ਬਠਿੰਡਾ, 16 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ‘ਬੇਸਿਕਸ ਆਫ਼ ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼ (ਐਸ.ਪੀ.ਐਸ.ਐਸ)-ਥਿਊਰੀ ਐਂਡ ਪ੍ਰੈਕਟੀਕਲ’ ਬਾਰੇ ਸੰਸਥਾ ਦੀ ਫੈਕਲਟੀ ਲਈ ਇੱਕ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਤਲਵੰਡੀ ਸਾਬੋ ਦੇ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਿਸ ਤੋਂ ਡਾ. ਵਿਕਾਸਦੀਪ ਅਤੇ ਡਾ. ਦਿਆਲ ਭਟਨਾਗਰ ਨੇ ਮਾਹਿਰਾਂ ਵਜੋਂ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ।ਇਸ ਵਰਕਸ਼ਾਪ ਵਿੱਚ ਫੈਕਲਟੀ ਮੈਂਬਰਾਂ ਦੇ ਮੁਹਾਰਤ ਪੱਧਰ ਨੂੰ ਉੱਚਾ ਚੁਕਣ ਲਈ ਲਾਈਵ ਸੁਆਲਾਂ ਅਤੇ ਅੰਕੜਿਆਂ ਦੀ ਵਰਤੋਂ ਕਰਕੇ ਦਿਲਚਸਪ ਸ਼ੈਸ਼ਨ ਕਰਵਾਇਆ ਗਿਆ ਜਿਸ ਤੋਂ ਸਾਰੇ ਹਿੱਸਾ ਲੈਣ ਵਾਲੇ ਫੈਕਲਟੀ ਮੈਂਬਰ ਪੂਰੀ ਤਰ੍ਹਾਂ ਸੰਤੁਸ਼ਟ ਸਨ।
ਮੂਲ ਰੂਪ ਵਿੱਚ ‘ਸਟੇਟਿਸਟੀਕਲ ਪੈਕੇਜ਼ ਫਾਰ ਸੋਸ਼ਲ ਸਾਇੰਸਜ਼’ ਜਿਸ ਨੂੰ ਹੁਣ ‘ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼'( ਐਸ.ਪੀ.ਐਸ.ਐਸ.) ਕਰਕੇ ਜਾਣਿਆ ਜਾਦਾਂ ਹੈ, ਇਕ ਬਹੁਤ ਪ੍ਰਸਿੱਧ ‘ਸਟੇਟਿਸਟੀਕਲ ਟੂਲ’ ਹੈ ਜੋ ਬਹੁਤ ਜ਼ਿਆਦਾ ਗੁੁੰਝਲਦਾਰ ਅੰਕੜਿਆਂ ਦਾ ਵਿਸ਼ਲੇਸ਼ਣ ਸਧਾਰਨ ਹਦਾਇਤਾਂ ਨਾਲ ਕਰਨ ਦੇ ਯੋਗ ਹੈ। ‘ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼’ ਦਾ ਬੁਨਿਆਦੀ ਪ੍ਰੋਗਰਾਮ ਪੇਸ਼ੇਵਰ ਤੌਰ ‘ਤੇ ਤਿਆਰ ਕੀਤਾ ਗਿਆ ਸੀ ਪਰ ਇਸ ਦੀ ਮੰਗ ਦੇ ਚਲਦੇ ਇਸ ਵਿੱਚ ਖੋਜ ਅੰਕੜਿਆਂ ਅਤੇ ਵਿਸ਼ਲੇਸ਼ਣ ਮੁੱਦਿਆਂ ਨੂੰ ਇਕੱਠੇ ਰੱਖਿਆ ਗਿਆ ਹੈ ।
ਇਸ ਵਰਕਸ਼ਾਪ ਵਿੱਚ ਵੱਖ-ਵੱਖ 6 ਸ਼ੈਸ਼ਨ ਕਰਵਾਏ ਗਏ ਜਿਸ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 40 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ ਜਿਸ ਦੌਰਾਨ ਟੀਚਿੰਗ ਸਟਾਫ਼ ਮੈਂਬਰਾਂ ਨੂੰ ਪ੍ਰੈਕਟੀਕਲ ਦੁਆਰਾ ‘ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼ ( ਐਸ.ਪੀ.ਐਸ.ਐਸ.)’ ਦੀ ਵਰਤੋਂ ਬਾਰੇ ਮਾਹਿਰਾਂ ਵਲੋਂ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਵੱਖ-ਵੱਖ ਵਪਾਰਿਕ ਵਿਸ਼ਲੇਸ਼ਣ ਤਕਨੀਕਾਂ ਦੀ ਵਰਤੋ ਬਾਰੇ ਵਿਹਾਰਿਕ ਗਿਆਨ ਦੇਣ ਲਈ ਵਿਸ਼ੇਸ਼ ਸ਼ੈਸ਼ਨ ਕਰਵਾਏ ਗਏ।ਇਸ ਵਰਕਸ਼ਾਪ ਵਿੱਚ ‘ਬੇਸਿਕ ਆਫ਼ ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼’ ਨੂੰ ਵਰਤ ਕੇ ਅੰਕੜਿਆਂ, ਡਾਟਾ ਅੰਦਰਾਜ, ਸੋਧ, ਪ੍ਰਬੰਧਨ ਅਤੇ ਵਿਸ਼ਲੇਸ਼ਣ ਕਰਨ ਬਾਰੇ ਚਾਨਣਾ ਪਾਇਆ ਗਿਆ।
ਵੱਖ-ਵੱਖ ਖੋਜ ਪ੍ਰੋਜੈਕਟਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਕਰਨ ਅਤੇ ਗੁੰਝਲਦਾਰ ਅੰਕੜਾ ਵਿਸ਼ਲੇਸ਼ਣ ਨਾਲ ਸੰਬੰਧਤ ਚੁਣੌਤੀਆਂ ਨਾਲ ਨਜਿੱਠਣ ਵਿੱਚ ਫੈਕਲਟੀ ਮੈਂਬਰਾਂ ਦੀ ਸਮਰੱਥਾ ਨੂੰ ਵਧਾਉਣ ਵਿੱਚ ਇਹ ਵਰਕਸ਼ਾਪ ਬਹੁਤ ਲਾਭਕਾਰੀ ਸਿੱਧ ਹੋਵੇਗੀ।ਫੈਕਲਟੀ ਮੈਂਬਰਾਂ ਦੀ ਖੋਜ ਕੁਸ਼ਲਤਾ ਨੂੰ ਵਧਾਉਣ ਲਈ ਇਹ ਵਰਕਸ਼ਾਪ ਭਰਪੂਰ ਲਾਹੇਵੰਦ ਹੋਈ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਟਰੇਨਿੰਗ ਅਤੇ ਰਿਸਰਚ ਪ੍ਰੋਜੈਕਟਾਂ ਦੌਰਾਨ ਫੈਕਲਟੀ ਮੈਂਬਰ ਨਵੇਂ ਰਿਸਰਚ ਖੇਤਰਾਂ ਬਾਰੇ ਵਧੀਆ ਸਲਾਹ ਦੇਣ ਦੇ ਯੋਗ ਹੋਏ ਹਨ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਿੱਖਣ ਦੀ ਕਿਰਿਆ ਵਿੱਚ ਪ੍ਰਮੁੁੱਖ ਭੂਮਿਕਾ ਨਿਭਾਉਂਦੇ ਹਨ।ਇਸ ਵਰਕਸ਼ਾਪ ਵਿੱਚ ਅਧਿਆਪਕਾਂ ਲਈ ਜਾਣਕਾਰੀ ਸਾਂਝੀ ਕਰਨ ਲਈ ਮੰਚ ਪ੍ਰਦਾਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਨੇ ਮਾਹਿਰਾਂ ਅਤੇ ਪ੍ਰਸਿੱਧ ਸਿੱਖਿਆਂ ਸ਼ਾਸਤਰੀਆਂ ਨੂੰ ਮਿਲਣ ਦਾ ਵਿਲੱਖਣ ਮੌਕਾ ਪ੍ਰਾਪਤ ਕੀਤਾ। ਉਹਨਾਂ ਨੇ ਕਿਹਾ ਕਿ ਮਾਹਿਰਾਂ ਵੱਲੋਂ 2 ਦਿਨ ਵੱਡਮੁੱਲੀ ਟਰੇਨਿੰਗ ਮੁਹੱਈਆ ਕਰਵਾਈ ਹੈ ਜਿਸ ਦਾ ਅੱਗੇ ਜਾ ਕੇ ਵਿਦਿਆਰਥੀਆਂ ਨੂੰ ਵੀ ਭਰਪੂਰ ਫਾਇਦਾ ਹੋਵੇਗਾ। ਉਹਨਾਂ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਸੰਸਥਾ ਦੇ ਰਿਸਰਚ ਐਂਡ ਡਿਵੈਲਪਮੈਂਟ ਵਿਭਾਗ ਦੀ ਭਰਪੂਰ ਸਲਾਘਾ ਕੀਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media