Friday, July 17, 2026

ਵੇਰਕਾ ਚੌਕ ਤੋਂ ਮੁੱਧਲ ਤੱਕ ਸੜਕ ਸ਼ਡਿਊਲਰੋਡ ਵਿਚੋਂ ਕੱਢਣ ਲਈ ਨਗਰ ਨਿਗਮ ਵਿੱਚ ਮਤਾ ਪਾਸ

ਵੇਰਕਾ ਨਿਵਾਸੀਆਂ ਨੇ ਉਪਕਾਰ ਸਿੰਘ ਸੰਧੂ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 4 ਜੁਲਾਈ (ਗੁਰਚਰਨ ਸਿੰਘ) – ਹਾਈਕੋਰਟ ਦੇ ਹੁਕਮਾਂ ਮੁਤਾਬਕ ਵੇਰਕਾ ਚੌਂਕ ਤੋਂ ਮੁੱਧਲ ਬੱਸ ਅੱਡੇ ਤੱਕ ਬਟਾਲਾ ਰੋਡ ਦੇ ਦੋਨੋਂ ਪਾਸੇ 16 ½ ਫੁੱਟ ਦੀ ਡੂੰਘਾਈ ਤੱਕ ਢਾਉਣ ਵਾਲੀਆਂ ਕਮਰੱਸ਼ੀਅਲ ਅਤੇ ਰੈਂਜੀਡੈਂਸ਼ੀਅਲ ਸਥਾਨਾਂ ਤੇ ਰੋਕ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ।ਇਸ ਨਾਲ ਘੱਟ ਤੋਂ ਘੱਟ 300-350 ਪਰਿਵਾਰਾਂ ਦਾ ਰੋਜ਼ਗਾਰ ਤਬਾਹ ਹੋਣ ਤੋਂ ਬੱਚਿਆ ਹੈ।ਵੇਰਕਾ ਨਿਵਾਸੀਆਂ ਤੇ ਹਰ ਸਮੇਂ ਲਟਕ ਰਹੀ ਤਲਵਾਰ ਤੋਂ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦ ਸ਼੍ਰੌਮਣੀ ਅਕਾਲ਼ੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਹਾਊਸ ਦੀ ਮੀਟਿੰਗ ਵਿਚ ਇਸ ਸੜਕ ਨੂੰ ਲੁਧਿਆਣਾ ਦੀ ਤਰਜ ਤੇ ਸ਼ਡਿਊਲਰੋਡ ਵਿਚੋਂ ਕੱਢਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ।ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਿਲਾਂ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ ਅਤੇ ਕੌਸਲਰ ਅਜੀਤ ਲਾਲ ਨੇ ਇਲਾਕਾਨਿਵਾਸੀਆਂ ਵਲੋਂ ਉਪਕਾਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਹ ਮਤਾ ਨਗਰ ਨਿਗਮ ਮੀਟਿੰਗ ਵਿਚ ਪੁਵਾ ਕੇ ਕਾਨੂੰਨ ਪਾਸ ਕਰਵਾਇਆ ਕਿ ਦੁਕਾਨਾਂ ਨੂੰ ਨਾ ਢਾਹਿਆ ਜਾਵੇ।ਇਥੇ ਵਰਣਨਯੋਗ ਹੈ ਐਮਟੀਵੀ ਵਿਭਾਗ ਵਲੋਂ ਹਾਈਕੋਰਟ ਦੇ ਨਿਰਦੇਸ਼ਾਂ ਤੇ ਕਈ ਵਾਰ ਉਕਤ ਇਮਾਰਤਾਂ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵੇਰਕਾ ਨਿਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਜਦੋਂ ਇਸ ਸਮੱਸਿਆਂ ਬਾਰੇ ਵੇਰਕਾ ਦੇ ਸੀਨੀਅਰ ਆਗੂ ਲਖਬੀਰ ਸਿੰਘ ਮੋਨੀ ਵੇਰਕਾ ਦੀ ਅਗਵਾਈ ਵਿਚ ਇਲਾਕਾਨਿਵਾਸੀਆਂ ਨੇ ਜਿਲਾਂਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਜਾਣੂ ਕਰਵਾਇਆ ਤਾਂ ਉਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਸਮੱਸਿਆਂ ਦਾ ਹੱਲ ਕਰਨ ਲਈ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply