Friday, May 1, 2026

ਸ਼੍ਰੋਮਣੀ ਕਮੇਟੀ ਅੰਦਰ ਮੁੱੱਖ ਸਕੱਤਰ ਦੀ ਨਿਯੁੱਕਤੀ ਦਾ ਫੈਸਲਾ ਸਰਾਸਰ ਗਲਤ -ਪੰਥਕ ਤਾਲਮੇਲ ਸੰਗਠਨ

Giani Kewal Singhਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼-ਵਿਦੇਸ਼ ਦੀਆਂ ਪੰਥ-ਦਰਦੀ ਸੰਸਥਾਵਾਂ ਅਤੇ ਸ਼ਖਸੀਅਤਾਂ ਦਾ ਮੰਚ ਪੰਥਕ ਤਾਲਮੇਲ ਸੰਗਠਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਦਰ ਮੁੱਖ ਸਕੱਤਰ ਦੀ ਨਿਯੱਕਤੀ ਕਰਨ ਦੀ ਚੱਲ ਰਹੀ ਪ੍ਰਕ੍ਰਿਆ ਨੂੰ ਸਰਾਸਰ ਗਲਤ ਕਰਾਰ ਦਿੰਦਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਨਿਯਮਾਂ ਵਿਚ ਐਸੀ ਨਿਯੁੱਕਤੀ ਕਰਨ ਦਾ ਕੋਈ ਨਿਯਮ ਨਹੀਂ ਹੈ ਤੇ ਨਾ ਹੀ 58 ਸਾਲ ਤੋਂ ਵਧੇਰੇ ਉਮਰ ਦਾ ਕਰਮਚਾਰੀ ਨਿਯੁੱਕਤ ਕਰਨ ਦਾ ਨਿਯਮ ਹੈ ਅਤੇ ਨਾ ਹੀ ਮੌਜੂਦਾ ਤਨਖਾਹ ਸਕੇਲਾਂ ਤੋਂ ਵੱਧ ਤਨਖਾਹ ਸਕੇਲ ਦੇਣ ਦਾ ਨਿਯਮ ਹੈ।ਪ੍ਰੈਸ ਨੂੰ ਜਾਰੀ ਬਿਆਾਨ ਵਿੱਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਸਥਾਵਾਂ ਦੇ ਮੁਖੀਆਂ ਨੇ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਮੁੱਖ ਸਕੱਤਰ ਦਾ ਕੋਈ ਅਹੁੱਦਾ ਨਹੀਂ ਹੈ।ਨਵਾਂ ਅਹੁੱਦਾ ਬਣਾਉਣ ਅਤੇ ਵੱਧ ਤਨਖਾਹ ਸਕੇਲ ਦੇਣ ਦੀ ਚੱਲ ਰਹੀ ਪ੍ਰਕ੍ਰਿਆ ਨਿਯਮਾਂ ਦੀ ਉਲੰਘਣਾ ਹੈ।ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਪ੍ਰਬੰਧਕੀ ਨਿਯਮਾਂ ਵਿਚ ਕੋਈ ਵੀ ਤਰਮੀਮ ਜਨਰਲ ਹਾਊਸ ਦੀ ਪ੍ਰਵਾਨਗੀ ਨਾਲ ਹੀ ਹੋ ਸਕਦੀ ਹੈ।ਜਨਰਲ ਹਾਊਸ ਦੀ ਆਪਣੀ ਹੋਂਦ ਨਹੀਂ ਹੈ, ਕਿਉਂਕਿ ਹਾਊਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਮਿਲੀ ਹੋਈ ਹੈ।ਕੋਰਟ ਵਲੋਂ ਅੰਤ੍ਰਿਗ ਕਮੇਟੀ ਨੂੰ ਰੋਜ਼ ਦੇ ਕੰਮ ਚਲਾਉਣ ਦੀ ਆਗਿਆ ਮਿਲੀ ਹੋਈ ਹੈ। ਅੰਤ੍ਰਿਗ ਕਮੇਟੀ ਆਪਣੇ ਆਪ ਕੋਈ ਤਰਮੀਮ ਕਰਨ ਦਾ ਅਧਿਕਾਰ ਨਹੀਂ ਰੱਖਦੀ ਹੈ।
ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਹੋਰ ਕਿਹਾ ਕਿ ਫਤਹਿਗੜ੍ਹ ਸਾਹਿਬ ਵਿਖੇ ਹੋਈ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਮੁੱਖ ਸਕੱਤਰ ਦੀ ਨਿਯੁੱਕਤੀ ਲ਼ਈ ਬਿਲਕੁੱਲ ਸਰਬ-ਸੰਮਤੀ ਨਹੀਂ ਸੀ।ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣਾ ਵਿਰੋਧ ਲਿਖਤੀ ਤੌਰ ‘ਤੇ ਦਰਜ ਕਰਵਾਇਆ, ਉੱਥੇ ਹੁਕਮਰਾਨ ਧਿਰ ਦੇ ਮੈਂਬਰਾਂ ਨੇ ਵੀ ਇਸ ਫੈਸਲੇ ਨੂੰ ਗੈਰ-ਵਾਜਬ ਕਰਾਰ ਦਿੱਤਾ।ਪਰ ਅਕਾਲੀ ਹਾਈ ਕਮਾਂਡ ਦੇ ਦਬਾਅ ਹੇਠ ਬੇਵੱਸ ਹੋ ਕੇ ਇਹ ਫੈਸਲਾ ਕੀਤਾ ਗਿਆ ਹੈ।ਇਸ ਫੈਸਲੇ ਅਨੁਸਾਰ ਨਿਯੁੱਕਤੀ ਲਈ ਅਖਬਾਰਾਂ ਵਿਚ ਇਸ਼ਤਿਹਾਰਬਾਜ਼ੀ ਵੀ ਕਰ ਦਿੱਤੀ ਗਈ ਹੈ, ਜੋ ਕਿ ਕੌਮ ਦੀਆਂ ਭਾਵਨਾਵਾਂ ਅਤੇ ਸੰਸਥਾ ਦੇ ਵਿਧਾਨ ਦੇ ਵਿਰੁੱਧ ਹੈ।ਉਨਾਂ ਦੋਸ਼ ਲਾਇਆ ਕਿ ਕੌਮ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਕਿਸੇ ਚਹੇਤੇ ਨੂੰ ਲਾਭ ਪਹੁੰਚਾਇਆ ਜਾਣਾ ਯਕੀਨੀ ਹੈ।ਪੰਥਕ ਤਾਲਮੇਲ ਸੰਗਠਨ ਸ਼੍ਰੋਮਣੀ ਸੰਸਥਾਵਾਂ ਦੀ ਆਨ-ਸ਼ਾਨ ਅਤੇ ਅਰਥਚਾਰੇ ਨੂੰ ਖੋਰਾ ਲਾਉਣ ਵਾਲੇ ਵਰਤਾਰੇ ਨੂੰ ਮੂਕ-ਦਰਸ਼ਕ ਬਣ ਕੇ ਨਹੀਂ ਵੇਖੇਗਾ।ਉਨਾਂ ਕਿਹਾ ਕਿ ਇਸ ਲਈ ਸਿੱਖ ਸੰਸਥਾਵਾਂ ਅਤੇ ਜਾਗਦੀ ਜਮੀਰ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਤਾਲਮੇਲ ਦਲ ਅਪੀਲ ਕਰਦਾ ਹੈ ਕਿ ਮਾਣਮੱਤੀਆਂ ਸੰਸਥਾਵਾਂ ਅਤੇ ਗੁਰੂ ਘਰ ਦੀ ਗੋਲਕ ਦੀ ਰਾਖੀ ਲਈ ਆਪੋ ਆਪਣੀ ਅਹਿਮ ਭੂਮਿਕਾ ਨੂੰ ਨਕਸ਼ੇ ‘ਤੇ ਲਿਆਉਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply