
ਖਾਲੜਾ, 30 ਜੂਨ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਅੱਜ ਜਿਥੇ ਨਸ਼ਾ ਰੂਪੀ ਬਾਰੂਦ ਨੇ ਪੰਜਾਬ ਦੇ ਕਈ ਘਰ ਬਰਬਾਦ ਕਰ ਦਿੱਤੇ ਹਨ।ਨਸ਼ੇ ਦੇ ਸੋਦਾਗਰ ਹਰ ਗਲੀ ਮੁਹੱਲੇ ਤੱਕ ਪਹੁੰਚ ਚੁੱਕੇ ਹਨ, ਉਥੇ ਕੁੱਝ ਅਜਿਹੇ ਵੀ ਅਫਸਰ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਵਧੀਆ ਕਾਰਗੁਜਾਰੀਆਂ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਇਨਸਾਫ ਦਿਵਾ ਰਹੇ ਹਨ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ ਤੇ ਲੀਗਲ ਐਡਵਾਈਜ਼ਰ ਪੰਜਾਬ ਧਰਮਿੰਦਰ ਸਿੰਘ ਹੀਰਾ ਨੇ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ਾ ਚੰਦ ਸਰਸਵਤੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ.ਪੀ.ਡੀ ਜਗਮੋਹਨ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਕਹੇ।ਉਹਨਾਂ ਕਿਹਾ ਕਿ ਐਸ.ਪੀ (ਡੀ) ਬਿਨਾਂ ਕਿਸੇ ਭੇਦ ਭਾਵ ਤੇ ਦਬਾਅ ਦੇ ਆਮ ਲੋਕਾਂ ਨੂੰ ਇਨਸਾਫ ਦਿਵਾ ਰਹੇ ਹਨ।ਇਹੀ ਕਾਰਣ ਹੈ ਕਿ ਲੋਕ ਆਪਣੀਆਂ ਮੁਸ਼ਕਲਾਂ ਲਈ ਉਨਾਂ ਨਾਲ ਸੰਪਰਕ ਕਰਦੇ ਹਨ।ਇਸ ਮੌਕੇ ਵਿਕਟਰ ਮਸੀਹ ਪੰਜਾਬ ਯੂਥ ਪ੍ਰਧਾਨ, ਮੁੱਖ ਸਲਾਹਕਾਰ ਬਲਾਕ ਭਿੱਖੀਵਿੰਡ ਬਾਬਾ ਸਤਨਾਮ ਸਿੰਘ ਖਾਲੜਾ, ਗੁਰਪ੍ਰੀਤ ਸਿੰਘ ਗੋਲਾ, ਕਲਵਦੀਪ, ਸਤਿੰਦਰ ਛਿੰਦਾ ਆਦਿ ਮੌਜ਼ੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media