Friday, October 16, 2026

ਕਿਰਨ ਸੈਣੀ ਨੇ ਬਤੋਰ ਪ੍ਰਿੰਸੀਪਲ ਸਸਸਸ (ਮੁੰਡੇ) ਘੰਟਾ ਘਰ ਅਹੁੱਦਾ ਸੰਭਾਲਿਆ

PPN0207201507
ਹੁਸ਼ਿਆਰਪੁਰ, 2 ਜੁਲਾਈ (ਸਤਵਿੰਦਰ ਸਿੰਘ) – ਸਸਸਸ (ਮੁੰਡੇ) ਹੁਸ਼ਿਆਰਪੁਰ ਵਿਖੇ ਸ਼੍ਰੀ ਮਤੀ ਕਿਰਨ ਸੈਣੀ ਨੇ ਬਤੋਰ ਪ੍ਰਿਸੀਪਲ ਅਹੁਦਾ ਸੰਭਾਲਿਆ। ਇਸ ਤੋ ਪਹਿਲਾ ਉਹ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਅਜੋਵਾਲ ਵਿਖੇ ਬਤੋਰ ਪ੍ਰਿਸੀਪਲ ਸੇਵਾ ਨਿਭਾ ਰਹੇ ਸਨ। ਇਸ ਮੋਕੇ ਅਹੁਦਾ ਸੰਭਾਲਦੇ ਸ਼੍ਹੀਮਤੀ ਕਿਰਨ ਸੈਣੀ ਨੇ ਕਿਹਾ ਕਿ ਉਹ ਸਿੱਖਿਆ ਦੇ ਪ੍ਰਸਾਰ ਅਤੇ ਮਿਆਰ ਨੂੰ ਊਚਾ ਚੁਕਣ ਵਿੱਚ ਕੋਈ ਵੀ ਕਮੀ ਬਾਕੀ ਨਹੀ ਰਹਿਣ ਦੇੇਣਗੇ। ਸਕੂਲ ਵਿੱਚ ਅਨੁਸ਼ਾਸ਼ਨ ਅਤੇ ਮਿਆਰੀ ਸਿੱਖਿਆ ਦੇਣਾ ਊਹਨਾ ਦੀ ਪਹਿਲ ਹੋਵੇਗੀ। ਇਸ ਮੋਕੇ ਹੋਰਨਾ ਤੋ ਇਲਾਵਾ ਜਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਮੋਹਨ ਸਿੰਘ ਲੇਹਲ, ਅਸ਼ਵਨੀ ਦਤਾ, ਮਦਨ ਸ਼ਰਮਾ, ਰਜਨੀਸ਼ ਗੁਲਿਆਨੀ, ਬਲਰਾਮ, ਅਮਨਦੀਪ ਸ਼ਰਮਾ, ਰਾਜਬਹਾਦਰ ਸਿੰਘ ਸੈਣੀ ਅਤੇ ਸਮੂਹ ਸਕੂਲ ਸਟਾਫ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply