ਵਾਤਾਵਰਨ ਨੂੰ ਲਈ ਦਰੱਖਤ ਲਗਾ ਕੇ ਹਰ ਕੋਈ ਪੁੰਨ ਵਾਲਾ ਕੰਮ ਕਰੇ- ਨਰਿੰਦਰ ਸਿੰਘ

ਬਟਾਲਾ, 23 ਜੁਲਾਈ (ਨਰਿੰਦਰ ਸਿੰਘ ਬਰਨਾਲ) – ਪੰਜਾਬ ਵਿੱਚ ਦਰੱਖਤ ਲਗਾਉਣ ਦੀ ਮੁਹਿੰਮ ਨੂੰ ਘਰ-ਘਰ ਪਹੁੰਚਾਊਣ ਦੇ ਮਕਸਦ ਨਾਲ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ ਦਰੱਖਤ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਬੂਟੇ ਵੰਡ ਕੇ ਪ੍ਰੇਰਿਤ ਕੀਤਾ ਗਿਆ ਕਿ ਇਹ ਛੋਟੇ ਬੂਟੇ ਘਰਾਂ ਤੇ ਖਾਲੀ ਥਾਵਾਂ ਤੇ ਲਗਾਏ ਜਾਣ ਤੇ ਵਾਤਾਵਰਨ ਬਚਾਊਣ ਵਾਲੇ ਅਭਿਆਨ ਵਿਚ ਕੁੱਝ ਹਿੱਸਾ ਪਾਇਆ ਜਾਵੇ। ਇਸ ਤੋਂ ਇਲਾਵਾ ਸਕੂਲ ਦੇ ਐਸ ਐਸ ਮਾਸਟਰ ਪਰਮਜੀਤ ਸਿੰਘ ਮਸਾਣੀਆਂ ਤੇ ਹੋਰ ਸਟਾਫ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁਦਿਆਂ ਕਿਹਾ ਕਿ ਸਮੇ ਦੀ ਮੁੱਖ ਲੋੜ ਹੈ ਕਿ ਵੱਧ ਤੋ ਵੱਧ ਦਰੱਖਤ ਲਗਾ ਕੇ ਸਮਾਜ ਨੂੰ ਬਚਾਇਆ ਜਾਵੇ। ਜੇਕਰ ਵਾਤਾਵਰਨ ਹੀ ਸੁੱਧ ਨਾ ਰਿਹਾ ਤਾਂ ਭਾਵੇ ਸਾਡੇ ਕੋਲ ਕਿੰਨੀਆਂ ਵੀ ਸੁੱਖ ਸਹੂਲਤਾਂ ਹੋਣ ਇਹ ਕੋਈ ਮਾਇਨੇ ਨਹੀਂ ਰੱਖਦਾ।ਉਨਾਂ ਕਿਹਾ ਕਿ ਦੂਸ਼ਿਤ ਵਾਤਾਵਰਨ ਸਮਾਜ ਨੂੰ ਘੁਣ ਵਾਗ ਖਾਈ ਜਾ ਰਿਹਾ ਹੈ। ਇਸ ਬਾਰੇ ਸਾਰਿਆਂ ਨੂੰ ਸੁਚੇਤ ਹੋ ਕੇ ਸਮਾਜ ਦੀ ਭਲਾਈ ਵਾਸਤੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਹਾਜ਼ਰ ਸਟਾਫ ਮੈਬਰਾਂ ਵਿੱਚ ਵਿਨੋਦ ਕੁਮਾਰ, ਅਨਿਲ ਵਰਮਾ ਮੁੱਖ ਗਾਈਡੈਸ ਅਧਿਆਪਕ, ਤਰਲੋਕ ਸਿੰਘ ਭੰਗੜਾ ਕੋਚ, ਜਸਬੀਰ ਕੌਰ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਚੀਮਾਂ, ਹਰਪ੍ਰੀਤ ਸਿੰਘ ਕੰਪਿਊਟਰ ਅਧਿਆਪਕ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।
Punjab Post Daily Online Newspaper & Print Media