
ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੇਂਟ ਦੇ ਟੀਚੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਉਚੇਚੇ ਯਤਨ ਜਾਰੀ ਰੱਖੇ ਹੋਏ ਹਨ ਜਿਨ੍ਹਾਂ ਦੀ ਬਦੌਲਤ ਵੱਖ-ਵੱਖ ਪਲੇਸਮੇਂਟ ਡਰਾਈਵਾਂ ਦੌਰਾਨ ਯੂਨੀਅਨ ਰੋਡਵੇਜ਼ ਕਾਰਪੋਰੇਸ਼ਨ, ਰਿਲਾਇੰਸ ਰਿਟੇਲ ਲਿਮ. ਬਾਨੀ ਮਿਲਕ ਪ੍ਰੋਡਿਊਸਰ ਕੰਪਨੀ ਲਿਮ. ਅਤੇ ਥਾਈਰੋਕੇਅਰ ਟੈਕਨਾਲੋਜੀਜ ਲਿਮ. ਵਰਗੀਆਂ ਪ੍ਰਸਿੱਧ ਕੰਪਨੀਆਂ ਨੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਐਮ.ਬੀ.ਏ ਦੇ 12 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਹੈ। ਆਪਣੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਪੇਸ਼ੇਵਰ ਬਣਾਉਣ ਦੇ ਮੰਤਵ ਵਿੱਚ ਹਮੇਸ਼ਾ ਸਫਲ ਰਹਿਣ ਸਦਕਾ ਇਹ ਅਦਾਰਾ ਨਾ ਕੇਵਲ ਪੰਜਾਬ ਦੇ ਸਗੋਂ ਹੋਰਨਾਂ ਰਾਜਾਂ ਦੇ ਕਾਰਪੋਰੇਟ ਘਰਾਣਿਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਕਾਰਪੋਰੇਟ ਜਗਤ ਨੂੰ ਹਮੇਸ਼ਾ ਯੋਗ ਅਤੇ ਹੁਨਰਮੰਦ ਕਾਮਿਆਂ ਦੀ ਭਾਲ ਰਹਿੰਦੀ ਹੈ ਅਤੇ ਉਨ੍ਹਾਂ ਦੀ ਇਸ ਭਾਲ ਦੀ ਪੂਰਤੀ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਆ ਕੇ ਸੰਭਵ ਹੋ ਰਹੀ ਹੈ।
ਵੱਖ-ਵੱਖ ਪਲੇਸਮੇਂਟ ਡਰਾਈਵਾਂ ਦੌਰਾਨ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਜਾਂਚਣ ਲਈ ਕੰਪਨੀ ਅਧਿਕਾਰੀਆਂ ਨੇ ਵਿਦਿਆਰਥੀਆਂ ਦਾ ਲਿਖਤੀ ਐਪਟੀਚਿਊਡ ਟੈਸਟ ਲਿਆ। ਸੰਸਥਾ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਯੋਗਤਾ ਅਤੇ ਹੁਨਰ ਦਾ ਚੰਗਾ ਪ੍ਰਦਰਸ਼ਨ ਕੀਤਾ। ਚੋਣ ਪ੍ਰੀਕਿਰਿਆ ਦੌਰਾਨ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੀ ਬੋਲ ਚਾਲ, ਆਮ ਗਿਆਨ, ਕੰਪਿਊਟਰ ਜਾਣਕਾਰੀ ਅਤੇ ਸਮਝ ਬਾਰੇ ਜਾਣਿਆ। ਇੰਟਰਵਿਊ ਵਿੱਚ ਉਪਰੋਕਤ ਕੰਪਨੀਆਂ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਮਨੁੱਖੀ ਸਰੋਤਾਂ, ਮਾਰਕੀਟਿੰਗ ਅਤੇ ਫਾਇਨਾਂਸ ਦੇ ਖੇਤਰ ਨਾਲ ਸੰਬੰਧਤ ਤਕਨੀਕੀ ਸਆਲ ਪੁੱਛੇ । ਕੰਪਨੀ ਦੇ ਅਧਿਕਾਰੀ ਵਪਾਰ ਜਗਤ ਵਿੱਚ ਹੋ ਰਹੀਆਂ ਨਵੀਨ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ। ਜਿਸ ਦੇ ਸਿੱਟੇ ਵਜੋਂ ਯੂਨੀਅਨ ਰੋਡਵੇਜ਼ ਕਾਰਪੋਰੇਸ਼ਨ ਨੇੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਐਮ.