

ਅੰਮ੍ਰਿਤਸਰ, 11 ਜੁਲਾਈ (ਗੁਰਪ੍ਰੀਤ ਸਿੰਘ) – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨਾਂ ਦੀ ਧਰਮਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਮਨਮੋਹਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਦਰਬਾਰ ਸਾਹਿਬ ਵਿਖੇ ਸੂਚਨਾ ਕੇਂਦਰ ਵਿੱਚ ਸ੍ਰ. ਡਾ. ਮਨਮੋਹਨ ਸਿੰਘ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਉਹਨਾਂ ਨੂੰ ਸ਼ਨਮਾਨਿਤ ਕੀਤਾ।
ਇਸ ਮੌਕੇ ਸ੍ਰ. ਮਨਜੀਤ ਸਿੰਘ ਤੇ ਰੂਪ ਸਿੰਘ ਸਕੱਤਰ, ਪ੍ਰਤਾਪ ਸਿੰਘ ਮੇਨੈਜਰ, ਸ੍ਰ.ਹਰਭਜਨ ਸਿੰਘ ਮਨਾਵਾਂ, ਬਲਵਿੰਦਰ ਸਿੰਘ ਜੌੜਾ ਤੇ ਸੁਖਦੇਵ ਸਿੰਘ ਭੂਰਾ ਕੋਹਨਾ ਐਡਿਸ਼ਨਲ ਸਕੱਤਰ, ਕੁਲਵਿੰਦਰ ਸਿੰਘ ਰਮਦਾਸ ਪਬਲਸਿਟੀ ਇੰਜਾਰਚ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾਂ ਸਵੇਰੇ ਕਰੀਬ 9.25 ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ੍ਰੀ ਗੁਰ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁਹੰਚੇ ਤੇ ਉਪਰੰਤ ਆਰ.ਜੇ ਚੱਠਾ ਰਾਈਸ ਮਿੱਲਜ਼, ਚਾਟੀਵਿੰਡ ਗੇਟ, ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਕੀਰਤਨ ਸਭਾ ਵਿਚ ਸ਼ਾਮਿਲ ਹੋਏ।
Punjab Post Daily Online Newspaper & Print Media