ਨਵੀਂ ਦਿੱਲੀ, 24 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 84 ਅਧਿਆਪਕਾਂ ਨੂੰ ਕਮੇਟੀ ਵੱਲੋਂ ਸਕੂਲਾਂ ਵਿੱਚ ਸਿੱਖਿਆ ਪੱਖੀ ਮਾਹੌਲ ਸਿਰਜਣ ਵਾਸਤੇ ਤਰੱਕੀ ਦਿੱਤੀ ਗਈ ਹੈ। ਸਕੂਲੀ ਸ਼ਿਖਿਆ ਕਾਉਂਸਿਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਤਰੱਕੀ ਦੀ ਲੜ੍ਹੀ ਵਿੱਚ ਫਤਹਿ ਨਗਰ 8, ਹਰਿਗੋਬਿੰਦ ਇਨਕਲੇਵ 8, ਹੇਮਕੁੰਟ ਕਲੋਨੀ 8, ਕਾਲਕਾ ਜੀ 9, ਕਰੋਲਬਾਗ6, ਲੋਨੀ ਰੋਡ 12, ਨਾਨਕ ਪਿਆਊ 9, ਪੰਜਾਬੀ ਬਾਗ 2, ਤਿਲਕ ਨਗਰ 6, ਬਸੰਤ ਵਿਹਾਰ 13ਅਤੇ ਇੰਡੀਆਂ ਗੇਟ ਸਕੂਲ ਦੇ 3 ਅਧਿਆਪਕਾਂ ਨੂੰ ਤਰੱਕੀ ਦਿਤੀ ਗਈ ਹੈ।
ਤਰੱਕੀ ਦੇ ਮੰਤਵ ਦੀ ਗਲ ਕਰਦੇ ਹੋਏ ਕਾਲਕਾ ਨੇ ਕਿਹਾ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ਦੀ ਸੇਵਾ ਮਿਲਣ ਉਪਰੰਤ ਸਕੂਲਾਂ ਦੇ ਵਿੱਦਿਆ ਦੇ ਪੱਧਰ ਨੂੰ ਉਚਾ ਚੁੱਕਣ ਵਾਸਤੇ ਜੋ ਬੇਅੰਤ ਕੋਸ਼ਿਸ਼ਾ ਕੀਤੀਆਂ ਗਈਆਂ ਹਨ ਇਹ ਵੀ ਉਸੇ ਲੜ੍ਹੀ ਦਾ ਇੱਕ ਹਿੱਸਾ ਹੈ।
ਚੇਅਰਮੈਨ ਬਣਨ ਉਪਰੰਤ ਬੀਤੇ ਦੋ ਮਹੀਨੇ ਵਿੱਚ ਕੀਤੇ ਗਏ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਕਾਲਕਾ ਨੇ ਦੱਸਿਆ ਕਿ ਜਿੱਥੇ ਅਸੀਂ ਵਿੱਦਿਆ ਦੇ ਪੱਧਰ ਨੂੰ ਉਚਾ ਚੁੱਕਣ ਵਾਸਤੇ ਯਤਨਸ਼ੀਲ ਹਾਂ ਉਥੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਕਾਬਿਲਅਤ ਅਨੁਸਾਰ ਕੈਰਿਅਰ ਚੁਣਨ ਵਾਸਤੇ ਵੀ ਜ਼ਰੂਰੀ ਪਲੇਟਫਾਰਮ ਉਪਲਬਧ ਕਰਾਉਣ ਵਾਸਤੇ ਬੀਤੇ ਦਿਨੀ ਕਮੇਟੀ ਵੱਲੋਂ ਭਵਿੱਖ ਸਲਾਹ ਮੇਲਾ ਲਗਾਇਆ ਗਿਆ ਸੀ।ਸਕੂਲਾਂ ਦੀ 50ਵੀਂ ਵਰ੍ਹੇਗੰਢ ਮੌਕੇ ਹੋਏ ਸਮਾਗਮ ‘ਚ ਪੁਰਾਣ ਤੇ ਮੌਜ਼ੂਦਾ ਵਿਦਿਆਰਥੀਆਂ ਵੱਲੋਂ ਦਿੱਤੇ ਦਾ ਸਹਿਯੋਗ ਦਾ ਵੀ ਕਾਲਕਾ ਨੇ ਧੰਨਵਾਦ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media