ਬੀ.ਏ ਦੇ 2, ਰਿਲਾਇੰਸ ਰਿਟੇਲ ਲਿਮ. ਨੇ 4, ਬਾਨੀ ਮਿਲਕ ਪ੍ਰੋਡਿਊਸਰ ਕੰਪਨੀ ਲਿਮ. ਨੇ 3 ਅਤੇ ਥਾਈਰੋਕੇਅਰ ਨੇ 3 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣ ਲਿਆ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਵੱਲੋਂ ਵਿਦਿਆਰਥੀਆਂ ਦੀ 100 % ਪਲੇਸਮੇਂਟ ਲਈ ਕੀਤੇ ਜਾ ਰਹੇ ਉਪਰਾਲੇ ਸਲਾਘਾਯੋਗ ਹਨ। ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਮੰਤਵ ਇੰਡਸਟਰੀਜ਼ ਦੀਆਂ ਲੋੜਾਂ ਮੁਤਾਬਕ ਵਿਦਿਆਰਥੀਆਂ ਦੀਆਂ ਸਕਿੱਲਜ਼ ਨੂੰ ਪ੍ਰਫੁੱਲਤ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਸਖਸ਼ੀਅਤ ਉਸਾਰੀ ਅਤੇ ਬੋਲਚਾਲ ਦੀ ਯੋਗਤਾ ਬਾਰੇ ਟਰੇਨਿੰਗ, ਸੈਮੀਨਾਰ ਆਦਿ ਆਯੋਜਿਤ ਕਰਨ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਵਿਦਿਆਰਥੀਆਂ ਦੀ ਕੀਤੀ ਜਾ ਰਹੀ ਸਮੁੱਚੀ ਸਖ਼ਸੀਅਤ ਉਸਾਰੀ ਅਤੇ ਸਾਫ਼ਟ ਸਕਿੱਲਜ਼ ਪ੍ਰਦਾਨ ਕਰਨ ਸਦਕਾ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੇਂਟ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਚੰਗੇ ਪੈਕੇਜ਼ਾਂ ‘ਤੇ ਹੋ ਰਹੀ ਹੈ।
ਸ. ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥੀ ਵਿੱਚ ਸਾਫ਼ਟ ਸਕਿੱਲਜ਼ ਦੀ ਘਾਟ ਰੁਜ਼ਗਾਰ ਪ੍ਰਾਪਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਜਿਸ ਲਈ ਸੰਸਥਾ ਵੱਲੋਂ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਮੁਹਾਰਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ 20 ਕਰੋੜ ਰੁਪਏ ਦੀ ਮੁੱਢਲੀ ਲਾਗਤ ਵਾਲਾ ਪੰਜਾਬ ਦਾ ਪਹਿਲਾ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦੀ ਤਿਆਰੀ ਜੰਗੀ ਪੱਧਰ ‘ਤੇ ਚਲ ਰਹੀ ਹੈ।ਇਸ ਨਾਲ ਯਕੀਨਨ ਸੰਸਥਾ ਦੇ ਵਿਦਿਆਰਥੀਆਂ ਨੂੰ ਹੋਰ ਖੇਤਰਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਰੁਜ਼ਗਾਰ ਦੇ ਭਰਪੂਰ ਮੌਕੇ ਪ੍ਰਦਾਨ ਹੋਣਗੇ । ਉਹਨਾਂ ਨੇ ਕੰਪਨੀਆਂ ਦੇ ਅਧਿਕਾਰੀਆਂ ਦਾ ਬਾਬਾ ਫ਼ਰੀਦ ਕਾਲਜ ਦੇ 12 ਵਿਦਿਆਰਥੀਆਂ ਨੂੰ ਨੌਕਰੀ ਦਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media