Sunday, August 9, 2026

ਪੰਥਕ ਸਿਖਿਆ ਪ੍ਰਾਪਤ ਕਰਨਾ ਹਰ ਸਿੱਖ ਲਈ ਜਰੂਰੀ – ਜੀ.ਕੇ

ਅਮਰੀਕਾ ਵਿੱਖੇ ਖਾਲਸਾ ਸਕੂਲ ਦਾ ਜੀ.ਕੇ ਅਤੇ ਸਿਰਸਾ ਨੇ ਕੀਤਾ ਉਦਘਾਟਨ

PPN1607201516

ਨਵੀਂ ਦਿੱਲੀ (ਅਮਰੀਕਾ), 16 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਥਕ ਸ਼ਿਖਿਆ ਨੂੰ ਹਰ ਸਿੱਖ ਲਈ ਪ੍ਰਾਪਤ ਕਰਨਾ ਜ਼ਰੂਰੀ ਦਸਿਆ ਹੈ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅਮਰੀਕਾ ਦੇ ਬਾਲਟੀਮੋਰ ਵਿੱਖੇ ਖਾਲਸਾ ਪੰਜਾਬੀ ਸਕੂਲ ਦਾ ਉਦਘਾਟਨ ਕਰਨ ਦੇ ਮੌਕੇ ਤੇ ਜੀ.ਕੇ ਨੇ ਕੀਤਾ।ਪੰਜਾਬ ਤੋਂ ਹਜਾਰਾਂ ਮੀਲ ਦੀ ਦੂਰੀ ਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਆਪਣੇ ਵਿਰਸੇ ਅਤੇ ਸਭਿਆਚਾਰ ਨੂੰ ਜਿਊਂਦਾ ਰੱਖਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾ ਦੀ ਵੀ ਉਨ੍ਹਾਂ ਨੇ ਸਲਾਘਾ ਕੀਤੀ।ਸਕੂਲ ਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿੱਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀ. ਕੇ. ਨੇ ਮਾਂਂ ਬੋਲੀ ਪੰਜਾਬੀ ਅਤੇ ਧਰਮ ਦੇ ਬਾਰੇ ਗਿਆਨ ਪ੍ਰਾਪਤ ਕਰਨ ਦੇ ਲਈ ਪੰਥਕ ਸਕੂਲਾਂ ਨੂੰ ਸਿੱਖ ਧਰਮ ਦਾ ਗਿਆਨ ਦਾ ਸੋਮਾ ਵੀ ਕਰਾਰ ਦਿੱਤਾ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਤਾਬੀ ਸਿੱਖਿਆ ਦੇ ਨਾਲ ਪੰਥਕ ਸਿਖਿਆ ਨੂੰ ਕੌਮ ਦੀ ਜਰੂਰਤ ਦਸਦੇ ਹੋਏ ਪੰਜਾਬੀ ਭਾਸ਼ਾ, ਸਿੱਖ ਇਤਿਹਾਸ, ਸਭਿਆਚਾਰ ਅਤੇ ਗੁਰਬਾਣੀ ਗਿਆਨ ਵਾਸਤੇ ਸਕੂਲ ਵਿੱਖੇ ਕੀਤੇ ਗਏ ਪ੍ਰਬੰਧਾਂ ਤੇ ਵੀ ਸ਼ਤੋਸ਼ ਜਤਾਇਆ।ਦਿੱਲੀ ਕਮੇਟੀ ਵੱਲੋਂ ਸਕੂਲ ਦੀ ਮਾਲੀ ਮਦਦ ਕਰਨ ਦੇ ਨਾਲ ਹੀ ਲਾਈਬ੍ਰੇਰੀ ਵਾਸਤੇ ਧਾਰਮਿਕ ਪੁਸਤਕਾਂ ਭੇਜਣ ਦਾ ਵੀ ਭਰੋਸਾ ਦਿੱਤਾ ਗਿਆ। ਸਕੂਲ ਦੇ ਚੇਅਰਮੈਨ ਕੇ.ਕੇ ਸਿੱਧੂ, ਪ੍ਰਧਾਨ ਜੀਤ ਸਿੰਘ, ਸਕੂਲ ਪ੍ਰਬੰਧਕ ਬੀਬੀ ਕ੍ਰਿਪਾਲ ਕੌਰ ਅਤੇ ਸੁਰਿੰਦਰ ਸਿੰਘ ਗਿੱਲ ਵੱਲੋਂ ਕਮੇਟੀ ਪ੍ਰਬੰਧਕਾਂ ਅਤੇ ਕਮੇਟੀ ਮੈਂਬਰਾਂ ਅਵਤਾਰ ਸਿੰਘ ਹਿੱਤ, ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਹਰਿਵਿੰਦਰ ਸਿੰਘ ਕੇਪੀ, ਚਮਨ ਸਿੰਘ ਤੇ ਕਮੇਟੀ ਦੇ ਕੌਮਾਂਤਰੀ ਮਸਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply