Wednesday, March 18, 2026

ਪੀੜ੍ਹਤ ਪਰਿਵਾਰਾਂ ਨੇ ਮਿੱਲ ਮਾਲਕਾਂ ਤੇ ਲਾਏ ਜਮੀਨ ‘ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼

ਕਿਹਾ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਨਹੀ ਹੋ ਰਹੀ ਕਾਰਵਾਈ

PPN0407201510ਛੇਹਰਟਾ, 4 ਜੁਲਾਈ (ਪ.ਪ) ਸਥਾਨਕ ਫਤਿਹਗੜ ਚੂੜੀਆਂ ਰੋਡ ਪੁਿਲਸ ਚੋਂਕੀ ਅਧੀਨ ਆਉਂਦੇ ਇਲਾਕੇ ਮੈਟਰੋ ਮਾਲ ਸਥਿਤ ਇਕ ਫੈਕਟਰੀ ਦੇ ਮਾਲਕ ਵਲੋਂ ਇਲਾਕੇ ਦੇ ਦੋ ਪਰਿਵਾਰਾਂ ਦੀ ਜਗ੍ਹਾ ‘ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਸ਼ੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਪੰਜਾਬ ਸਵਿੰਦਰ ਸਿੰਘ ਕੋਟ ਖਾਲਸਾ ਦੀ ਅਗਵਾਈ ਹੇਠ ਪੀੜਤ ਅਮਰਜੀਤ ਕੌਰ ਪਤਨੀ ਸਵਰਗੀ ਨਿਰਮਲ ਸਿੰਘ ਵਾਸੀ ਪਲਾਟ ਨੰਬਰ 2 ਅਵਤਾਰ ਐਵਿਨਿਊ ਸਰਕੂਲਰ ਤੇ ਮਾਸਟਰ ਗੁਰਦੇਵ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਗੋਪਾਲ ਨਗਰ ਨੇ ਸਥਾਨਕ ਹੋਟਲ ਵਿਚ ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਦਿੰਦਿਆਂ ਦੱਸਿਆ ਕਿ ਉਨਾਂ ਦੀ ਮੈਟਰੋ ਮਾੱਲ ਦੇ ਸਾਹਮਣੇ ਜਗ੍ਹਾ ਹੈ, ਜਿਸ ਨੂੰ ਖੰਨਾਂ ਪੇਪਰ ਮਿੱਲ ਦੇ ਮਾਲਕ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਪੀੜਤ ਅਮਰਜੀਤ ਕੌਰ ਤੇ ਮਾਸਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨਾਂ ਦੀ ਇੱਥੇ 600 ਗਜ਼ ਤੇ 1500 ਗਜ ਜਮੀਨ ਹੈ ਤੇ ਉਹ ਉਸ ਜਗ੍ਹਾ ‘ਤੇ ਪਿਛਲੇ ਕਈ ਸਾਲਾਂ ਤੋਂ ਡੇਅਰੀ ਦਾ ਕਾਰੋਬਾਰ ਤੇ ਕੈਮੀਕਲ ਦਾ ਕਾਰੋਬਾਰ ਕਰ ਰਹੇ ਹਨ, ਪਰ ਪਿਛਲੇ ਕੁੱਝ ਸਾਲਾਂ ਤੋਂ ਉਨਾਂ ਦੀ ਜਗਾ ਦੇ ਨਾਲ ਲੱਗਦੀ ਉੱਕਤ ਮਿੱਲ ਦੇ ਮਾਲਕ ਵਲੋਂ ਜਬਰੀ ਉਨਾਂ ਦੀ ਜਗਾ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨਾਂ ਦੇ ਆਦਮੀ ਅਕਸਰ ਉਨਾਂ ਨੂੰ ਆ ਕੇ ਜਮੀਨ ਵੇਚ ਕੇ ਜਾਣ ਦੀ ਧਮਕੀ ਦਿੰਦੇ ਹਨ।
ਉਨਾਂ ਦੱਸਿਆ ਕਿ ਜਦ ਉਨਾਂ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨਾਂ ਰਸਤੇ ਵਿਚ ਡੂੰਘੇ ਟੋਏ ਪੁੱਟ ਕੇ ਤੇ ਵੱਡੇ ਵੱਡੇ ਪੱਥਰ ਰੱਖ ਕੇ ਉਨਾਂ ਦਾ ਰਸਤਾ ਬੰਦ ਕਰ ਦਿੱਤਾ, ਜਿਸ ਸਬੰਧੀ ਉਨਾਂ ਕਈ ਵਾਰ ਚੌਂਕੀ ਫਤਿਹਗੜ ਚੂੜੀਆਂ ਵਿਖੇ ਲਿਖਤੀ ਦਰਖਾਸਤ ਦਿੱਤੀ, ਪਰ ਪੁਲਿਸ ਵਲੋਂ ਉਨਾਂ ਕਥਿਤ ਦੋਸ਼ੀਆਂ ਖਿਲਾਫ ਕੌਈ ਕਾਰਵਾਈ ਨਹੀ ਕੀਤੀ ਗਈ। ਪੀੜਤ ਮਾਸਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨਾਂ ਇਸ ਦੁੱਖੋਂ ਆਪਣਾ ਕੈਮਿਕਲ ਦਾ ਕਾਰੌਬਾਰ ਵੀ ਬੰਦ ਕਰ ਦਿੱਤਾ ਹੈ ਤੇ ਹੁਣ ਉਹ ਜਗ੍ਹਾ ਖਾਲੀ ਹੈ, ਜਿੱਥੇ ਉਕਤ ਕਥਿਤ ਦੋਸ਼ੀ ਵੱਡੇ ਲੀਡਰਾਂ ਦੀ ਪਹੁੰਚ ਦੀ ਧਮਕੀ ਦਿੰਦੇ ਹੋਏ ਕਬਜ਼ਾ ਕਰਨਾ ਚਾਹੁੰਦੇ ਹਨ।ਉਨਾਂ ਦੱਸਿਆਂ ਕਿ ਪੁਲਿਸ ਚੋਂਕੀ ਵਲੋਂ ਕਾਰਵਾਈ ਨਾ ਕਰਨ ਤੋਂ ਬਾਅਦ ਉਨਾਂ 19 ਜੂਨ 2015 ਨੂੰ ਪੁਲਿਸ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਤੇ ਡੀਜੀਪੀ ਚੰਡੀਗੜ ਨੂੰ ਸ਼ਿਕਾਇਤ ਕੀਤੀ ਹੈ, ਪਰ ਪੁਿਲਸ ਵਲੋਂ ਸਿਆਸੀ ਦਬਾਅ ਹੇਠ ਕੌਈ ਕਾਰਵਾਈ ਨਹੀ ਕੀਤੀ ਜਾ ਰਹੀ।ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਪੰਜਾਬ ਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਕਥਿਤ ਦੌਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

