Thursday, March 19, 2026

ਫਾਜਿਲਕਾ ਪੁਲਿਸ ਵੱਲੋਂ ਅੰਤਰਾਸ਼ਟਰੀ ਗ੍ਰਿਰੋਹ ਦਾ ਪਰਦਾਫਾਰਸ਼

3 ਵੱਡੀਆਂ ਡਕੈਤੀਆਂ ਦੇ ਸਰਗਨਾ ਲਾਰੰਸ ਬਿਸ਼ਨੋਈ ਦਾ ਭਾਈ ਅਨਮੋਲ ਬਿਸ਼ਨੋਈ ਗ੍ਰਿਫਤਾਰ

ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਫਾਜਿਲਕਾ ਪੁਲਿਸ ਵੱਲੋਂ 7 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜ਼ਿਲ੍ਹਾ ਫਾਜਿਲਕਾ ਅਤੇ ਜਿਲ੍ਹਾਂ ਗੰਗਾਨਗਰ (ਰਾਜਸਥਾਨ) ਦੇ ਰਹਿਣ ਵਾਲੇ ਹਨ। ਇਸ ਗੈਂਗ ਦਾ ਮੁੱਖ ਕੰਮ ਪੈਟਰੋਲ ਪੰਪਾਂ, ਕਮਿਸ਼ਨ ਏਜੰਟਾਂ ਅਤੇ ਹਾਈਵੇ ਤੋਂ ਲੁੱਟਾਂ ਖੋਹਾਂ ਕਰਨਾ ਸੀ। ਇਹ ਗੈਂਗ ਜ਼ਿਲ੍ਹਾ ਫਾਜਿਲਕਾ ਤੋਂ ਇਲਾਵਾ ਇਸ ਜ਼ਿਲ੍ਹੇ ਦੇ ਨਾਲ ਲੱਗਦੇ ਦੂਜੇ ਰਾਜਾਂ ਦੀਆਂ ਹੱਦਾਂ ਜਿਵੇ ਕਿ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਜਿਲ੍ਹਾਂ ਅਤੇ ਸਿਰਸਾ (ਹਰਿਆਣਾ) ਵਿੱਚ ਲੁੱਟਾਂ ਖੋਹਾ ਕਰਦੇ ਸੀ। ਇਹ ਗੈਂਗ ਲਗਭਗ ਪਿਛਲੇ 10 ਮਹੀਨੇਆ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਸੀ ਅਤੇ 3 ਰਾਜਾਂ ਦੀ ਪੁਲਿਸ ਤੋਂ ਬਚਣ ਦੀ ਖਾਤਰ ਵੱਖ ਵੱਖ ਰਾਜਾਂ ਵਿੱਚ ਆਪਣੀ ਰਿਹਾਇਸ਼ ਬਦਲ ਕੇ ਰਹਿ ਰਹੇ ਸਨ।
ਗੈਂਗ ਦਾ ਮੁੱਖ ਸਰਗਨਾ ਅਨਮੋਲ ਬਿਸ਼ਨੋਈ ਜ਼ੋ ਕਿ ਮਸ਼ਹੂਰ ਗੈਂਗਸਟਰ ਲਾਰੰਸ ਬਿਸ਼ਨੋਈ ਦਾ ਭਾਈ ਹੈ ਅਤੇ ਆਰਜੂ ਥਲੋਰ ਦਾ ਸਾਥੀ ਹੈ। ਲਾਰੰਸ ਬਿਸ਼ਨੋਈ ਪਰ ਰਾਜਸਥਾਨ, ਮੋਹਾਲੀ, ਯੂ.ਟੀ ਚੰਡੀਗੜ੍ਹ ਅਤੇ ਹਰਿਆਣਾ ਵਿਖੇ ਵੱਖ ਵੱਖ ਧਰਾਵਾ ਅਧਿਨ ਕੁੱਲ 21 ਮੁੱਕਦਮੇ ਦਰਜ ਹਨ ਜਿਸ ਨੂੰ ਫਾਜਿਲਕਾ ਪੁਲਿਸ ਵੱਲੋਂ ਮਿਤੀ 5-3-15 ਨੂੰ ਸਮੇਤ ਸਾਥੀਆ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਵਿਦੇਸ਼ੀ ਅਸਲਾ ਵੀ ਬ੍ਰਾਮਦ ਕੀਤਾ ਗਿਆ ਸੀ।
