Thursday, March 19, 2026

ਗਲਤ ਢੰਗ ਨਾਲ ਪਾਈਆ ਜਾ ਰਹੀਆ ਪੱਟੀ ਸ਼ਹਿਰ ਅੰਦਰ ਸੀਵਰੇਜ਼ ਦੀਆਂ ਪਾਈਪਾਂ – ਸਵਰਨ ਸਿੰਘ ਭੁੱਲਰ

PPN12007201501

ਪੱਟੀ,  20 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆਦੇਸ਼ ਪ੍ਰਤਾਪ ਸਿੰਘ ਵੱਲੋਂ ਪੱਟੀ ਸ਼ਹਿਰ ਵਿਖੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਸਿਸਟਮ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ, ਜਿਸ ਨਾਲ ਇਲਾਕਾ ਵਾਸੀਆ ਨੂੰ ਸਹੂਲਤ ਮਿਲ ਸਕੇ।ਪਰ ਸੀਵਰੇਜ਼ 16 ਦੀ ਜਗ੍ਹਾ ਹੁਣ 12 ਇੰਚ ਪਾਇਆ ਜਾ ਰਿਹਾ ਹੈ।ਇਸ ਮਾਮਲੇ ਨੂੰ ਲੇ ਕੇ ਜਦੋ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਰੋਧ ਕੀਤਾ ਤਾਂ ਕੰਮ ਕਰਨ ਵਾਲੇ ਮੁਲਾਜਮਾ ਨੇ ਕੰਮ ਰੋਕ ਦਿੱਤਾ। ਅੱਜ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਸੀਵਰੇਜ਼ ਦਾ ਕੰਮ ਸ਼ੁਰੂ ਨਹੀ ਹੋਇਆ। ਜਿਸ ਨਾਲ ਜਿੱਥੇ ਮੁਹੱਲਾ ਵਾਸੀਆਂ ਨੂੰ ਮੁਸ਼ਕਲ ਆ ਰਹੀ ਹੈ ਉਥੇ ਰਾਹਗੀਰ ਵੀ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਪ ਪਾਰਟੀ ਪੱਟੀ ਦੇ ਆਗੂ ਸਵਰਨ ਸਿੰਘ ਭੁੱਲਰ ਨੇ ਦੱਸਿਆ ਕਿ ਕੁੱਲਾ ਚੌਂਕ ਤੋਂ ਖੇਮਕਰਨ ਰੋਡ ‘ਤੇ ਪਾਏ ਜਾ ਰਹੇ ਸੀਵਰੇਜ ਜੋ ਪਹਿਲਾ ਕੁੱਲਾ ਚੌਕ ਤੋ 16 ਇੰਚ ਪਾਇਆ ਜਾ ਰਿਹਾ ਸੀ ਜੋ ਠੇਕੇਦਾਰ ਵੱਲੋਂ ਅੱਧ ਵਿੱਚ ਜਾ ਕੇ 12 ਇੰਚ ਕਰ ਦਿੱਤਾ ਗਿਆ।ਭੁੱਲਰ ਨੇ ਦੱਸਿਆ ਕਿ ਪਾਈਆਂ ਜਾ ਰਹੀਆਂ ਪਾਈਪਾਂ ਦਾ ਘੇਰਾ ਸਿਰਫ਼ ਇੱਕ ਫੁੱਟ ਹੈ ਅਤੇ ਸੀਮੇਂਟ ਦੀ ਬਜਾਇ ਚੀਨੀ ਮਿੱਟੀ ਦੀਆਂ ਪਾਇਪਾਂ ਪਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਆਉਦੇ ਸਮੇਂ ਵਿੱਚ ਅਬਾਦੀ ਦਾ ਹਿਸਾਬ ਲਗਾ ਕੇ ਸੀਵਰੇਜ ਪਾਇਆ ਜਾਣਾ ਚਾਹੀਦਾ ਹੈ ।ਕਿਉਂਕਿ ਇਹ ਸੜਕ ਪੱਟੀ ਸ਼ਹਿਰ ਨੂੰ ਕਈ ਸੜਕਾਂ ਨਾਲ ਜੋੜਦੀ ਹੈ ਅਤੇ ਇਸ ਦੇ ਆਸੇ ਪਾਸੇ ਸੰਘਣੀ ਅਬਾਦੀ ਹੈ ਜੋ ਕਿ ਤੇਜ਼ੀ ਨਾਲ ਵੱਧ ਰਹੀ ਹੈ।ਜੇਕਰ ਹੁਣੇ ਤੋਂ ਹੀ ਇਨ੍ਹਾਂ ਪਾਇਪਾਂ ਦੀ ਚੌੜਾਈ ਵੱਧ ਨਾ ਰੱਖੀ ਗਈ ਤਾਂ ਆਉਦੇ ਸਮੇਂ ਵਿੱਚ ਮੁੜ ਤੋਂ ਸੀਵਰੇਜ ਨੂੰ ਨਵਿਆਉਣ ਦੀ ਜ਼ਰੂਰਤ ਪਵੇਗੀ। ਜਿਸ ਨਾਲ ਪੈਸੇ ਦੀ ਬਰਬਾਦੀ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ।ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ 5 ਸਰਵਿਸ ਸੈਂਟਰ ਹਨ ਜੋ ਕਿ ਸੀਵਰੇਜ ਦੀ ਘਾਟ ਕਾਰਨ ਸਿਰਫ਼ ਇੱਕ ਹੀ ਚੱਲ ਰਿਹਾ ਹੈ।ਸੀਵਰੇਜ ਪਾਏ ਜਾਣ ਤੋਂ ਬਾਅਦ ਜੇਕਰ ਪੰਜੇ ਸਰਵਿਸ ਸੈਂਟਰ ਚੱਲਦੇ ਹਨ ਤਾਂ ਪਾਣੀ ਦੀ ਨਿਕਾਸੀ ਲਈ ਇੱਕ ਫੁੱਟ ਦੇ ਘੇਰੇ ਵਾਲੀ ਪਾਇਪ ਵਿੱਚੋਂ ਪਾਣੀ ਲੰਘਣਾ ਮੁਸ਼ਕਿਲ ਹੋ ਜਾਵੇਗਾ।ਉਨ੍ਹਾਂ ਸੀਵਰੇਜ਼ ਬੋਰਡ ਤੋ ਮੰਗ ਕੀਤੀ ਕਿ ਜੋ ਪਿਛੇ 16 ਇੰਚ ਦੇ ਪਾਈਪ ਪਾਏ ਜਾ ਰਹੇ ਹਨ ਅਗਾਹ ਵੀ 16 ਇੰਚ ਹੀ ਪਾਏ ਜਾਣ।ਇਸ ਸਬੰਧੀ ਜਦ ਐਸ਼.ਡੀ.ਓ ਸz. ਹਰਪ੍ਰੀਤ ਸਿੰਘ ਨਾਲ ਉਨਾਂ ਦੇ ਮੋਬਾਇਲ ਨੰਬਰ ‘ਤੇ ਸੰਪਰਕ ਕੀਤਾ ਤਾਂ ਉਨਾਂ ਮੋਬਾਇਲ ਨਹੀਂ ਚੁਕਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply