
ਅੰਮ੍ਰਿਤਸਰ, 18 ਜੁੁਲਾਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਅਤੇ ਸਗਰਾਂਦ ਦੇ ਮੌਕੇ ਤੇ ਦੀਵਾਨ ਸਜਾਏ ਗਏ । ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ ।ਬੀਬੀ ਪ੍ਰਭਜੋਤ ਕੌਰ ਬਟਾਲੇ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਉਪਰੰਤ ਬੀਬੀ ਗੁਰਨੂਰ ਕੌਰ ਦੇ ਜਥੇ ਨੇ ਗੁਰੂ ਜਸ ਗਾਇਨ ਕੀਤਾ।ਗੁਰਦੁਆਰਾ ਸਾਹਿਬ ਦੇ ਭਾਈ ਜਗਜੀਤ ਸਿੰਘ ਦੇ ਰਾਗੀ ਜਥੇ ਨੇ ਵੀ ਕੀਰਤਨ ਰਾਹੀ ਹਾਜ਼ਰੀ ਲਗਵਾਈ।ਭਾਈ ਰੇਸ਼ਮ ਸਿੰਘ ਜੀ ਸੁਖਮਨੀ ਸਾਹਿਬ ਸੁਸਾਇਟੀ ਵਲੋਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਜਾਚ ਜੀਉਣ ਦੀ ਪ੍ਰੇਣਾ ਦਿੱਤੀ ।ਇਸ ਸ਼ੁਭ ਅਵਸਰ ਤੇ ਸੈਂਟਰਲ ਖਾਲਸਾ ਯਤੀਮਖਾਨੇ ਦੇ ਮੈਂਬਰ ਇੰਚਾਰਜ ਅਤੇ ਸੀ.ਕੇ.ਡੀ ਦੇ ਐਡੀਸ਼ਨਲ ਸੱਕਤਰ ਸ.ਸਰਬਜੀਤ ਸਿੰਘ ਅਤੇ ਉਨ੍ਹਾ ਦੀ ਸੁਪਤਨੀ ਨੂੰ ਗੁਰਦੁਆਰਾ ਸਾਹਿਬ ਵਲੋਂ ਸਿਰਪਾਉ ਨਾਲ ਸਨਮਾਨਿਤ ਕੀਤਾ ਗਿਆ।ਸ. ਸੰਦੀਪ ਸਿੰਘ ਪੁਤਲੀਘਰ ਅਤੇ ਸ. ਜਸਬੀਰ ਸਿੰਘ, ਸੀ.ਕੇ.ਡੀ.ਇੰਸਟੀਚਿਊਟ, ਤਰਨਤਾਰਨ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਸ. ਨਰਿੰਜਨ ਸਿੰਘ ਮੈਂਬਰ ਇੰਚਾਰਜ, ਡਾ: ਸ਼੍ਰੀਮਤੀ ਅਮਰਪਾਲੀ, ਮੈਂਬਰ ਇੰਚਾਰਜ ਇੰਟਰਨੈਸ਼ਨਲ ਸਕੂਲ, ਪ੍ਰਿੰਸੀਪਲ ਰਵਿੰਦਰ ਕੌਰ ਸ.ਹਰਜੀਤ ਸਿੰਘ, ਅੰਮ੍ਰਿਤਸਰ ਸ਼ਹਿਰ ਦੇ ਕੋਟ ਖਾਲਸਾ, ਅਮਨ ਐਵਨਿਊ, ਸੰਧੂ ਕਲੌਨੀ, ਛੇਹਰਟਾ ਸਾਹਿਬ ਅਤੇ ਪਿੰਡ ਘਨੂਪੁਰ ਕਾਲੇ ਤੋਂ ਸੰਗਤ ਬਸਾਂ ਰਾਹੀਂ ਵਿਸ਼ੇਸ਼ ਤੌਰ ਤੇ ਪਹੁੰਚੀ।ਗੁਰੂ ਕਾ ਲੰਗਰ ਅਤੁ’ਟ ਵਰਤਾਇਆ ਗਿਆ ।
Punjab Post Daily Online Newspaper & Print Media