ਗ੍ਰਿਫ਼ਤਾਰ ਕਿਤੇ ਗਏ ਦੋਸ਼ੀਆਂ ਵਿੱਚ 1. ਸਚਿਨ ਥਾਪਨ ਵਾਸੀ ਦੁਤਾਰਿਆ ਵਾਲੀ, 2. ਅੰਕਿਤ ਭਾਦੂ ਵਾਸੀ ਸ਼ੇਰੇ ਵਾਲਾ, 3. ਅੰਕਿਤ ਜਾਖੜ ਵਾਸੀ ਭਾਗੂ, 4. ਆਰਜੂ ਥਾਲਰ ਵਾਸੀ ਰਾਜਾ ਵਾਲੀ, 5. ਅਨਮੋਲ ਬਿਸ਼ਨੋਈ ਵਾਸੀ ਦੁਤਾਰਿਆ ਵਾਲੀ, 6. ਪ੍ਰਵੀਨ ਉਰਫ਼ ਗੋਪੀ ਵਾਸੀ ਰਾਜਾਂ ਵਾਲੀ, 7. ਵਿਕਰਮ ਵਾਸੀ ਰਾਜਾਂ ਵਾਲੀ ਸ਼ਾਮਲ ਹਨ ਜਦਕਿ 1. ਨਗਦੀ 1.75 ਲੱਖ ਰੁਪਏ, 2. ਦੇਸੀ ਪਿਸਤੋਲ 12 ਬੋਰ 6.,3. 315 ਬੋਰ ਪਿਸਟਲ 2., 4. 32-ਬੋਰ ਪਿਸਟਲ 2.,5. ਰਿਵਾਲਵਰ 1. ,6. 12 ਬੋਰ ਗੰਨ ਡੀ.ਬੀ.ਬੀ.ਐਲ 1. ,7. ਮੋਟਰਸਾਇਕਲ 2 ,8. ਕੁੱਲ ਬ੍ਰਾਮਦ ਹਥਿਆਰ 12 ਬਰਾਮਦ ਹੋਏ ਹਨ।ਇਹ ਗੈਂਗ 1. ਮੁਕੱਦਮਾ ਨੰਬਰ 124 ਮਿਤੀ 29-9-14੪ ਅ/ਧ 382/458 ਭ:ਦ:,ਅਸਲਾ ਐਕਟ ਥਾਣਾ ਸਦਰ ਅਬੋਹਰ, ਇਸ ਗੈਂਗ ਵੱਲੋਂ ਸਤਿਗੁਰੂ ਫੀਲਿੰਗ ਸਟੇਸ਼ਨ ਪਿੰਡ ਗੋਬਿੰਦਗੜ੍ਹ ਤੋਂ ਗੰਨ ਪੁਆਇੰਟ ਤੇ 18000 ਰੁਪਏ ਦੀ ਲੁੱਟ ਕੀਤੀ ਅਤੇ ਚੋਂਕੀਦਾਰ ਨੂੰ ਜਖਮੀ ਕਰਕੇ ਫਰਾਰ ਹੋ ਗਏ, 2. ਮੁਕੱਦਮਾ ਨੰਬਰ 108 ਮਿਤੀ 8-5-15 ਅ/ਧ 352/34 ਭ:ਦ:,ਅਸਲਾ ਐਕਟ ਥਾਣਾ ਸਿਟੀ-੧ ਅਬੋਹਰ, ਇਸ ਗੈਂਗ ਵੱਲੋਂ ਰਾਹੁਲ ਨਗੌਰੀ ਦਾਣਾ ਮੰਡੀ ਨੰਬਰ 1 ਅਬੋਹਰ ਵਿਖੇ ਦੁਕਾਨ ਕਰਦਾ ਹੈ ਪਾਸੋਂ 70000 ਰੁਪਏ ਅਤੇ 2 ਮੋਬਾਇਲ ਫੋਨਾਂ ਦੀ ਖੋਹ ਕੀਤੀ ਅਤੇ ਉਨ੍ਹਾਂ ਵੱਲੋਂ ਇੱਕ ਫਾਇਰ ਵੀ ਕੀਤਾ ਗਿਆ ਅਤੇ ਦੁਕਾਨਦਾਰ ਦੇ ਕਰਮਚਾਰੀ ਨੂੰ ਕੁੱਟਿਆ ਅਤੇ ਫਰਾਰ ਹੋ ਗਏ, 3. ਮੁਕੱਦਮਾ ਨੰਬਰ 64 ਮਿਤੀ 27-6-15 395/397/323 ਭ:ਦ: ਅਸਲਾ ਐਕਟ ਥਾਣਾ ਸਦਰ ਅਬੋਹਰ, ਇਸ ਗੈਂਗ ਵੱਲੋਂ ਖੁਰਾਣਾ ਫੀਲਿੰਗ ਸਟੇਸ਼ਨ ਅਬੋਹਰ ਸੀਤੋ ਗੁੰਨੋ ਰੋਡ ਬਾਹੱਦ ਰਾਏਪੁਰਾ ਵਿਖੇ ਸਥਿਤ ਹੈ ਦਿਨ ਦੇ ਸਮੇਂ ਜਾ ਕੇ 2,54,000/: ਦੀ ਨਕਦੀ ਅਤੇ 2 ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਉਨ੍ਹਾਂ ਵੱਲੋਂ ਪੈਟਰੋਲ ਪੰਪ ਦੇ ਮੁਲਾਜਮਾ ਦੀ ਮਾਰ ਕੁੱਟ ਵੀ ਕੀਤੀ ਗਈ ਅਤੇ ਇਸ ਤੋਂ ਇਲਾਵਾ ਜ਼ੋ ਵੀ ਉਥੇ ਆਏ ਉਨ੍ਹਾਂ ਦੀ ਮਾਰ ਕੁੱਟ ਵੀ ਕੀਤੀ ਗਈ।ਉਨ੍ਹਾਂ ਵੱਲੋਂ ਹਵਾ ਵਿੱਚ ਫਾਇਰ ਕਰਕੇ ਪੈਟਰੋਲ ਪੰਪ ਦੇ ਮਾਲਕਾਂ ਅਤੇ ਉੱਥੇ ਗੁਜਰਨ ਵਾਲੇ ਲੋਕਾ ਪਰ ਡਰ ਬਣਾਉਣ ਦੀ ਕੋਸ਼ੀਸ਼ ਵੀ ਕੀਤੀ ਗਈ।
ਇਹ ਗੈਂਗ ਜਿਲ੍ਹਾਂ ਗੰਗਾਨਗਰ ਅਤੇ ਉਸ ਦੇ ਨਾਲ ਲਗਦੇ ਕਈ ਪਿੰਡਾਂ ਵਿੱਚ ਲੁੱਟਾ ਖੋਹਾਂ ਦੀ ਵਾਰਦਾਤਾ ਕਰ ਚੁੱਕੇ ਸਨ ਅਤੇ ਇਨ੍ਹਾਂ ਵਿਰੁੱਧ ਪਿਛਲੇ ੨ ਸਾਲਾ ਤੋਂ ਅਬੋਹਰ ਦੇ ਏਰੀਆ ਵਿੱਚ ਕਈ ਮੁਕੱਦਮੇ ਦਰਜ ਹਨ ਅਤੇ ਇਹ ਕਈ ਖੋਹ ਦੇ ਕੇਸਾਂ ਵਿੱਚ ਸ਼ਾਮਲ ਹਨ। ਇਹ ਗੈਂਗ ਪੁਲਿਸ ਨੂੰ ਪਿੱਛਾ ਕਰਨ ਤੇ ਧੋਖਾ ਦੇਣ ਵਿੱਚ ਮਾਹਰ ਸੀ।ਇੱਕ ਘਟਨਾ ਵਿੱਚ ਫਾਜਿਲਕਾ ਪੁਲਿਸ ਵੱਲੋਂ ਇਨ੍ਹਾਂ ਦਾ 150 ਕਿਲੋ ਮੀਟਰ ਤੱਕ ਬਾਰਡਰ ਏਰੀਆ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪਿੱਛਾ ਕੀਤਾ ਗਿਆ ਸੀ। ਇਸ ਗੈਂਗ ਦਾ ਗੰਗਾਨਗਰ ਅਤੇ ਸਿਰਸਾ ਜਿਲ੍ਹੇਆ ਦੇ ਰਸਤਿਆ ਨੂੰ ਚੰਗੀ ਤਰ੍ਹਾਂ ਜਾਣਦੇ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply