਅਤੇ ਹਾਸਿਆ ਭਰਪੂਰ ਹੋਵੇਗੀ। ਇਸ ਫਿਲਮ ਦੀ ਕਹਾਣੀ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਛੇਤੀ ਅਮੀਰ ਹੋਣ ਦੇ ਚੱਕਰ ਵਿੱਚ ਗਲਤ ਰਸਤਿਆਂ ਨੂੰ ਨਾ ਅਪਣਾਉਣ ਦਾ ਸੰਦੇਸ਼ ਵੀ ਦੇਵੇਗੀ। ਇਹ ਫਿਲਮ ਪਰਿਵਾਰਿਕ ਫਿਲਮ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media