Thursday, May 7, 2026

ਰਾਵੀ ਤੇ ਉੱਝ ਦਰਿਆ ‘ਤੇ ਹੜ੍ਹ ਰੋਕੂ ਕਰਵਾਏ ਕੰਮਾਂ ਨਾਲ ਉਪਜਾਊ ਜਮੀਨ ਦਾ ਬਚਾਅ ਹੋਇਆ

PPN12007201511

ਪਠਾਨਕੋਟ, 20 ਜੁਲਾਈ (ਪ.ਪ) – ਪੰਜਾਬ ਸਰਕਾਰ ਦੇ ਡਰੇਨਜ਼ ਵਿਭਾਗ ਵੱਲੋਂ ਸੰਭਾਵੀ ਹੜ੍ਹਾਂ ਨੂੰ ਰੋਕਣ ਲਈ ਪਿਛਲੇ ਸਾਲਾਂ ਦੌਰਾਨ ਰਾਵੀ ਅਤੇ ਉੱਝ ਦਰਿਆ ਉੱਪਰ ਹੜ੍ਹ ਰੋਕੂ ਕੰਮ ਕਰਵਾਏ ਗਏ। ਜਿਨ੍ਹਾਂ ਨਾਲ ਜਿੱਥੇ ਲੋਕਾਂ ਦੀ ਉਪਜਾਊ ਜਮੀਨ ਦੇ ਰੂੜਣ ਦਾ ਬਚਾਅ ਹੋਇਆ ਹੈ, ਉੱਥੇ ਬੀ.ਐਸ.ਐਫ. ਦੀਆਂ ਪੋਸਟਾਂ (ਚੌਕੀਆਂ) ਅਤੇ ਭਾਰਤ-ਪਾਕਿਸਤਾਨ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਦਾ ਵੀ ਨੁਕਸਾਨ ਹੋਣ ਤੋਂ ਬਚਾਅ ਹੋਇਆ ਹੈ। ਇਹ ਜਾਣਕਾਰੀ ਸ਼੍ਰੀ ਰਘਬੀਰ ਸਿੰਘ ਐਕਸੀਅਨ ਡਰੇਨਜ਼ ਵਿਭਾਗ ਪਠਾਨਕੋਟ ਨੇ ਦਿੰਦਿਆ ਦੱਸਿਆ ਹੈ ਕਿ ਸਾਲ 2012-13 ਦੌਰਾਨ ਮਾਖਣਪੁਰ ਨੇੜੇ ਉੱਝ ਦਰਿਆ ਉੱਪਰ 2.80 ਕਰੋੜ ਰੁਪਏ ਖਰਚ ਕਰਕੇ 2600 ਫੁੱਟ ਲੰਬੀ ਪੱਥਰਾਂ ਦੀ ਦੀਵਾਰ (ਰਿਵੇਟਮੈਂਟ) ਬਣਾਈ ਗਈ। ਜਿਸ ਨਾਲ 55-60 ਏਕੜ ਜਮੀਨ ਰੂੜਨ ਤੋਂ ਬਚਾਅ ਹੋਇਆ ਹੈ।
ਸ਼੍ਰੀ ਰਘਬੀਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਕਜਲੇ ਅਤੇ ਤਾਸ਼ ਨੇੜੇ ਉੱਝ ਦਰਿਆ ਉੱਪਰ 3 ਕਰੋੜ ਰੁਪਏ ਖਰਚ ਕਰਕੇ 2200 ਫੁੱਟ ਲੰਬੀ ਪੱਥਰਾਂ ਦੀ ਦੀਵਾਰ (ਰਿਵੇਟਮੈਂਟ) ਬਣਾਈ ਗਈ। ਜਿਸ ਨਾਲ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਅਤੇ 50-55 ਏਕੜ ਉਪਜਾਊ ਜਮੀਨ ਰੂੜਨ ਤੋਂ ਬਚਾਅ ਹੋਇਆ ਹੈ।ਉਨ੍ਹਾਂ ਦੱਸਿਆ ਕਿ ਸਾਲ 2013-14 ਵਿੱਚ ਪਿੰਡ ਕਜਲੇ ਨੇੜੇ ਉੱਝ ਦਰਿਆ ‘ਤੇ 90 ਲੱਖ ਰੁਪਏ ਖਰਚ ਕਰਕੇ 25 ਸਟੱਡ ਬਣਾਏ ਗਏ ਹਨ। ਜਿਸ ਨਾਲ ਖੇਤੀਬਾੜੀ ਯੋਗ 30 ਏਕੜ ਜਮੀਨ ਨੂੰ ਰੂੜਨ ਤੋਂ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2012-13 ਦੌਰਾਨ ਬਮਿਆਲ ਪੱਤਨ ਦੇ ਹੇਠਲੇ ਪਾਸੇ 80 ਲੱਖ ਰੁਪਏ ਖਰਚ ਕਰਕੇ ਹੜ੍ਹ ਰੋਕੂ ਕੰਮ ਕਰਵਾਏ ਗਏ ਹਨ। ਜਿਸ ਨਾਲ 25 ਏਕੜ ਭੂਮੀ ਦੇ ਰੂੜਨ ਦਾ ਬਚਾਅ ਹੋਇਆ ਹੈ ਅਤੇ ਬੀ.ਐਸ.ਐਫ. ਪੋਸਟ (ਚੌਕੀ) ਅਤੇ ਬਾਰਡਰ ‘ਤੇ ਲੱਗੀ ਕੰਡਿਆਲੀ ਤਾਰ ਨੂੰ ਹੜ੍ਹਾਂ ਦਾ ਪਾਣੀ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗਾ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਲ 2014-15 ਦੌਰਾਨ ਕਜਲੇ ਨੇੜੇ ਉੱਝ ਦਰਿਆ ਉੱਪਰ 16 ਲੱਖ ਰੁਪਏ ਖਰਚ ਕਰਕੇ ਸਟੱਡਾਂ ਦੀ ਮੁਰੰਮਤ ਕਰਵਾਈ ਗਈ ਹੈ ਅਤੇ ਪਹਾੜੀਪੁਰ ਨੇੜੇ 19 ਲੱਖ ਰੁਪਏ ਖਰਚ ਕਰਕੇ ਪੱਥਰਾਂ ਦੀ ਦੀਵਾਰ(ਲੋ ਲੈਵਲ ਰਿਵੇਟਮੈਂਟ) ਦੀ ਮੁਰੰਮਤ ਕੀਤੀ ਗਈ ਹੈ। ਜਿਸ ਨਾਲ ਬੀ.ਐਸ.ਐਫ. ਦੀ ਪੋਸਟ ਅਤੇ ਐਗਰੀਕਲਚਰ ਜਮੀਨ ਨੂੰ ਬਚਾਇਆ ਗਿਆ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ 22 ਲੱਖ ਰੁਪਏ ਖਰਚ ਕਰਕੇ ਬਮਿਆਲ ਨੇੜੇ ਉੱਝ ਦਰਿਆ ਉੱਪਰ ਸਪਰਾਂ ਦੀ ਮੁਰੰਮਤ ਕਰਵਾਈ ਗਈ। ਜਿਸ ਨਾਲ ਕੰਡਿਆਲੀ ਤਾਰ ਅਤੇ ਉਪਜਾਊ ਭੂਮੀ ਦਾ ਬਚਾਅ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਰੇਨਜ਼ ਵਿਭਾਗ ਵੱਲੋਂ ਹੜ੍ਹਾਂ ਨੂੰ ਰੋਕਣ ਲਈ ਚੱਕਮੀਰ, ਜਨਿਆਲ ਭਾਖੜੀ, ਰੀਵਰ ਜਲਾਲੀਆ ਅਤੇ ਰਾਵੀ ਦਰਿਆ ਉੱਪਰ ਸੱਪਰ, ਸਟੱਡ, ਪੱਥਰਾਂ ਦੀ ਦੀਵਾਰ (ਰਿਵੇਟਮੈਂਟ) ਬਣਾਉਣ ਅਤੇ ਧੁੱਸੀ ਬੰਨ ਦੀ ਮੁਰੰਮਤ ਦੇ ਕੰਮਾਂ ‘ਤੇ 86 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਇੰਨ੍ਹਾਂ ਹੜ੍ਹ ਰੋਕੂ ਕੰਮਾਂ ਦੇ ਮੁਕੰਮਲ ਹੋਣ ਨਾਲ ਇਸ ਇਲਾਕੇ ਦੀ ਉਪਜਾਊ ਜਮੀਨ, ਬੀ.ਐਸ.ਐਫ. ਹੈਲੀਪੈਡ ਗਰਾਊਂਡ, ਬਮਿਆਲ ਤੋਂ ਕਠੂਆ ਸੜਕ ਨੂੰ ਸੰਭਾਵੀ ਹੜ੍ਹਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਜਾਵੇਗਾ।

Check Also

ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …

Leave a Reply