Thursday, April 30, 2026

ਸ਼ਹੀਦ ਸਰਾਭਾ ਦੀ ਪੋਤਰੀ ਤੇ ਹੋਏ ਹਮਲੇ ਦੀ ਸਖਤ ਨਿਖੇਧੀ

PPN1107201506

ਅਹਿਮਦਗੜ੍ਹ, 11 ਜੁਲਾਈ (ਹਰਮਿੰਦਰ ਸਿੰਘ ਭੱਟ) – ਸਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤੀ ਬੀਬੀ ਸੁਖਦੇਵ ਕੌਰ ਪਿਛਲੇ ਦਿਨੀ ਆਪਣੀ ਜਮੀਨ ਬਲਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਤੋਂ ਛਡਵਾ ਕੇ ਕਿਸੇ ਹੋਰ ਨੂੰ ਠੇਕੇ ‘ਤੇ ਦੇਣ ਤੋਂ ਹੋਏ ਜਾਨਲੇਵਾ ਹਮਲੇ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਪ੍ਰਧਾਨ ਦੇਵ ਸਰਾਭਾ ਅਤੇ ਸਹਿਯੋਗ ਫਾਊਂਡੇਸ਼ਸਨ ਲੁਧਿਆਣਾ ਦੇ ਜਨਰਲ ਸਕੱਤਰ ਰਾਜਪਾਲ ਸਿੰਘ ਅਤੇ ਮਹੁੰਮਦ ਨਸੀਮ ਅਨਸਾਰੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਸੁਖਦੇਵ ਕੌਰ ਦੀ ਅਗਰ ਕੋਈ ਜਮੀਨ 20 ਸਾਲਾਂ ਤੋਂ ਵਾਹੁਣ ਲਈ ਦੇ ਦਿੱਤੀ, ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਸ ਦੀ ਜ਼ਮੀਨ ‘ਤੇ ਕਬਜਾ ਕਰ ਲਵੇ, ਜਦਕਿ ਬੀਬੀ ਜੀ ਨੇ ਇਨ੍ਹਾਂ ਨੂੰ 3 ਮਹੀਨੇ ਪਹਿਲਾਂ ਦੱਸ ਦਿੱਤਾ ਸੀ ਕਿ ਮੈਂ ਆਪਣੀ ਜਮੀਨ ਕਿਸੇ ਹੋਰ ਨੂੰ ਦੇਣੀ ਹੈ।ਇਸ ਬਾਰੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਦੀਪਾ ਨੂੰ ਵੀ ਫੋਨ ਤੇ ਆਖੀ ਸੀ ਕਿ ਉਹ ਮੇਰੀ ਜਮੀਨ ਨਾ ਵਹੁਣ ਜਦਕਿ ਕਬਜ਼ਾਧਾਰੀਆਂ ਨੇ ਕਿਸੇ ਦੀ ਵੀ ਨਾ ਸੁਣੀ 3 ਕਿਲ੍ਹੇ ਜੰਤਰ ਅਤੇ 1 ਕਮਾਦ ਨਵਾਂ ਬੀਜਿਆ ਤੇ 3 ਕਿਲ੍ਹੇ ਪੁਰਾਣੇ ਕਮਾਦ ਨੂੰ ਰਿਓੁ ਪਾ ਕੇ ਜਮੀਨ ਵਿੱਚ ਕਬਜੇ ਦੀ ਹੋਂਦ ਨੂੰ ਜਾਰੀ ਰੱਖਿਆ। ਬੀਬੀ ਸੁਖਦੇਵ ਕੌਰ ਕੀ ਕਰਦੀ ਤਾਂ ਥਾਣਾ ਮਲੌਦ ਨੂੰ ਰਿਪੋਰਟ ਕੀਤੀ । ਜਿਥੇ ਪ੍ਰਾਸਸਨ ਨੇ ੮੦ ਹਜਾਰ ਰੁਪਏ ‘ਚ ਫੈਸਲਾ ਕਰਵਾ ਦਿੱਤਾ ਸੀ । ਉਸ ਤੋਂ ਬਾਅਦ ਜਦੋਂ ਬੀਬੀ ਆਪਣੀ ਜਮੀਨ ਨੂੰ ਵਾਹੁਣ ਲਈ ਗਈ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਹਿਮਾਤੀਆਂ ਤੇ ਉਕਤ ਵਿਅਕਤੀਆਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ, ਜੋ ਪਿੰਡ ਦੇ ਸਰਪੰਚ ਹਰਦੀਪ ਸਿੰਘ ਦੀ ਹਾਜਰੀ ਵਿੱਚ ਹੋਇਆ ਅੱਜ ਸਰਪੰਚ ਬੀਬੀ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਜਮੀਨ ਵਿੱਚ ਸਰਕਾਰੀ ਰਾਹ ਵਾਹ ਲਿਆ ਜਦਕਿ ਰਾਸਤਾ ਅੱਜ ਵੀ ਮੌਜੂਦ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪ੍ਰਸਾਸ਼ਨ ਦੇ ਬਹੁਤ ਧੰਨਵਾਦੀ ਹਾਂ ਜਿੰਨ੍ਹਾਂ ਨੇ ਬੀਬੀ ਜੀ ਦੀ ਜਮੀਨ ਦਾ ਕਬਜਾ ਲੈਣ ਲਈ ਮੱਦਦ ਕੀਤੀ ਆਖਰ ਉਨ੍ਹਾਂ ਕਿਹਾ ਕਿ ਬੀਬੀ ਜੀ ਤੇ ਜਾਂ ਉਨ੍ਰਾਂ ਦੇ ਸਹਿਸੋਗੀਆਂ ਉਤੇ ਕੋਈ ਵੀ ਘਟੀਆ ਇਲਜਾਮ ਲਗਾਏਗਾ, ਤਾਂ ਸਾਰੀਆਂ ਜੱਥੇਬੰਦੀਆਂ ਬੀਬੀ ਜੀ ਨੂੰ ਸਮੱਰਥਨ ਦੇਣਗੀਆਂ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply