ਅੰਮ੍ਰਿਤਸਰ, 2 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਨੂੰ ਵੋਡਾਫੋਨ ਕੰਪਨੀ ਵੱਲੋਂ ਨੌਕਰੀਆਂ ਲਈ 3.75 ਲੱਖ ਰੁੁਪਏ ਸਾਲਾਨਾ ਪੈਕੇਜ ‘ਤੇ ਚੁਣ ਲਿਆ ਗਿਆ ਹੈ। ਇੰਜੀ. ਅਮਿਤ ਚੋਪੜਾ, ਸਹਾਇਕ ਪਲੇਸਮੈਂਟ ਅਫਸਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਵੋਡਾਫੋਨ ਦੇ ਚੈਨਲ ਮੈਨੇਜਰ ਦੇ ਅਹੁਦੇ ਲਈ ਗਰੁੱਪ ਡਿਸਕਸ਼ਨ ਤੇ ਐਚ.ਆਰ. ਇੰਟਰਵਿਊ ਦੇ ਆਧਾਰ ‘ਤੇ ਕੀਤੀ ਗਈ। ਇਹ ਵਿਦਿਆਰਥੀ ਯੂਨੀਵਰਸਿਟੀ ਦੇ ਐਮ.ਬੀ.ਏ ਵਿਭਾਗ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਦੌਰਾਨ ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਕੈਂਪਸ ਪਲੇਸਮੈਂਟ ਲਈ ਯੂਨੀਵਰਸਿਟੀ ਕੈਂਪਸ ਵਿਖੇ ਆਉਣਗੀਆਂ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media