Monday, October 12, 2026

ਸਰਕਾਰੀ ਕੰਨਿਆ ਸੀਨੀ: ਸੰਕੈਡਰੀ ਸਕੂਲ ਬਟਾਲਾ ਵਿਖੇ ਰੋਜਾਨਾ ਲੱਗਦੀਆਂ ਨੇ ਯੋਗਾ ਕਲਾਸਾਂ

U
U

ਬਟਾਲਾ 19, ਜੁਲਾਈ (ਨਰਿੰਦਰ ਸਿੰਘ ਬਰਨਾਲ) – ਵਿਸ਼ਵ ਭਰ ਵਿੱਚ ਯੋਗ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਯੋਗਾ ਦਿਵਸ ਮਨਾਇਆ ਗਿਆ ਸੀ, ਇਕ ਦਿਨ ਯੋਗਾ ਕਰਨ ਨਾਲ ਮਨੋਰਥ ਪੂਰਾ ਨਹੀਂ ਹੁੰਦਾ। ਇਹਨਾ ਸਬਦਾਂ ਦਾ ਪ੍ਰਗਟਾਵਾ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦੀ ਪ੍ਰਿzੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆ ਨੇ ਕੀਤਾ ਹੈ। ਸਕੂਲ ਵਿਖੇ ਲੜਕੀਆਂ ਦੀ ਯੋਗਾ ਕਲਾਸਾ ਰੋਜਾਨਾ ਲਗਾਈਆਂ ਜਾਦੀਆਂ ਹਨ ਤੇ ਯੋਗਾ ਦੇ ਮਹੱਤਵ ਬਾਰੇ ਵਿਦਿਆਰਥਣਾਂ ਨੂੰ ਰੋਜਾਂਨਾ ਹੀ ਜਾਗਰੂਕ ਕੀਤਾ ਜਾ ਰਿਹਾ ਹੈ।ਸਕੂਲ ਵਿਖੇ ਸੇਵਾ ਨਿਭਾ ਰਹੇ ਸ੍ਰੀ ਅਸੋਕ ਕੁਮਾਰ ਖੇਡ ਅਧਿਆਪਕ ਵੱਲੋ ਇਹ ਕਲਾਸਾਂ ਨਿਰੰਤਰ ਲਗਾਈਆਂ ਜਾ ਰਹੀਆਂ।ਵਿਦਿਆਰਥੀਆਂ ਦੀ ਸਿਹਤ ਸੰਭਾਲ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਯੋਗਾ ਨੂੰ ਕਰਮ ਵਿੱਚ ਅਪਣਾਂਉਣਾ ਚਾਹੀਦਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply