
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਅਬਾਦੀ ਗਵਾਲ ਐਨਕਲੇਵ ਨੇੜੇ ਸ਼ਮਸ਼ਾਨ ਘਾਟ ਚਾਟੀਵਿੰਡਗੇਟ ਵਿਖੇ ਅੱਜ ਬਾਅਦ ਦੁਪਹਿਰ ਵਾਪਰੀ ਘਟਨਾ ਦੋਰਾਨ ਇੱਕ ਪਤੀ ਵਲੋਂ ਆਪਣੀ ਪਤਨੀ ਦਾ ਚਾਕੂਆਂ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ।ਘਟਨਾ ਦੀ ਸੂਚਨਾ ਮਿਲਣ ‘ਤੇ ਏ.ਸੀ.ਪੀ ਦੱਖਣੀ ਜਸਵੰਤ ਕੌਰ ਅਤੇ ਥਾਣਾ ਸੁਲਤਾਨਵਿੰਡ ਮੁਖੀ ਪ੍ਰਵੇਸ਼ ਚੋਪੜਾ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ।ਥਾਣਾ ਮੁਖੀ ਨੇ ਦੱਸਿਆ ਕਿ ਝੰਡਾ ਸਿੰਘ ਅਤੇ ਉਸ ਦੀ ਪਤਨੀ ਵਾਸੀ ਮਲੇਰਕੋਟਲਾ ਜਿਲ੍ਹਾ ਸੰਗਰੂਰ ਇਥੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।ਝੰਡਾ ਸਿੰਘ ਮਜਦੂਰੀ ਕਰਦਾ ਸੀ, ਜਦਕਿ ਉਸ ਦੀ ਪਤਨੀ ਨਾਨਕੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਤੇ ਬੱਚਿਆਂ ਦਾ ਪੇਟ ਪਾਲਦੀ ਸੀ।ਝੰਡਾ ਸਿੰਘ ਜੋ ਨਸ਼ਿਆਂ ਦਾ ਆਦੀ ਦੱਸਿਆ ਜਾਂਦਾ ਹੈ ਅਤੇ ਉਹ ਆਪਣੀ ਪਤਨੀ ਦੇ ਚਾਲ ਚੱਲਣ ‘ਤੇ ਸ਼ੱਕ ਕਰਦਾ ਸੀ ਅਤੇ ਇਸੇ ਸ਼ੱਕ ਤਹਿਤ ਹੀ ਅੱਜ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਲੱਗਦਾ ਹੈ।ਉਨਾਂ ਕਿਹਾ ਕਿ ਇਸ ਬਿਲਡਿੰਗ ਵਿੱਚ ਕਿਰਾਏਦਾਰ ਹਰਜਿੰਦਰ ਕੌਰ ਪਤਨੀ ਅਮਰੀਕ ਸਿੰਘ ਅਤੇ ਭੋਲੀ ਨੇ ਉਨਾਂ ਨੂੰ ਦੱਸਿਆ ਕਿ ਜਦ ਨਾਨਕੀ ਅੱਜ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਵਾਪਸ ਆਈ ਤਾਂ ਪਹਿਲਾਂ ਤੋਂ ਘਰ ਵਿੱਚ ਮੌਜੂਦ ਉਸ ਦੇ ਪਤੀ ਝੰਡਾ ਸਿੰਘ ਨੇ ਅੰਦਰੋਂ ਦਰਵਾਜੇ ਦੀ ਕੁੰਡੀ ਲਾ ਲਈ ਅਤੇ ਅੰਦਰੋਂ ਨਾਨਕੀ ਦੀਆਂ ਚੀਕਾਂ ਦੀ ਅਵਾਜ਼ ਆਉਣ ਲੱਗ ਪਈ, ਜਿਸ ਨੂੰ ਸੁਣ ਕੇ ਹੋਰ ਕਿਰਾਏਦਾਰ ਤੇ ਲੋਕ ਇਕੱਠੇ ਹੋ ਗਏ
ਅਤੇ ਜਦਝੰਡਾ ਸਿੰਘ ਨੇ ਦਰਵਾਜਾ ਖੋਲਿਆ ਤਾਂ ਉਸ ਦੇ ਹੱਥ ਵਿੱਚ ਚਾਕੂ ਸੀ ਅਤੇਉਸ ਦੀ ਪਤਨੀ ਮੰਜੇ ‘ਤੇ ਖੁਨ ਨਾਲ ਲੱਥਪੱਥ ਹੋਈ ਪਈ ਸੀ।ਉਨਾਂ ਦੱਸਿਆ ਕਿ ਝੰਡਾ ਸਿੰਘ ਉਚੀ-ਉਚੀ ਰੌਲਾ ਪਾ ਰਿਹਾ ਸੀ ਕਿ ਉਸ ਨੇ ਨਾਨਕੀ ਨੂੰ ਕਤਲ ਕਰਕੇ ਉਸ ਦਾ ਰੋਜ਼ ਦਾ ਸਿਆਪਾ ਮੁਕਾ ਦਿੱਤਾ ਹੈ।ਇਸੇ ਦੌਰਾਨ ਥਾਣਾ ਮੁਖੀ ਪ੍ਰਵੇਸ਼ ਚੋਪੜਾ ਨੇ ਕਿਹਾ ਹੈ ਕਿ ਦੋਸ਼ੀ ਝੰਡਾ ਸਿੰਘ ਨੂੰ ਕਾਬੂ ਕਰਕੇ ਏਸੀਪੀ ਜਸਵੰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਉਸ ਦੇ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਲ਼ਿਆ ਗਿਆ ਹੈ ਅਤੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।ਸੂਚਨਾ ਮੁਤਾਬਿਕ ਮ੍ਰਿਤਕਾ ਨਾਨਕੀ ਦੀਆਂ ਦੋ ਲੜਕੀਆਂ ਇੱਕ ਤਕਰੀਬਨ 16 ਸਾਲ, ਦੂਜੀ 10 ਸਾਲ ਤੇ ਇੱਕ ਲੜਕਾ 5-6 ਸਾਲ ਸੀ ਅਤੇ ਵੱਡੀ ਲੜਕੀ ਦੀ ਸ਼ਾਦੀ ਕੁ ਸਮਾਂ ਪਹਿਲਾਂ ਹੀ ਉਸ ਨੇ ਕੀਤੀ ਸੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media