ਹੁਸ਼ਿਆਰਪੁਰ, 16 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਨਾਰ ਨੂੰ ਉੱਚਾ ਕਰਨ ਲਈ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੈ । ਅਜਿਹੇ ਹੀ ਮਾੜੇ ਹਾਲਾਤ ਪਿੰਡ ਅੱਜੋਵਾਲ ਦੇ ਸਰਕਾਰੀ ਸਕੂਲ ਦੇ ਸਾਇੰਸ ਵਿਭਾਗ ਦਾ ਹੈ ਜਿੱਥੇ ਪਿਛਲ ੇਕਈ ਦਿਨਾਂ ਤੋਂ ਭੌਤਿਕ ਵਿਗਿਆਨ ਪੜਾਉਣ ਵਾਸਤੇ ਕੋਈ ਅਧਿਆਪਕ ਨਹੀਂੰ ਹੈ।ਇਹ ਅਲਫਾਜ ‘ਆਪ’ ਦੀ ਕੌਮੀ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਸਕੂਲ ਦੀ ਪ੍ਰਿੰਸੀਪਲ ਅਰਚਨਾ ਅੱਗਰਵਾਲ ਨਾਲ ਗੱਲਬਾਤ ਕਰਨ ਮਗਰੋਂ ਕਹੇ ।ਇਸ ਸਕੂਲ ਦਾ ਬਾਹਰਵੀਂ ਕਲਾਸ ਦਾ ਇੱਕ ਵਿਦਿਆਰਥੀ ਅਜੈ ਪ੍ਰਕਾਸ਼ ਆਪਣੇ ਹਨੇਰੇ ਭਵਿੱਖ ਦੀ ਕਲਪਨਾ ਕਰਦੇ ਹੋਏ ਬੇਹੋਸ਼ ਹੋ ਗਿਆ ਸੀ। ਐਡਵੋਕੇਟ ਜੈਰਥ ਨੇ ਪਾਰਟੀ ਦੇ ਪ੍ਰਮੁੱਖ ਮੈਂਬਰਾਨ ਵਰਿੰਦਰ ਸਿੰਘ, ਅਕਾਸ਼ ਕੁਮਾਰ ਗੋਲਡੀ, ਅੰਕੁਸ਼ ਮੇਯਰ, ਲਵਕੇਸ਼ ਸਿੰਘ, ਸੋਨੂੰ ਠਾਕੁਰ ਅਤੇ ਨਿਰਮਲ ਸਿੰਘ ਦੇ ਨਾਲ ਅੱਜ ਸਕੂਲ ਪਹੁੰਚ ਕੇ ਹਕੀਕਤ ਜਾਨਣ ਦੀ ਕੋਸ਼ਿਸ਼ ਕੀਤੀ। ਪ੍ਰਿੰਸੀਪਲ ਨਾਲ ਗੱਲਬਾਤ ਕਰਨ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਸਕੂਲ ਵਿੱਚ ਗਿਆਹਰਵੀਂ ਅਤੇ ਬਾਹਰਵੀਂ ਕਲਾਸਾਂ ਦੇ ਵਿਗਿਆਨ ਵਿਭਾਗ ਵਿੱਚ ਕੁੱਲ 71 ਵਿਦਿਆਰਥੀ ਹਨ ਪਰ ਭੌਤਿਕ ਵਿਗਿਆਨ ਪੜਾਉਣ ਵਾਸਤੇ ਇੱਕ ਵੀ ਅਧਿਆਪਕ ਨਹੀਂ ਜਿਸ ਕਰਕੇ ਪੜਨ ਵਾਲੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਹਨੇਰਾ ਲੱਗਦਾ ਹੈ।ਐਡਵੋਕੇਟ ਜੈਰਥ ਅਤੇ ਹੋਰ ਕਾਰਜਕਰਤਾਵਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਾਇੰਸ ਅਧਿਆਪਕ ਦੀ ਅਸਾਮੀ ਤੁਰੰਤ ਭਰਨੀ ਚਾਹੀਦੀ ਹੈ ਨਹੀਂ ਤਾਂ ਉਹ ਰਿਟ ਦਾਇਰ ਕਰਕੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਚੁੱਕਣਗੇ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media