 ਇਸ ਸਬੰਧੀ ਜਦ ਮਿੱਲ ਦੇ ਪੀ.ਏ ਪਵਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਆਪਣੇ ਅਤੇ ਮਾਲਕਾਂ ਤੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨਾਂ ਤੇ ਲਗਾਏ ਗਏ ਇਲਜਾਮ ਝੂਠੇ ਤੇ ਬੇਬੁਨਿਆਦ ਹਨ, ਉਨਾਂ ਕਿਸੇ ਨੂੰ ਕੋਈ ਜਗ੍ਹਾ ਖਾਲੀ ਕਰਨ ਦੀ ਧਮਕੀ ਨਹੀ ਦਿੱਤੀ ਤੇ ਨਾ ਹੀ ਕਿਸੇ ਦਾ ਰਸਤਾ ਬੰਦ ਕਰਕੇ ਤੰਗ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਉੱਕਤ ਜਗ੍ਹਾ ਦੇ ਮਾਲਕ ਆਪਣੀ ਕੰਧ ਤੋੜ ਕੇ ਉਨਾਂ ਦੀ ਜਗਾ ਤੇ ਕਬਜਾ ਕਰਨ ਲੱਗੇ ਸਨ, ਜਿਸਨੂੰ ਉਨਾਂ ਰੋਕਿਆ ਤਾਂ ਉਨਾਂ ਉਲਟ ਝੂੱਠੇ ਇਲਜਾਮ ਲਗਾਉਣੇ ਸ਼ੁਰੂ ਕਰ ਦਿੱਤੇ।ਜਦ ਪਵਨ ਕੁਮਾਰ ਤੋਂ ਮਿੱਲ ਦੇ ਮਾਲਕ ਨਾਲ ਗੱਲ ਕਰਨ ਲਈ ਨੰਬਰ ਮੰਗਿਆ ਗਿਆ ਤਾਂ ਉਨਾਂ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਸਬੰਧੀ ਜਦ ਚੌਂਕੀ ਫਤਿਹਗੜ ਚੂੜੀਆਂ ਦੇ ਇੰਚਾਰਜ ਵਿਪਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਕਿਹਾ ਕਿ ਇਹ ਮਾਮਲਾ ਸਦਰ ਥਾਣਾ ਦੇ ਮੁੱਖੀ ਦੇਖ ਰਹੇ ਹਨ, ਜਦ ਥਾਣਾ ਸਦਰ ਦੇ ਮੁੱਖੀ ਗੱਲ ਕੀਤੀ ਗਈ ਤਾਂ ਅਸਿਸਟੈਂਟ ਥਾਣਾ ਮੁਖੀ ਮੰਗਲ ਸਿੰਘ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਥਾਣਾ ਮੁਖੀ ਸੰਜੀਵ ਕੁਮਾਰ ਛੁੱਟੀ ‘ਤੇ ਹਨ ਅਤੇ ਉਨਾਂ ਨੂੰ ਇਸ ਸਬੰਧੀ ਕੌਈ ਜਾਣਕਾਰੀ ਨਹੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply