Sunday, April 5, 2026

ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਰੱਖਣਗੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਦਾ ਨੀਂਹ ਪੱਥਰ

PPN1207201503
ਅੰਮ੍ਰਿਤਸਰ, 12  ਜੁਲਾਈ (ਗੁਰਪ੍ਰੀਤ ਸਿੰਘ) – ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 14 ਜੁਲਾਈ 2015 ਦਿਨ ਮੰਗਲਵਾਰ ਦੁਪਹਿਰ ਵੇਲੇ ਦਬੁੱਰਜੀ ਨਜਦੀਕ ਸ਼ੁਭਮ ਇਨਕਲੇਵ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨਵੇਂ ਸਕੂਲ ‘ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ’ ਦਾ ਨੀਂਹ ਪੱਥਰ ਰੱਖਣਗੇ । ਅੱਜ ਚੀਫ਼ ਖ਼ਾਲਸਾ ਦੀਵਾਨ ਦ ਮੁੱਖ ਦਫਤਰ ਵਿਖੇ 14 ਜੁਲਾਈ ਨੂੰ ਮੌਕੇ ਤੇ ਪੁੱਜ ਰਹੀਆਂ ਉਘੀਆਂ ਰਾਜਨੀਤਕ ਅਤੇ ਸਮਾਜਿਕ ਸ਼ਖਸੀਅਤਾਂ ਦੇ ਸੁਆਗਤ ਅਤੇ ਸਮਾਗਮ ਦੀਆਂ ਤਿਆਰਿਆਂ ਸੰਬੰਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਅਜੇ ਤਕ ਚੀਫ਼ ਖ਼ਾਲਸਾ ਦੀਵਾਨ ਅਧੀਨ 50 ਸਕੂਲ ਸਫਲਤਾਪੂਰਵਕ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 3 ਸਕੂਲ ਪੰਜਾਬ ਸਰਕਾਰ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਜਿੰਮੇਦਾਰ ਹੱਥਾਂ ਨੂੰ ਸੌਂਪੇ ਗਏ ਹਨ।ਇਸੇ ਲੜੀ ਵਿੱਚ ਵਾਧਾ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ਼ੁਭਮ ਇਨਕਲੇਵ ਵਿਖੇ 4.5 ਏਕੜ ਜਮੀਨ ਤੇ ਇੱਕ ਵਰਲਡ ਕਲਾਸ ਰੈਜੀਡੈਂਸ਼ਲ ਕੰਮ ਡੇਅ-ਬੋਰਡਿੰਗ ਸਕੂਲ ਦੀ ਉਸਾਰੀ ਕੀਤੀ ਜਾ ਰਹੀ ਹੈ ।ਚੀਫ਼ ਖ਼ਾਲਸਾ ਦੀਵਾਨ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ 14 ਜੁਲਾਈ  ਨੂੰ ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ, ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਰੈਵੀਨਿਊ ਅਤੇ ਲੋਕ ਸੰਪਰਕ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਅਤੇ ਹੋਰਨਾ ਉਘੀਆਂ ਸ਼ਖਸ਼ੀਅਤਾਂ ਦੀ ਮੌਜੂਦਗੀ ਵਿੱਚ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਦਾ ਨੀਂ ਪੱਥਰ ਰੱਖ ਰਹੇ ਹਨ ।ਉਨ੍ਹਾ ਦੱਸਿਆ ਕਿ ਇਹ ਵਰਲਡ ਕਲਾਸ ਸਕੂਲ ਕੁਆਲਿਟੀ ਐਜੂਕੇਸ਼ਨ ਅਤੇ ਵਿਦਿਆਰਥੀਆਂ ਲਈ ਸਹੂਲਤਾਂ ਪੱਖੋਂ ਵੀ ਇੰਟਰਨੈਸ਼ਨਲ ਪੱਧਰ ਦਾ ਹੋਵਗਾ, ਜਿਸ ਵਿੱਚ ਵਿਦਿਆਰਥੀਆਂ ਲਈ ਹੋਸਟਲ ਸਹੂਲਤ, ਘੋੜਸਵਾਰੀ ਅਤੇ ਤੈਰਾਕੀ ਵਰਗੀਆਂ ਆਧੁਨਿਕ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਕੂਲ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਸਕੂਲਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦਾ ਮਾਨ ਹੋਰ ਵੀ ਉੱਚਾ ਕਰੇਗਾ ਅਤੇ ਵਿਦੇਸ਼ਾ ਵਿੱਚ ਰਹਿ ਰਹੇ ਪੰਜਾਬੀ ਭਰਾਵਾਂ ਦੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦਿਆਂ ਉਨਾਂ ਨੂੰ ਉੱਚ ਪੱਧਰੀ ਇੰਟਰਨੈਸ਼ਨਲ ਲੈਵਲ ਦੀ ਵਿਦਿਆ ਪ੍ਰਦਾਨ ਕਰੇਗਾ ।
ਇਸ ਮੌਕੇ ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਨਾਣ, ਸ੍ਰ. ਹਰਮਿੰਦਰ ਸਿੰਘ, ਸ੍ਰ. ਜਸਵਿੰਦਰ ਸਿੰਘ ਐਡਵੋਕੇਟ, ਸ੍ਰ. ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਸ੍ਰ. ਜਜਬੀਰ ਸਿੰੰਘ ਵਾਲੀਆ, ਸ੍ਰ. ਹਰਜੀਤ ਸਿੰਘ, ਸ੍ਰ. ਚਰਨਜੀਤ ਸਿੰਘ ਕੋਠੀ ਵਾਲੇ, ਡਾ: ਧਰਮਵੀਰ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply