Thursday, March 19, 2026

ਵਰਲਡ ਸਮਰ ਸਪੈਸ਼ਲ ਓਲੰਪਿਕ ਗੇਮਜ਼-2015 ਲਈ ਪੰਜਾਬ ਦੇ 10 ਮੈਂਬਰੀ ਖੇਡ ਦਲ ਨੂੰ ਖੰਨਾ ਨੇ ਕੀਤਾ ਰਵਾਨਾ

PPN160720151417 ਜੁਲਾਈ, (ਹੁਸ਼ਿਆਰਪੁਰ) ਸਤਵਿੰਦਰ ਸਿੰਘ – ਯੂ.ਐਸ.ਏ. ਵਿਖੇ 25 ਜੁਲਾਈ ਤੋਂ 2 ਅਗਸਤ ਤੱਕ ਹੋਣ ਜਾ ਰਹੀਆਂ ਵਰਲਡ ਸਮਰ ਸਪੈਸ਼ਲ ਓਲੰਪਿਕ ਗੇਮਜ਼-2015 ‘ਚ ਭਾਗ ਲੈਣ ਵਾਲੇ ਪੰਜਾਬ ਦੇ 8 ਖਿਡਾਰੀਆਂ ਤੇ 2 ਕੋਚਾਂ ਦੇ ਖੇਡ ਦਲ ਨੂੰ ਅੱਜ ਇਥੋਂ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਇਨ੍ਹਾਂ ਪ੍ਰਸਿੱਧ ਖੇਡਾਂ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਸਪੈਸ਼ਲ ਓਲੰਪਿਕ ਦੇ ਸਟੇਟ ਆਫਿਸ ਹੁਸ਼ਿਆਰਪੁਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਖੰਨਾ ਨੇ ਕਿਹਾ ਕਿ ਪੂਰੇ ਮੁਲਕ ਨੂੰ ਇਨ੍ਹਾਂ ਖਿਡਾਰੀਆਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਵਿਸ਼ਵ ਦੀਆਂ ਇਨ੍ਹਾਂ ਪ੍ਰਸਿਧ ਖੇਡਾਂ ਵਿੱਚ ਜਿੱਤਾਂ ਦਰਜ ਕਰਵਾ ਕੇ ਭਾਰਤ ਦਾ ਨਾਂ ਪੂਰੀ ਦੁਨੀਆਂ ਵਿੱਚ ਉਚਾ ਕਰਨ। ਸ੍ਰੀ ਖੰਨਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਵਰਲਡ ਓਲੰਪਿਕਸ ਗੇਮ ਵਿੱਚ ਸੋਨ ਤਮਗਾ ਜਿੱਤਣ ਵਾਲੇ ਸਪੈਸ਼ਲ ਐਥਲੀਟ ਨੂੰ 5 ਲੱਖ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲੇ ਸਪੈਸ਼ਲ ਐਥਲੀਟ ਨੂੰ 3 ਲੱਖ ਅਤੇ ਕਾਂਸੇ ਦਾ ਤਮਗਾ ਜਿੱਤਣ ਵਾਲੇ ਸਪੈਸ਼ਲ ਐਥਲੀਟ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸ੍ਰੀ ਖੰਨਾ ਨੇ ਦੱਸਿਆ ਕਿ ਯੂ.ਐਸ.ਏ. ਵਿਖੇ ਹੋਣ ਵਾਲੀਆਂ ਇਨ੍ਹਾਂ ਸਮਰ ਸਪੈਸ਼ਲ ਓਲੰਪਿਕਸ ਵਿੱਚ ਭਾਰਤ ਦੇ 320 ਦੇ ਕਰੀਬ ਐਥਲੀਟ ਕੁਲ 25 ਖੇਡ ਵੰਨਗੀਆਂ ਵਿੱਚੋਂ 14 ਵਿੱਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਭਾਰਤ ਦੇ ਇਸ ਖੇਡ ਦਲ ਵਿੱਚ ਖਿਡਾਰੀਆਂ ਤੋਂ ਇਲਾਵਾ 230 ਦੇ ਕਰੀਬ ਕੋਚ ਅਤੇ ਹੋਰ ਅਧਿਕਾਰੀ ਸ਼ਾਮਲ ਹਨ। ਖੇਤਰੀ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ ਸਚਦੇਵਾ ਨੇ ਪੰਜਾਬ ਖੇਡ ਦਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਐਸ ਏ ਫਤਹਿਗੜ ਤੋਂ ਸਪੈਸ਼ਲ ਐਥਲੀਟ ਜਸਵਿੰਦਰ ਕੌਰ ਐਥਲੈਟਿਕਸ ਵਿੱਚ, ਅੰਬੂਜਾ ਮਨੋਵਿਕਾਸ ਕੇਂਦਰ ਰੋਪੜ ਤੋਂ ਮੀਨਾ ਕੁਮਾਰੀ ਸਾਈਕਲਿੰਗ ਵਿੱਚ, ਐਸ ਐਸ ਏ ਲੁਧਿਆਣਾ ਤੋਂ ਰਾਜਵੀਰ ਸਿੰਘ ਸਾਈਕਲਿੰਗ ਵਿੱਚ, ਭਗਤ ਪੂਰਨ ਸਿੰਘ ਅੰਮ੍ਰਿਤਸਰ ਤੋਂ ਸ਼ਾਲੂ ਤੇ ਡੌਲੀ ਪਾਵਰ ਲਿਫਟਿੰਗ ‘ਚ, ਜਲੰਧਰ ਤੋਂ ਅਜਿਨਕਿਆ ਰੋਲਰ ਸਕੇਟਿੰਗ ‘ਚ, ਤਾਰਾ ਸਿੰਘ ਕਾਹਮਾ ਸਕੂਲ ਨਵਾਂਸ਼ਹਿਰ ਦੇ ਤਰਨਜੀਤ ਸਿੰਘ ਹੈਂਡਬਾਲ ਅਤੇ ਅੰਬੂਜਾ ਮਨੋਵਿਕਾਸ ਕੇਂਦਰ ਰੋਪੜ ਤੋਂ ਪਵਨਦੀਪ ਸਿੰਘ ਬਾਸਕਟਬਾਲ ਮੁਕਾਬਲਿਆਂ ‘ਚ ਭਾਗ ਲੈਣਗੇ। ਇਸ ਮੌਕੇ ਵਾਈਸ ਪ੍ਰਧਾਨ ਅਮਰਜੀਤ ਸਿੰਘ ਅਨੰਦ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸਪੈਸ਼ਲ ਓਲੰਪਿਕ ਪੰਜਾਬ ਦੇ ਖੇਡ ਡਾਇਰੈਕਟਰ ਸੁਰੇਸ਼ ਠਾਕੁਰ, ਸੰਜੀਵ ਤਲਵਾੜ, ਮਿਨਾਕਸ਼ੀ ਖੰਨਾ, ਨਿਤੀ ਤਲਵਾੜ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਆਸ਼ਾ ਦੀਪ ਦੇ ਜਨਰਲ ਸੈਕਟਰੀ ਮਲਕੀਤ ਸਿੰਘ ਮਹੇੜੂ, ਮੈਂਬਰ ਮਸਤਾਨ ਸਿੰਘ ਗਰੇਵਾਲ, ਬੀ ਆਰ ਸੈਣੀ, ਹਰਬੰਸ ਸਿੰਘ, ਹਰੀਸ਼ ਠਾਕੁਰ, ਪ੍ਰਿੰਸੀਪਲ ਆਸ਼ਾ ਦੀਪ ਸਕੂਲ ਸ਼ੈਲੀ ਸ਼ਰਮਾ, ਕੁਲਜ਼ਾਦ ਸਿੰਘ ਖੱਖ, ਸੁਰਿੰਦਰ ਸਿੰਘ ਸੋਢੀ ਜੂਡੋ ਕੋਚ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply