ਕਾਰ ਖਰੀਦੋ, ਕਿਸੇ ਕੰਪਨੀ ਦੀ ਮਸ਼ਹੁਰੀ ਦੇ ਲਗਾੳ ਸਟਿੱਕਰ ਤੇ ਮਿਲਣਗੇ 9000 ਪ੍ਰਤੀ ਮਹੀਨਾ
ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) -ਜਿਵੇ ਜਿਵੇਂ ਇੰਨਰਨੈਟ ਦਾ ਪਸਾਰਾ ਸਮਾਜ ਵਿੱਚ ਹੋ ਰਿਹਾ ਹੈ, ਕੁਝ ਖਾਸ ਵਰਗ ਦੇ ਲੋਕ ਇਸ ਦਾ ਫਾਇਦਾ ਲੋਕਾ ਨੂੰ ਉਲਝਾ ਕਿ ਆਪਣਾ ਫਾਇਦਾ ਕਰ ਰਹੇ ਹਨ। ਮੋਬਾਇਲ ਫੋਨ ਤੇ ਆਮ ਹੀ ਲੋਕਾ ਨੂੰ ਫੋਨ ਸੁਨੇਹੇ ਆਉਦੇ ਹਨ ਕਿ ਤੁਹਾਡੀ ਲਾਟਰੀ ਨਿਕਲੀ ਹੈ ਤੁਸੀ ਬੈਕ ਵਿੱਚ ਦੱਸੇ ਖਾਤੇ ਵਿੱਚ ਪੈਸੇ ਜਮਾ ਕਰਵਾਉ ਡਰਾਫਟ ਤੁਹਾਡੇ ਘਰ ਪਹੁੰਚ ਜਾਵੇਗਾ ਤੇ ਜਦੋ ਉਹ ਪੈਸੇ ਜਮਾ ਕਰਵਾ ਚੁੱਕੇ ਹੁੰਦੇ ਹਨ ਤਾ ਪਤਾ ਲੱਗਦਾ ਹੈ ਕਿ ਉਹਨਾ ਨਾਲ ਠੱਗੀ ਹੋ ਗਈ ਹੈ। ਇਹੋ ਜਿਹੇ ਮਸਲੇ ਫਿਰ ਪੁਲਿਸ ਤੱਕ ਵੀ ਪਹੁੰਦੇ ਹਨ।ਪਰ ਹਾਲ ਹੀ ਵਿੱਚ ਕੁੱਝ ਕੰਪਿਊਟਰ ਦਾ ਗਿਆਨ ਰੱਖਣ ਵਾਲੇ ਬਟਾਲਾ ਸ਼ਹਿਰ ਵਾਸੀਆਂ ਤੋ ਮਿਲੀ ਜਾਣਕਾਰੀ ਤੋ ਪਤਾ ਲੱਗਾ ਹੈ ਕਿ ਈ ਐਮ ਆਈ ਫਰੀ ਡਾਟ ਕਾਮ ਤੇ ਟੈਨਸ਼ਨ ਫਰੀ ਕਾਰ ਨਾਂ ਦੀ ਕੰਪਨੀਆ ਨਵੀਆਂ ਕਾਰਾਂ ਉਪਰ ਇਸ਼ਤਿਹਾਰਬਾਜ਼ੀ ਦੇ ਸਕਿੱਟਰ ਲਗਾਉਦੀਆਂ ਹਨ ਤੇ ਕਾਰ ਮਾਲਕ ਨੂੰ ਊਸ ਮਸ਼ਹੁਰੀ ਬਦਲੇ ਅਦਾਇਗੀ ਕੀਤੀ ਜਾਂਦੀ ਹੈ।ਨਵੀਂ ਕਾਰ ਊਪਰ ਸਟਿੱਕਰ ਲਗਾਏ ਜਾਣ ਦੀ ਗੱਲ ਹੁੰਦੀ ਹੈ ਇਹ ਵੱਖ ਵੱਖ ਕੰਪਨੀਆਂ ਦੀ ਮਸ਼ਹੂਰੀ ਵਾਲੇ ਸਟਿੱਕ ਹਰ ਛੇ ਮਹੀਨੇ ਬਾਦ ਕੰਪਨੀ ਵੱਲੋ ਬਦਲ ਦਿਤੇ ਜਾਣੇ ਹਨ ਤੇ ਨਵੇ ਸਟਿੱਕਰ ਲਗਾਉਣੇ ਕੰਪਨੀ ਦੀ ਜਿੰਮੇਵਾਰੀ ਹੈ।ਇਕ ਕਾਰ ਦੀ ਮਿਆਦ ਚਾਰ ਸਾਲ ਤੱਕ ਮੰਨੀ ਗਈ ਹੈ। ਕਾਰ ਮਾਲਕ ਨੂੰ ਸਿਰਫ ਸ਼ੁਰੂ ਵਿੱਚ ਤੀਹ ਹਜ਼ਾਰ ਦੀ ਅਦਾਇਗੀ ਕਰਨੀ ਹੋਵੇਗੀ, ਕੰਪਨੀ ਮੁਤਾਬਿਕ ਇਹ ਪੈਸੇ ਕਾਰ ਵਿੱਚ ਜੀ. ਪੀ. ਆਰ ਐਸ ਡਿਵਾਇਸ ਵਾਸਤੇ ਲੈਣੇ ਹਨ, ਇਹ ਡਿਵਾਇਸ ਇਹ ਦੱਸੇਗੀ ਕਿ ਕਾਰ ਕਿੰਨੇ ਕਿਲੋਮੀਟਰ ਚੱਲੀ ਹੈ, ਇੱਕ ਕੰਪਨੀ ਮੁਤਾਬਿਕ ਕਾਰ ਇੱਕ ਹਜ਼ਾਰ ਕਿਲੋ ਮੀਟਰ ਮਹੀਨੇ ਵਿੱਚ ਚੱਲਣੀ ਜਰੂਰੀ ਤੇ ਦੂਸਰੀ ਕੰਪਨੀ ਮੁਤਾਬਿਕ ਦੋ ਹਜ਼ਾਰ ਕਿਲੋਮੀਟਰ ਮਹੀਨੇ ਵਿੱਚ ਸਫਰ ਤੈਅ ਕੀਤਾ ਹੋਣਾ ਜਰੂਰੀ ਹੈ।ਇਸ ਤਰਾਂ ਲੋਕ ਇਹ ਸੋਚ ਰਹੇ ਹਨ ਕਿ ਨਵੀਂ ਕਾਰ ਦੀ ਖਰੀਦ ਕਰਦਿਆਂ ਹੀ ਕਿਸ਼ਤਾਂ ਤਾਂ ਮਸ਼ਹੂਰੀ ਵਾਲੀ ਕੰਪਨੀ ਨੇ ਭਰ ਦੇਣੀਆਂ ਹਨ ਤੇ ਕਾਰ ਗ੍ਰਾਹਕ ਦੀ ਫਰੀ ਵਿੱਚ ਬਣ ਜਾਣੀ ਹੈ। ਇਸ ਦੌੜ ਵਿੱਚ ਸਾਮਿਲ ਹੋਣ ਵਾਸਤੇ ਕਈ ਕਾਰ ਮਾਲਕ, ਟੈਕਸੀ ਮਾਲਕ ਸੋਚ ਰਹੇ ਹਨ ਕਿ ਕੰਪਨੀਆਂ ਦੀ ਮਸਹੂਰੀ ਚਲਦਿਆਂ ਫਿਰਦਿਆਂ ਕੀਤੀ ਜਾ ਸਕਦੀ ਹੈ। ਹੋਰ ਕਿਸੇ ਤਰੀਕੇ ਨਾਲ ਵੀ ਨਹੀ ਕੀਤੀ ਜਾ ਸਕਦੀ ਤੇ ਇਹ ਪ੍ਰਤੀ ਮਹੀਨਾ ਪੈਸੇ ਵੀ ਕਾਰਾਂ ਦੇ ਮਾਡਲਾਂ ਦੇ ਹਿਸਾਬ ਨਾਲ ਵਧਦੇ ਹਨ, ਇਨੋਵਾ, ਸਵਿੱਫਟ ਵਾਸਤੇ ਅਲੱਗ ਰੇਟਾਂ ਨਾਲ ਕਾਰ ਮਾਲਕ ਨੂੰ ਅਦਾਇਗੀ ਕੀਤੀ ਜਾਵੇਗੀ।
ਜੇਕਰ ਇੱਕ ਨਜ਼ਰ ਮਸ਼ਹੁਰੀਆਂ ਤੇ ਇਸ਼ਤਿਹਾਰਾਂ ਵੱਲ ਮਾਰੀ ਜਾਵੇ ਤਾਂ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਰੋੜਾਂ ਰੁਪਏ ਦੀ ਰਾਸ਼ੀ ਮਸ਼ਹੂਰੀ ਵਾਸਤੇ ਹੀ ਖਰਚੀ ਜਾ ਰਹੀ ਹੈ। ਈ ਐਮ ਆਈ ਫਰੀ ਡਾਟ ਕਾਮ ਤੇ ਟੈਨਸਨ ਫਰੀ ਡਾਟ ਕਾਮ ਦੇ ਕੋਈ ਲੈਂਡ ਲਾਈਨ ਨੰਬਰ ਵੀ ਨਹੀਂ ਹਨ ਜਦ ਕਿ ਸਾਡੇ ਮੋਬਾਇਲ ਨੰਬਰ ਹਨ।ਟੈਨਸ਼ਨ ਫਰੀ ਕਾਰ ਡਾਟ ਕਾਮ ਦਾ ਟੋਲ ਫਰੀ ਨੰਬਰ ਕੰਪਨੀ ਦੀ ਫੈਬਸਾਈਟ ਤੇ ਵੇਖਿਆ ਜਾ ਸਕਦਾ ਹੈ। ਦੋਨਾਂ ਕੰਪਨੀਆਂ ਦੇ ਨਾਵਾਂ ਤੋਂ ਹੀ ਸਪੱਸ਼ਟ ਹੈ ਕਿ ਕਾਰ ਖਰੀਦੋ ਤੇ ਟੈਨਸਨ ਫਰੀ ਹੋ ਜਾਵੋ, ਸਕਿੱਟਰ ਤੇ ਕਿਸ਼ਤਾਂ ਕੰਪਨੀ ਨੇ ਅਦਾ ਕਰ ਦੇਣੀਆਂ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਜੰਤਾ ਵੀ ਨਵੀ ਕਾਰ ਖਰੀਦਣ ਵਾਸਤੇ ਸੋਚਣ ਲੱਗੀ ਤੇ ਬੈਂਕਾਂ ਦੇ ਗੇੜੇ ਮਾਰਨ ਵਿਚ ਜੁੱਤੀਆਂ ਤੋੜਨ ਲੱਗੀ ਹੋਈ ਹੈ, ਤੇ ਕਈ ਤਾਂ ਵੱਡੀਆਂ ਟੈਕਸੀ ਗੱਡੀਆਂ ਦੇ ਭਾਅ ਪੁੱਛ ਰਹੇ ਹਨ ਕਿਉਂਕਿ ਉਸ ਦੀ ਮਹੀਨੇ ਬਾਅਦ ਦੀ ਅਦਾਇਗੀ ਵੀ ਵੱਧ ਹੋਵੇਗੀ।ਕਈ ਮਾਰਕੀਟ ਮਾਹਿਰ ਇਹ ਵੀ ਸੋਚ ਰਹੇ ਹਨ ਕਿ ਜੇਕਰ ਕੰਪਨੀ ਪੰਜਾਬ ਵਿੱਚ ਇਕ ਹਜ਼ਾਰ ਗੱਡੀਆਂ ਤੇ ਸਟਿੱਕਰ ਲਗਾਉਣ ਦਾ ਠੇਕਾ ਕਾਰ ਮਾਲਕਾਂ ਨੂੰ ਕਰਦੀ ਹੈ ਤੇ ੨੫,੦੦੦ ਤੋ ੩੫,੦੦੦ ਰੂਪੇ ਪ੍ਰਤੀ ਕਾਰ ਦੇ ਹਿਸਾਬ ਨਾਲ ਪੈਸੇ ਲੈ ਕੇ ਇੱਕ ਮਹੀਨਾ ਜਾਂ ਦੋ ਮਹੀਨੇ ਅਦਾਇਗੀ ਕਰਦੀ ਹੈ ਤੇ ਬਾਅਦ ਵਿੱਚ ਅਦਾਇਗੀ ਨਹੀਂ ਕਰਦੀ ਤਾਂ ਕਾਰ ਮਾਲਕਾਂ ਤੇ ਮਨ ਤੇ ਕੀ ਗੁਜਰੇਗੀ ਕਿਉਕਿ ਬੈਂਕ ਦੀਆਂ ਕਿਸ਼ਤਾਂ ਤਾਂ ਕਾਰ ਮਾਲਕ ਨੇ ਹੀ ਅਦਾ ਕਰਨੀਆਂ। ਲੋਕ ਲਾਲਚਵੱਸ ਹੋ ਕੇ ਜੇ ਕਾਰ ਖਰੀਦ ਕੇ ਮਸ਼ਹੁਰੀ ਦੇ ਸਟਿੱਕਰ ਲਗਵਾ ਵੀ ਲੈਦੇ ਹਨ ਤਾਂ ਕੀ ਲਗਾਤਾਰ ਅਦਾਇਗੀ ਕੰਪਨੀਆਂ ਵੱਲੋ ਕਾਰ ਮਾਲਕਾਂ ਨੂੰ ਕੀਤੀ ਜਾਵੇਗੀ ਜਾਂ ਦੋ ਚਾਰ ਮਹੀਨੇ ਵਿੱਚ ਹੀ ਇਹ ਖੇਡ ਖਤਮ ਹੋ ਜਾਵੇਗੀ।ਇਸ ਬਾਰੇ ਇੰਟਰਨੈਟ ਉਪਰ ਪਬਲਿਸ਼ ਕੰਪਨੀਆਂ ਉਪਰ ਕਿਸੇ ਕਿਸਮ ਦਾ ਵਿਸ਼ਵਾਸ ਨਹੀ ਕੀਤਾ ਜਾ ਸਕਦਾ।ਜਿਲ੍ਹਾ ਪ੍ਰਸ਼ਾਸ਼ਨ ਦਾ ਵੀ ਇਹ ਫਰਜ ਬਣਦਾ ਹੈ ਕਿ ਇਹੋ ਜਿਹੀਆਂ ਕੰਪਨੀਆਂ ਦੀ ਜ਼ਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਆਮ ਪਬਲਿਕ ਦੀ ਲੂੱਟ ਹੋਣ ਤੋ ਬਚਾਈ ਜਾਵੇ।
Punjab Post Daily Online Newspaper & Print Media