Friday, May 1, 2026

ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਲਾਈਟਾਂ ਦੇ ਬਟਨ ਦਬਾ ਕੇ ਸਟਰੀਟ ਲਾਈਟ ਨੂੰ ਕੀਤਾ ਚਾਲੂ

PPN0207201509

ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਵਾਰਡ ਨੰ. 12 ਵਿਚ ਪੈਂਦੇ ਇਲਾਕਾ ਸਰੀਨ ਹਸਪਤਾਲ, ਬਟਾਲਾ ਰੋਡ ਦੇ ਨਜ਼ਦੀਕ ਦੇ ਇਲਾਕੇ ਵਿਚ ਸਟਰੀਟ ਲਾਈਟਾਂ ਦੇ ਬਟਨ ਦਬਾ ਕੇ ਸਟਰੀਟ ਲਾਈਟ ਨੂੰ ਚਾਲੂ ਕੀਤਾ, ਜਿਸ ਤੇ ਲਗਭਗ 4.70 ਲੱਖ ਰੁਪਏ ਲਾਗਤ ਆਈ ਹੈ।ਇਸ ਅਵਸਰ ਤੇ ਉਹਨਾਂ ਦੇ ਨਾਲ ਸ੍ਰੀ ਸੰਧਿਆ ਸਿੱਕਾ ਕੌਸਲਰ, ਅਨੁੱਜ ਸਿੱਕਾ ਸਾਬਕਾ ਕੌਸਲਰ, ਚਰਨਜੀਤ ਸਿੰਘ ਵਾਰਡ ਪ੍ਰਧਾਨ, ਸੰਜੀਵ ਮਲਿਕ, ਐਚ.ਐਸ.ਗਿੱਲ, ਰਾਜੇਸ਼ ਮਲਿਕ, ਰਵੀ ਮਹਾਜਨ, ਨਗਰ ਨਿਗਮ ਦੇ ਅਧਿਕਾਰੀ ਸ਼੍ਰੀ ਅਨੁਰਾਗ ਮਹਾਜਨ ਐਸ.ਈ, ਪ੍ਰਦੁਮਨ ਸਿੰਘ ਐਕਸੀਅਨ, ਸੁਭਾਸ਼ ਸ਼ਰਮਾ ਐਕਸੀਅਨ, ਨਵਤੇਜ ਸਿੰਘ ਐਕਸੀਅਨ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਸਾਸਨ।
ਮੇਅਰ ਸ੍ਰੀ ਅਰੋੜਾ ਜੀ ਨੇ ਇਸ ਸੁਭ ਅਵਸਰ ਤੇ ਸੰਬੋਧਨ ਕੀਤਾ ਕਿ ਬੀ.ਆਰ.ਟੀ.ਐਸ ਪ੍ਰੋਜੈਕਟ ਤਹਿਤ ਕੰਪਨੀ ਵੱਲੋਂ ਸੜਕਾਂ ਨੂੰ ਚੌੜਾ ਕਰਨ ਆਦਿ ਲਈ ਸੜ੍ਹਕਾਂ ਪੁਟਾਈ ਦੌਰਾਣ ਬਿਜਲੀ ਅਤੇ ਸਟਰੀਟ ਲਾਈਟ ਖਰਾਬ ਹੋ ਜਾਣ ਕਾਰਣ ਸੈਲੀਬ੍ਰੇਸ਼ਨ ਚੌਂਕ ਤੋਂ ਲੈ ਕੇ ਵੇਰਕਾ ਚੌਂਕ ਤੱਕ ਸਟਰੀਟ ਲਾਈਟ ਪ੍ਰਭਾਵਿਤ ਹੋ ਗਈ ਸੀ, ਜਿਸ ਕਾਰਣ ਸਟਰੀਟ ਲਾਈਟ ਨੂੰ ਮੁੜ ਬਹਾਲ ਕੀਤਾ ਗਿਆ ਹੈ, ਜਿਸ ਦੇ ਲਗਣ ਨਾਲ ਸ਼ਹਿਰ ਦੇ ਨਿਵਾਸੀਆਂ ਨੂੰ ਰਾਤ ਦੇ ਸਮੇਂ ਆਉਣ ਜਾਣ ਵਿਚ ਰਾਹਤ ਮਿਲੇਗੀ।ਉਹਨਾਂ ਕਿਹਾ ਕਿ ਸ਼ਹਿਰ ਦੇ ਜਿਹੜੇ ਇਲਾਕਿਆਂ ਵਿਚ ਜੋ ਵਿਕਾਸ ਦੇ ਕੰਮ ਰਹਿੰਦੇ ਹਨ, ਉਹ ਵੀ ਆਉਣ ਵਾਲੇ ਸਮੇਂ ਵਿਚ ਕਰਵਾ ਕੇ ਸ਼ਹਿਰਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆਂ ਕੀਤੀਆਂ ਜਾਣਗੀਆਂ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply