ਰੌਸ਼ਨ ਗਰਾਉਂਡ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ

ਹੁਸ਼ਿਆਰਪੁਰ, 19 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਵਿੱਚ ਮਾਨਵੀ ਜੀਵਨ ਨੂੰ ਕੁਦਰਤੀ ਤੌਰ ‘ਤੇ ਖੁਸ਼ਹਾਲ ਰੱਖਣ ਲਈ ਸੂਬੇ ਦਾ 33 ਪ੍ਰਤੀਸ਼ਤ ਰਕਬਾ ਜੰਗਲਾਂ ਹੇਠ ਲਿਆਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਰੌਸ਼ਨ ਗਰਾਉਂਡ ਵਿਖੇ ਪੌਦੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਅਤੇ ਖਾਲੀ ਪਈਆਂ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ ਲਗਾਉਣ ਉਪਰੰਤ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਸਾਡਾ ਸਾਰਿਆ ਦਾ ਫ਼ਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਦ੍ਰਿੜਤਾ ਨਾਲ ਕਰਨ ਲਈ ਨਗਰ ਨਿਗਮ ਹੁਸ਼ਿਆਰਪੁਰ ਆਪਣੀ ਬਣਦੀ ਜਿੰਮੇਵਾਰੀ ਨੂੰ ਨਿਭਾਵੇਗਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਰੇਕ ਹਫ਼ਤੇ ਵਣ ਮਹਾਂਉਤਸਵ ਮਨਾਉਣ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਰੁੱਖ ਸ਼ਹਿਰ ਵਿੱਚ ਲਗਾਏ ਜਾ ਸਕਣ। ਉਨ੍ਹਾਂ ਮੇਅਰ ਨਗਰ ਨਿਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਣ ਮਹਾਂਉਤਸਵ ਮਨਾਉਣ ਦਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਸ਼ਹਿਰ ਵਾਸੀਆਂ ਨੂੰ ਸ਼ਹਿਰ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਤੇ ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ ਨੇ ਦੱਸਿਆ ਕਿ ਵਣ ਮਹਾਂਉਤਸਵ ਦੀ ਸ਼ੁਰੂਆਤ ਮੌਕੇ ਰੌਸ਼ਨ ਗਰਾਉਂਡ ਵਿੱਚ 60 ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਪਾਰਕਾਂ ਵਿੱਚ ਅਤੇ ਖਾਲੀ ਥਾਵਾਂ ‘ਤੇ 500 ਹੋਰ ਪੌਦੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਣ ਮਹਾਂਉਤਸਵ ਮਨਾਉਣ ਲਈ ਅੱਜ ਸ਼ਹਿਰ ਦੇ ਸਮੂਹ ਨਗਰ ਕੌਂਸਲਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਵਾਰਡਾਂ ਵਿੱਚ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਇਸ ਸਮੇਂ ਐਸ ਈ ਨਗਰ ਨਿਗਮ ਹੁਸ਼ਿਆਰਪੁਰ ਪਵਨ ਸ਼ਰਮਾ, ਕਾਰਜਸਾਧਕ ਅਫਸਰ ਰਮੇਸ਼ ਕੁਮਾਰ, ਇੰਸਪੈਕਟਰ ਵਿਜੇ ਕੁਮਾਰ, ਰਵਿੰਦਰ ਠਾਕਰ, ਜੇ ਈ ਅਸ਼ਵਨੀ ਕੁਮਾਰ, ਸਹਾਇਕ ਮਿਉਂਂਸਪਲ ਇੰਜੀ: ਕੁਲਦੀਪ ਕੁਮਾਰ, ਦਸ਼ਰਥ ਲਾਲ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਜਨਰਲ ਸਕੱਤਰ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਸ਼ੀਮਤੀ ਰਾਕੇਸ਼ ਸੂਦ, ਨਿਪੁੰਨ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਵਿਕਰਮ ਮਹਿਤਾ, ਮੋਨਿਕਾ ਕਤਨਾ, ਮਨਜੀਤ ਸਿੰਘ ਰਾਏ, ਅਵਤਾਰ ਸਿੰਘ ਕਪੂਰ, ਗੁਰਮੀਤ ਕੌਰ, ਨਰਿੰਦਰ ਸਿੰਘ, ਸੰਤੋਖ ਸਿੰਘ ਔਜਲਾ, ਹਰਵਿੰਦਰ ਸਿੰਘ ਗਿੱਲ, ਰੂਪ ਲਾਲ ਥਾਪਰ, ਕੁਲਵੰਤ ਸਿੰਘ, ਮਲੀਕਤ ਸਿੰਘ, ਵਿਕਰਮਜੀਤ ਸਿੰਘ ਕਲਸੀ (ਸਾਰੇ ਐਮ ਸੀ), ਨਿਤਿਨ ਗੁਪਤਾ ਨੰਨੂ, ਗਿਆਨ ਬਾਂਸਲ, ਵਿਨੋਦ ਪਰਮਾਰ, ਵਿਨੇ ਕੁਮਾਰ, ਸਸ਼ੀ ਕੁਮਾਰ, ਰਾਮ ਦੇਵ ਯਾਦਵ, ਅਰਚਨਾ ਜੈਨ, ਰਾਜੇਸ਼ ਰਾਜੂ, ਅਮਰਜੀਤ ਸਿੰਘ ਲਾਡੀ, ਸਸ਼ੀ ਵਡੇਰਾ ਅਤੇ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media