Sunday, April 26, 2026

ਗੱਜਣਮਾਜਰਾ ਤੇ ਸਰਪੰਚ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ

ਨਵੀਂ ਬਣੀ ਈਦਗਾਹ ਮੁਸਲਿਮ ਭਾਈਚਾਰੇ ਨੂੰ ਕੀਤੀ ਸਪੁੱਰਦ

PPN2207201502

ਅਹਿਮਦਗੜ੍ਹ, 22 ਜੁਲਾਈ (ਹਰਮਿੰਦਰ ਸਿੰਘ ਭੱਟ): ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਦੇ ਸੰਦੇਸ਼ ਨਾਲ ਪਿੰਡ ਬੇਗੋਵਾਲ ਦੇ ਸਰਪੰਚ ਅਤੇ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਡਾਇਰੈਕਟਰ ਕੁਲਵੰਤ ਸਿੰਘ ਸੰਧੂ ਨੇ ਈਦ ਮੌਕੇ ਆਪਣੇ ਪਿੰਡ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਈਦ ਮਨਾਈ । ਇਸ ਮੌਕੇ ਤਾਰਾ ਫੀਡ ਦੇ ਚੇਅਰਮੈਨ ਸ: ਕੁਲਵੰਤ ਸਿੰਘ ਗੱਜਣਮਾਜਰਾ ਵਿਸ਼ੇਸ਼ ਤੋਰ ਤੇ ਪਿੰਡ ਬੇਗੋਵਾਲ ਈਦ ਮਨਾਉਣ ਲਈ ਪੁੱਜੇ ।ਇਸ ਅਵਸਰ ਤੇ ਉਨ੍ਹਾਂ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਅਤੇ ਸਰਪੰਚ ਕੁਲਵੰਤ ਸੰਧੂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਵਸਦੇ ਹਰ ਧਰਮ ਦੇ ਲੋਕਾਂ ਨੂੰ ਫਿਰਕਾਪ੍ਰਸਤੀ ਤੋਂ ਬਚ ਕੇ ਆਪਸੀ ਭਾਈਚਾਰਕ ਏਕਤਾ ਅਤੇ ਸਾਂਝ ਨੂੰ ਮਜਬੂਤ ਬਣਾਈ ਰੱਖਣਾ ਚਾਹੀਦਾ ਹੈ।ਸ: ਗੱਜਣਮਾਜਰਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਹਰੇਕ ਧਰਮ ਦੇ ਲੋਕ ਇਨਸਾਨੀਅਤ ਨੂੰ ਹੀ ਆਪਣਾ ਧਰਮ ਸਮਝਣ ਲੱਗ ਜਾਣ ਤਾਂ ਪੰਜਾਬ ਨੂੰ ਭਾਰਤ ਦਾ ਅਵੱਲ ਦਰਜੇ ਦਾ ਸੂਬਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ । ਈਦ ਦੇ ਇਸ ਪਵਿੱਤਰ ਤਿਉਹਾਰ ਮੌਕੇ ਸਰਪੰਚ ਸੰਧੂ ਅਤੇ ਸ: ਗੱਜਣਮਾਜਰਾ ਨੇ ਨਵੀਂ ਬਣਾਈ ਈਦਗਾਹ ਮੁਸਲਿਮ ਭਾਈਚਾਰੇ ਨੂੰ ਸਪੁਰਦ ਕੀਤੀ। ਜਿਸ ਨਾਲ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੇ ਇਸ ਨੇਕ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਕੁਲਵੰਤ ਸਿੰਘ ਸੰਧੂ ਅਤੇ ਸ: ਕੁਲਵੰਤ ਸਿੰਘ ਗੱੱਜਣਮਾਜਰਾ ਦੇ ਨਾਲ ਬੂਟਾ ਖਾਂ, ਪੰਚ ਫਤਿਹ ਮਹੁੰਮਦ, ਸੁਰਾਜ ਖਾਂ, ਲਤੀਫ ਮਹੁੰਮਦ, ਖਲੀਲ ਮਹੁੰਮਦ, ਅਸ਼ਰਫ, ਅਜੀਜ਼ ਖਾਂ, ਰਾਜੂ ਮਹੁੰਮਦ ਆਦਿ ਹਾਜਰ ਸਨ ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply