Monday, September 28, 2026

ਕੌਂਸਲਰ ਸੰਧੂ ਨੇ ਕੀਤਾ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ

PPN2406201506

ਛੇਹਰਟਾ, 24 ਜੂਨ (ਪ.ਪ) – ਹਲਕਾ ਪੱਛਮੀ ਦੀ ਵਾਰਡ ਨੰਬਰ 64 ਦੇ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਕ੍ਰਿਸ਼ਨਾ ਮੰਦਿਰ ਤੇ ਪੀਰ ਬਾਬਾ ਕਿੱਕਰੀ ਵਾਲੀ ਗਲੀ ਵਿਚ ਪ੍ਰੀਮਿਕਸ ਸੜਕ ਬਨਾਉਣ ਦੇ ਵਿਕਾਸ ਕਾਰਜ ਦਾ ਉਦਘਾਟਨ ਕੌਂਸਲਰ ਅਮਰਬੀਰ ਸੰਧੂ ਨੇ ਕੀਤਾ। ਇਸ ਮੋਕੇ ਸੰਧੂ ਨੇ ਕਿਹਾ ਕਿ ਸਰਕਾਰ ਵੱਲੋ ਪੂਰੇ ਸ਼ਹਿਰ ਵਿਚ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ ਤੇ ਜਲਦ ਹੀ ਅੰਮ੍ਰਿਤਸਰ ਸ਼ਹਿਰ ਵਿਕਾਸ ਕਾਰਜਾਂ ਨਾਲ ਭਰਪੂਰ ਹੋ ਕੇ ਖੂਬਸੂਰਤ ਸ਼ਹਿਰ ਬਣ ਕੇ ਉਭਰੇਗਾ। ਉਨਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ਦਾ ਰਾਜ ਰਿਹਾ, ਜਿਸਨੇ ਕਦੇ ਵੀ ਇੰਨਾਂ ਇਲਾਕਿਆਂ ਵੱਲ ਕੌਈ ਧਿਆਨ ਨਹੀ ਦਿੱਤਾ, ਜਿਸ ਕਾਰਨ ਹਲਕਾ ਪੱਛਮੀ ਪੂਰੀ ਤਰਾਂ ਪਿੱਛੜ ਗਿਆ। ਉਨਾਂ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮ ਮਜੀਠੀਆਂ ਵਲੋਂ ਅੰਮ੍ਰਿਤਸਰ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਜਲਦ ਹੀ ਇੰਨਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਦਿੱਤਾ ਜਾਵੇਗਾ। ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ, ਸੀਨੀਅਰ ਮੀਤ ਪ੍ਰਧਾਨ ਸਵਰਣ ਸਿੰਘ ਰੰਧਾਵਾ, ਅਮਰੀਕ ਸਿੰਘ ਢਿੱਲੋਂ, ਕੈਪਟਨ ਸੁਰਜਣ ਸਿੰਘ, ਰਜਿੰਦਰ ਮਲਹੌਤਰਾ, ਸੁਖਦੇਵ ਸਿੰਘ ਸੌਨੀ, ਬੀਬੀ ਬਲਵਿੰਦਰ ਕੌਰ ਸੰਧੂ, ਪਰਮਜੀਤ ਪੰਮਾਂ, ਗੌਰਵ ਸ਼ਰਮਾ, ਪ੍ਰਵੀਨ ਟੰਡਨ, ਪ੍ਰਦੀਪ ਕੁਮਾਰ, ਸੁਖਦੇਵ ਸਿੰਘ, ਅਵਤਾਰ ਸਿੰਘ, ਪੱਪੂ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।
ਕੈਪਸ਼ਨ- ਕ੍ਰਿਸ਼ਨਾ ਮੰਦਿਰ ਤੇ ਪੀਰ ਬਾਬਾ ਕਿੱਕਰੀ ਵਾਲੀ ਗਲੀ ਵਿਚ ਪ੍ਰੀਮਿਕਸ ਸੜਕ ਬਨਾਉਣ ਦਾ ਉਦਘਾਟਨ ਕਰਦੇ ਹੌਏ ਕੌਂਸਲਰ ਅਮਰਬੀਰ ਸੰਧੂ ਨਾਲ ਹਨ ਸਰਬਜੀਤ ਸ਼ੱਬਾ, ਸਵਰਣ ਸਿੰਘ ਰੰਧਾਵਾ, ਪ੍ਰਵੀਨ ਟੰਡਨ ਤੇ ਹੌਰ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply